ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/209

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਾਰੀ ਕਸਰ ਪੂਰੀ ਕਰਾਂਗਾ।

ਸਾਈਂ-ਰੱਬ ਸੁਖ ਸੁਖਾਂ ਨਾਲ ਘਰ ਪਹੁੰਚਾਵੇ, ਜਿਸ ਕੌਮ ਦੇ ਤੁਸੀਂ ਨੌ ਨਿਹਾਲ ਹੋ ਉਹ ਆਪੋ ਵਿਚ ਐਸੀ ਗੁੰਦੀ ਪਈ ਹੈ ਕਿ ਰੋਜ਼ ਹਰੇਕ ਸਿਖ ਆਪਣੇ ਦੂਜੇ ਭਰਾਵਾਂ ਲਈ ਐਉਂ ਦੁਆ ਕਰਦਾ ਹੈ:

ਜਹਾਂ ਜਹਾਂ ਖ਼ਾਲਸਾ ਜੀ ਸਾਹਿਬ,
ਤਹਾਂ ਤਹਾਂ ਰੱਛਿਆ ਰਿਆਇਤ'।

ਨਾਲੇ ਤਾਂ ਆਪਣੀ ਅਰਦਾਸ ਵਿਚ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ, ਬੁਰਾ ਕਿਸੇ ਦਾ ਨਹੀਂ ਚਿਤਵਦੇ, ਪਰ ਅਪਣਿਆਂ ਲਈ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਨਹੀਂ, ਕੋਈ ਪਰਦੇਸ ਵਿਚ ਹੈ, ਕੋਈ ਜੰਗ ਵਿਚ ਆੜੇ ਦਾਉ ਫਸਿਆ ਹੈ, ਕੋਈ ਕੈਦ ਵਿਚ ਹੈ ਤੇ ਕੋਈ ਕਤਲ ਹੋ ਰਿਹਾ ਹੈ, ਓਹ ਅਰਦਾਸ ਕਰਦੇ ਹਨ। ਉਂਞ ਉਹ ਹਰੇਕ ਆਪਣੇ ਲਈ, ਜੋ ਮੁਸ਼ਕਲ ਵਿਚ ਹੈ, ਸਰੀਰਕ ਜਤਨ ਵੱਖਰੇ ਕਰਦੇ ਹਨ, ਪਰ ਹਰੇਕ ਭਰਾ ਲਈ ਪ੍ਰਾਰਥਨਾ ਵੱਖਰੀ ਕਰਦੇ ਹਨ ਕਿ ਗੁਰੂ ਉਨ੍ਹਾਂ ਦੀ ਰੱਛਯਾ ਕਰੇ ਅਰ ਉਨ੍ਹਾਂ ਦੀ ਦੁੱਖਾਂ ਵਿਚ ਰਿਆਇਤ ਕਰੇ। ਇਸ ਵਿਚ ਉਨ੍ਹਾਂ ਦਾ ਮਤਲਬ ਬੜਾ ਉੱਚਾ ਹੁੰਦਾ ਹੈ, ਉਹ ਇਸ ਨੂੰ ਬੀ ਰੱਛਯਾ ਹੀ ਸਮਝਦੇ ਹਨ ਕਿ ਸਿੱਖ ਮਰ ਜਾਏ, ਕਤਲ ਹੋ ਜਾਏ, ਪਰ ਨਿਸਚੇ ਭਰੋਸੇ ਵਿਚ ਪੱਕਾ ਰਹੇ ਤੇ ਪਰਮੇਸ਼ੁਰ ਦੇ ਪਿਆਰ ਵਿਚ ਰੱਤਾ ਹੋਇਆ ਸਰੀਰ ਦੇ ਦੇਵੇ। ਜੇ ਸਿੱਖ ਧਰਮ ਛੱਡ ਦੇਵੇ, ਕਾਇਰ ਹੋ ਜਾਵੇ ਤਾਂ ਇਸ ਨੂੰ ਕਹਿਰ ਸਮਝਦੇ ਹਨ। ਅਰਦਾਸਾ ਇਸ ਲਈ ਕਰਦੇ ਹਨ ਕਿ ਮੁਸ਼ਕਲਾਂ ਵਿਚ ਫਸਿਆ ਨੂੰ ਅਰਸ਼ਾਂ ਤੋਂ ਗ਼ੈਬੀ ਮੱਦਦ ਮਿਲੇ ਅਰ ਉਨ੍ਹਾਂ ਦੀ ਸੁਰਤ ਨੂੰ ਤਕੜਾਈ ਪਹੁੰਚੇ। ਮੈਂ ਤਾਂ ਹੁਣ ਜਸਵੰਤ ਜੀ ਤੋਂ ਪੰਜਾਬ ਦੀਆਂ ਰੋਜ਼ ਗੱਲਾਂ ਸੁਣਦੀ ਹਾਂ। ਭਾਵੇਂ ਸਤਾਰਾਂ ਵਰ੍ਹੇ ਬੀਤ ਗਏ, ਪਰ ਸੰਸਕਾਰ ਤਾਂ ਮੈਨੂੰ ਬੀ ਨਹੀਂ ਭੁੱਲੇ। ਤੁਸੀਂ ਬੀ ਕਿਸੇ ਵੇਲੇ ਉਸ ਨਾਲ ਗੱਲਾਂ ਕਰੋ, ਤਾਂ ਸੁਆਦ

-੨੦੩-