ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/214

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਨੇਕਾਂ ਤੇ ਭਾਰੂ ਹੋ ਜਾਂਦਾ ਹੈ। ਦੇਸ਼ ਦੀ ਹਾਲਤ ਬੜੀ ਹੀ ਖਰਾਬ ਹੈ, ਇਧਰੋਂ ਕੋਈ ਨਾ ਕੋਈ ਜਰਵਾਣਾ ਜਾ ਪੈਂਦਾ ਅਰ ਦੇਸ਼ ਨੂੰ ਤਬਾਹ ਕਰ ਆਉਂਦਾ ਹੈ। ਅਬਦਾਲੀ ਦੇ ਹਥੋੋਂ ਦੇਸ਼ ਦੀ ਵੈਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਵਿਚ ਇਹ ਕਹਾਵਤ ਮਸ਼ਹੂਰ ਹੈ:- 'ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ*[1]।'

ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਨਾਦਰ ਪਾਤਸ਼ਾਹ ਦੀ ਰਾਇ ਕੁਛ ਹੋਰ ਸੀ ਤੇ ਅਹਿਮਦ ਸ਼ਾਹ ਦੀ ਕੁਛ ਹੋਰ ਹੈ।

ਆਗ਼ਾ-ਉਹ ਕੀ ਹੈ?

ਜਸਵੰਤ-ਭਾਈ ਸਾਹਿਬ ਮੈਨੂੰ ਕਾਬਲ ਹੀ ਦੱਸਦੇ ਸਨ ਕਿ ਨਾਦਰ ਨੇ ਲਾਹੌਰ ਜਦ ਸਿੱਖਾਂ ਦੇ ਹਾਲਾਤ ਸੁਣੇ[2] ਸਨ ਤਦ ਖਾਨ ਬਹਾਦਰ ਨੂੰ ਸਮਝਾਇਆ ਸੀ ਕਿ ਇਹ ਲੋਕ ਇਕ ਦਿਨ ਦੇਸ਼ ਵਿਚੋਂ ਤੁਹਾਡਾ ਰਾਜ ਸਮਾਪਤ ਕਰ ਦੇਣਗੇ। ਜੇਕਰ ਤੁਸੀਂ


  1. ਇਹ ਪ੍ਰਾਚੀਨ ਟੱਪਾ ਅਹਿਮਦ ਸ਼ਾਹ ਦੇ ਜ਼ੁਲਮਾਂ ਦਾ ਇਤਿਹਾਸ ਹੈ।
  2. ਨਾਦਰ ਸ਼ਾਹ ਨੇ ਖਾਨ ਬਹਾਦਰ ਤੋਂ ਸਿੱਖਾਂ ਦਾ ਟਿਕਾਣਾ ਪੁੱਛਿਆ: ਖਾਨ ਬਹਾਦਰ ਗੁਫਤ 'ਖਾਨਾਏ ਓਸ਼ਾਂ ਖ਼ਾਨਾ ਜ਼ੀਨੇ ਅਸਪ' ਬਾਦਸ਼ਾਹ ਬਖੰਦੀਦ ਵ ਗੁਫਤ 'ਅਜ਼ ਏਸ਼ਾਂ ਪੁਰ ਹਜ਼ਰ ਬਾਇਦ ਬੂਦ, ਵ ਨਜ਼ਦੀਕ ਅਸਤ ਕਿ ਮੁਫਸਦਹ ਸਰ ਖਾਹਦ ਕਸ਼ੀਦ, ਵਈਂ ਮੁਲਕ ਖ਼ਾਹੰਦ ਗ੍ਰਿਫਤ।' ਅਰਥ-ਖਾਨ ਬਹਾਦਰ ਨੇ ਕਿਹਾ 'ਇਨ੍ਹਾਂ ਦਾ ਘਰ ਘੋੜੇ ਦੀ ਕਾਠੀਂ ਤੇ ਹੈ।' ਬਾਦਸ਼ਾਹ ਹੱਸਿਆ ਤੇ ਕਹਿਣ ਲੱਗਾ 'ਇਨ੍ਹਾਂ ਤੋਂ ਡਰੋ, ਇਹ ਫਸਾਦੁ ਛੇਤੀ ਹੀ ਵਧ ਜਾਏਗਾ ਤੇ ਇਹ ਮੁਲਕ ਤੇ ਕਬਜ਼ਾ ਕਰ ਲੈਣਗੇ।'[ਉਮਦ:

-੨੦੮-