ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/211

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜੀਕੂੰ ਹੀਰੇ ਨਾਲ ਹੀਰਾ ਵਿੰਨ੍ਹੀਦਾ ਹੈ, ਦੀਨ ਰੱਖ੍ਯਾ ਲਈ ਤਲਵਾਰ ਫੜਕੇ ਖੜੇ ਹੋ ਜਾਂਦੇ ਹਨ। ਜਦ ਜ਼ਾਲਮ ਨੂੰ ਸਮਝਾਉਂਦੇ ਬੁਝਾਉਂਦੇ ਰੋਕਦੇ ਹਨ, ਤਦ ਓਹ ਅਗੋਂ, ਉਨ੍ਹਾਂ ਤੇ ਵਾਰ ਕਰਦਾ ਹੈ, ਉਸ ਵਾਰ ਨੂੰ ਰੋਕਣ ਵਿਚ ਜ਼ੋਰ ਲਗਦਾ ਹੈ, ਪਰ ਰੱਖਯਾ ਬੀ ਰੋਕਣ ਵਿਚ ਹੀ ਹੁੰਦੀ ਹੈ। ਜੇ ਨਾ ਰੋਕਣ ਤਾਂ ਆਪ ਕਤਲ ਹੋ ਜਾਣ ਤੇ ਜੇ ਉਸ ਵੈਰੀ ਨੂੰ ਰੋਕਣ ਤਾਂ ਉਸ ਨੇ ਵਾਰ ਕਰਨਾ ਹੈ, ਜੇ ਵਾਰ ਨੂੰ ਅੱਗੋਂ ਰੋਕਣ ਤਾਂ ਮੁਕਾਬਲਾ। ਉਸ ਨੇ ਵਾਰ ਤੇ ਵਾਰ ਕਰਨਾ ਹੋਇਆ, ਜਦ ਰੋਕ ਕਰਦਿਆਂ ਉਹ ਨਾ ਟਲੇ ਤਾਂ ਉਸਨੂੰ ਰੋਕਣ ਵਿਚ ਉਸ ਦਾ ਵਾਰ ਘੱਟ ਕਰਨ ਵਿਚ ਵਾਰ ਕਰਨਾ ਬੀ ਪੈਣਾ ਹੋਇਆ, ਬੱਸ ਜੰਗ ਹੋ ਗਿਆ? ਐਉਂ ਸਿਖ ਜੰਗਜੂ ਹਨ। ਜੰਗ ਵਿਚ ਉਨ੍ਹਾਂ ਨੂੰ ਕੋਈ ਪਦਾਰਥ ਦੀ ਲਾਲਸਾ ਨਹੀਂ ਹੈ। ਦੂਸਰਿਆਂ ਦੇ ਭਲੇ ਦਾ ਪ੍ਰੇਮ ਹੈ। ਆਪਣੇ ਗ਼ੁਲਾਮ ਹੋਏ ਦੇਸ਼ ਨੂੰ ਖੁਲ੍ਹ ਵਿਚ ਦੇਖਣ ਦਾ ਚਾਉ ਹੈ। ਇਸ ਕਰਕੇ ਉਨ੍ਹਾਂ ਦੇ ਅੰਦਰ ਉਤਸ਼ਾਹ, ਦਇਆ ਤੇ ਸੱਚੀ ਬੀਰਤਾ ਰਹਿੰਦੀ ਹੈ। ਜੇ ਅੰਦਰ ਖੋਟ ਹੋਵੇ ਤਾਂ ਡਾਹ, ਈਰਖਾ, ਸਾੜਾ ਹੋਵੇ ਤੇ ਕਮੀਨੇ ਕੰਮ ਕਰਨ। ਪਿਆਰ ਕਰਨਾ ਕੁਛ ਅਗਲੇ ਨੂੰ ਖੁਸ਼ ਕਰਨ ਵਿਚ ਹੀ ਨਹੀਂ ਹੁੰਦਾ, ਜਿਸ ਤਰ੍ਹਾਂ ਸ਼ਰਾਬੀ ਨੂੰ ਸ਼ਰਾਬ ਪਿਲਾਉਣਾ ਖੁਸ਼ ਕਰਨਾ ਹੈ; ਪਰ ਅਸਲ ਵਿਚ ਉਸ ਨਾਲ ਵੈਰ ਕਰਨਾ ਹੈ। ਇਸ ਤਰ੍ਹਾਂ ਬੱਚੇ ਨੂੰ ਕੁਸੰਗ ਵਿਚ ਪੈਣੋਂ ਰੋਕਿਆਂ ਉਸ ਨੂੰ ਦੁੱਖ ਹੁੰਦਾ ਹੈ, ਪਰ ਇਹ ਪਿਆਰ ਹੈ ਅਰ ਹਰ ਮਾਪੇ ਕਰਦੇ ਹਨ। ਇਸ ਤਰ੍ਹਾਂ ਲੋਭ ਲਹਿਰ ਵਿਚ ਮਸਤ ਹੋ ਗਏ ਲੋਕਾਂ ਨੂੰ ਸਿੱਖ ਉਨ੍ਹਾਂ ਦੀ ਮੂਰਖਤਾ ਤੋਂ ਪਿਆਰ ਦੇ ਨਮੂਨੇ ਦੱਸ ਉਪਦੇਸ਼ ਦੇ ਕੇ ਰੋਕਦੇ ਹਨ। ਜਦ ਦੇਖਦੇ ਹਨ ਕਿ ਮੂਰਖ ਤਬਾਹ ਕਰਨ ਲੱਗ ਗਿਆ ਹੈ ਅਰ ਮੁੜਦਾ ਨਹੀਂ ਹੈ ਤਦ ਉਸ ਨੂੰ ਡਰ ਦਾਬੇ ਨਾਲ਼ ਰੋਕਦੇ ਹਨ ਅਰ ਜਦ ਉਹ ਸਿਰ ਨੂੰ ਆਵੇ ਤਦ ਤਲਵਾਰ ਨਾਲ ਰੋਕਦੇ ਹਨ। ਜਿਸ ਤਰ੍ਹਾਂ ਮਸਤ ਹਾਥੀ ਨੂੰ ਤਬਾਹੀ ਕਰਨੋਂ ਅੰਕਸ ਨਾਲ ਰੋਕੀਦਾ ਹੈ, ਇਸ

-੨੦੫-