ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/216

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜ਼ਬਤ ਹੋ ਗਈ*[1]। ਖਾਨ ਬਹਾਦਰ ਮਰ ਗਿਆ ਇਸ ਤੋਂ ਮਗਰੋਂ ਦੀ ਗੱਲ ਹੈ ਕਿ ਜਲੰਧਰ ਦੁਆਬੇ ਦੇ ਮਾਲਕ ਨੇ ਤਜਵੀਜ਼ ਭੇਜੀ ਕਿ 'ਖਾਲਸਾ ਜੀ! ਆਪ ਹੁਸ਼੍ਯਾਰਪੁਰ ਦੇ ਜ਼ਿਲੇ ਆਬਾਦ ਹੋ ਜਾਓ, ਰ੍ਯਾਸਤ ਬੰਨ੍ਹ ਲਓ, ਨਵਾਬੀ ਲੈ ਲਓ ਤੇ ਟਿਕ ਜਾਓ।' ਖਾਲਸੇ ਨੇ ਗੁਰਮਤਾ ਕਰਕੇ ਫੈਸਲਾ ਕੀਤਾ ਕਿ ਅਸਾਂ ਇਸ ਦਾਉ ਨੂੰ ਅੱਗੇ ਪਰਤਾ ਲਿਆ ਹੈ, ਹੁਣ ਨਹੀਂ ਪਰਵਾਣ ਕਰਦੇ। ਅਸੀਂ ਆਪਣੇ ਸੁਖ ਮੌਜ ਬਹਾਰਾਂ ਲਈ ਸਿੱਖ ਨਹੀਂ ਬਣੇ, ਜੋ ਵੱਢੀ ਲੈਕੇ ਦੇਸ਼ ਦੇ ਜ਼ੁਲਮ ਨੂੰ ਜਾਰੀ ਰਹਿਣ ਦੇਵੀਏ, ਅਸਾਂ ਤਾਂ ਦੇਸ਼ ਦਾ ਦੁਖ ਦੂਰ ਕਰਨਾ ਹੈ, ਜੇ ਦੁੱਖ ਦੂਰ ਕਰੋ ਤਾਂ ਅਸੀਂ ਬੀ ਗੱਲ ਬਾਤ ਕਰਨ ਨੂੰ ਤਿਆਰ ਹਾਂ। ਸੋ ਇਹੋ ਜਵਾਬ ਹਾਕਮ ਨੂੰ ਸਿਖਾਂ ਦੇ ਵਕੀਲ ਨੇ ਜਾ ਸੁਣਾਇਆ ਕਿ ਉਹ ਦੇਸ਼ ਦੀ ਖੁਲ੍ਹ, ਖੁਸ਼ ਤੇ ਖ਼ੁਸ੍ਹਾਲੀ ਮੰਗਦੇ ਹਨ, ਆਪਣੇ ਲਈ ਐਸ਼ ਨਹੀਂ ਮੰਗਦੇ। ਨਵਾਬ ਨੂੰ ਸੁਣ ਕੇ ਗੁੱਸਾ ਆ ਗਿਆ ਅਰ ਇਹ ਦੇਖ ਕੇ ਕਿ ਇਸ ਬਹਾਨੇ ਸਿੱਖ ਕੱਠੇ ਹੋਏ ਹਨ, ਭੁੰਨ ਕੱਢੋ ਤੇ ਆਖੋ ਜੋ ਇਨ੍ਹਾਂ ਦਾ ਖੁਰਾ ਖੋਜ ਹੀ ਮਿਟ ਗਿਆ ਹੈ। ਸੋ ਫੌਜ ਲੈ ਕੇ ਲੜਾਈ ਦੀ ਚੜ੍ਹਾਈ ਕਰ ਦਿੱਤੀ, ਜਦ ਦੋਵੇਂ ਦਲ ਆਮ੍ਹੋ ਸਾਹਮਣੇ ਆਏ ਤਾਂ ਸਿੱਖਾਂ ਕਹਾ ਭੇਜਿਆ ਕਿ ਇਸ ਲੜਾਈ ਦਾ ਕੀ ਸੁਆਦ ਹੈ, ਐਵੇਂ ਬੇਗੁਨਾਹਾਂ ਦਾ ਖੂੰਨ ਦੁਵੱਲੀ ਕਰਦੇ ਹੋ। ਸੁਆਦ ਤਾਂ ਹੈ, ਕਿ ਤੂੰ ਤੇ ਸਾਡਾ ਸਰਦਾਰ ਆਓ ਕੱਲੇ ਕੱਲੇ ਜੰਗ ਕਰੋ, ਇਸ ਹਾਰ ਜਿੱਤ ਉੱਤੇ ਜੰਗ ਦਾ ਫੈਸਲਾ ਹੋ ਜਾਵੇ, ਐਵੇਂ ਖਲਕਤ ਦੇ ਕਤਲ ਕਰਨ ਦਾ ਕੀਹ ਫਾਇਦਾ। ਹਾਕਮ ਨੂੰ ਆਪਣੇ ਸ਼ਹਿਜ਼ੋਰੀ


  1. ਇਹ ਜਾਗੀਰ ਤੇ ਨਵਾਬੀ ਖਾਨ ਬਹਾਦਰ ਦੇ ਅਪਣੇ ਬਚਨਾਂ ਤੇ ਨਾ ਪੂਰੇ ਰਹਿਣ ਕਰਕੇ ਜ਼ਬਤ ਹੋ ਗਈ ਸੀ। ਮਗਰੋਂ ਫੇਰ ਮੀਰ ਮੰਨੂ ਤੋਂ ਮਹਾਰਾਜਾ ਕੌੜਾ ਮਲ ਜੀ ਨੇ ਜਾਰੀ ਕਰਵਾ ਦਿੱਤੀ ਸੀ।

-੨੧੦-