ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/217

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉਤੇ ਬੜਾ ਭਰੋਸਾ ਸੀ, ਉਸ ਨੇ ਇਹ ਗੱਲ ਮੰਨ ਲਈ ਅਰ ਪ੍ਰਬੰਧ ਇਹ ਕੀਤੋਸੁ ਕਿ ਜਿਸ ਵੇਲੇ ਮੈਂ ਸਿਖਾਂ ਦੇ ਸਰਦਾਰ ਨੂੰ ਢਾਹ ਲਵਾਂ ਹੁਮ ਹੁਮਾਕੇ ਸਿੱਖਾਂ ਤੇ ਜਾ ਪੈਣਾ ਤੇ ਸਾਰੇ ਕਤਲ ਕਰ ਦੇਣੇ।

ਉੱਧਰ ਖਾਲਸੇ ਨੇ ਕਪੂਰ ਸਿੰਘ ਨੂੰ ਲੜਾਈ ਲਈ ਥਾਪਿਆ। ਸਿੰਘ ਹੁਰੀਂ ਸੰਜੋਅ ਤੇ ਖੋਦ*[1] ਸਜਾ ਕੇ ਤੇ ਸਨੱਧਬੱਧ ਹੋ ਕੇ ਘੋੜੇ ਤੇ ਚੜ੍ਹਕੇ ਸੂਰਜ ਨਿਕਲਦੇ ਸਾਰ ਆਮ੍ਹੋ ਸਾਹਮਣੇ ਜਾ ਜੁੱਟੇ[2]। ਲੱਗੇ ਵਾਰ ਤੇ ਦਾਉ ਘਾਉ ਹੋਣ। ਸ਼ਹਜੋਰ ਨਾਜ਼ਮ ਕਾਬੂ ਨਹੀਂ ਚੜ੍ਹਦਾ ਸੀ ਤੇ ਨਾਂ ਹੀ ਕਪੂਰ ਸਿੰਘ ਜੀ ਢਹੇ ਚੜ੍ਹਦੇ ਸੀ। ਦੁਵੱਲੀਓਂ ਕਈ ਵੇਰ ਘੋੜਿਆਂ ਨੂੰ ਅੱਡੀਆਂ ਲਾ ਲਾ ਕੇ ਲਪਕੇ, ਕਿੰਨੀ ਵੇਰ ਲੋਹੇ ਦੇ ਬਸਤ੍ਰਾਂ ਨਾਲ ਵੱਜਕੇ ਸ਼ਸਤ੍ਰ ਟੁੱਟੇ। ਸਿੱਖ ਸਦਾ ਜੰਗਲਾਂ ਵਿਚ ਰਹਿੰਦੇ ਤੇ ਦੁਖੜੇ ਕੱਟਦੇ ਸਨ, ਇਸ ਲਈ ਕਪੂਰ ਸਿੰਘ ਦਾ ਸਹਾਰਾ ਬਹੁਤ ਤਕੜਾ ਸੀ, ਉਧਰ ਗੋਸ਼ਤਾਂ ਤੇ ਮੱਖਣਾਂ ਦਾ ਪਲਿਆ ਬਲੀ ਜੋਧਾ ਸੀ। ਛਾਹ ਵੇਲੇ ਤਕ ਘੋਰ ਯੁਧ


  1. ਸਿੱਖਾਂ ਦੇ ਸੰਜੋਅ ਅਤੇ ਖੋਦ ਦੇ ਨਮੂਨੇ ਜੋ ਨਿੱਕੀ ਪੱਗ ਦੇ ਉਤੋਂ ਦੀ ਆ ਜਾਂਦੇ ਹੁੰਦੇ ਸਨ ਤੇ ਜੂੜੇ ਲਈ ਵੱਖਰਾ ਥਾਂ ਰੱਖਦੇ ਸਨ ਪਟ੍ਯਾਲੇ ਦੇ ਸਿਲਹ ਖਾਨੇ ਵਿਚ ਪੁਰਾਤਨ ਮੌਜੂਦ ਹਨ।
  2. ਇਸੇ ਤਰ੍ਹਾਂ ਦਾ ਇਕ ਵਾਕਯਾ ਲਾਹੌਰ ਦੇ ਵਿਚ ਖੁੱਡੀਆਂ ਪਿੰਡ ਵਿਖੇ ਸਿੱਖਾਂ ਤੇ ਗਿਲਜਿਆਂ ਦਾ ਹੋਇਆ ਸੀ ਜਦੋਂ ਕਿ ਦੁਰਾਨੀ ਅਹਿਮਦ ਸ਼ਾਹ ਪੰਜਾਬ ਵਿਚ ਆਇਆ ਹੈ। ਤਦੋਂ ਭਾਈ ਸੁੱਖਾ ਸਿੰਘ ਜੀ ਰਾਮ ਗੜ੍ਹੀਏ ਨੇ ਗਿਲਜੇ ਸਰਦਾਰ ਨੂੰ ਲੜਕੇ ਮਾਰਿਆ ਤੇ ਤੇਰਾਂ ਚੌਦਾਂ ਹੋਰ ਸਿਖਾਂ ਤੇ ਗਿਲਜਿਆਂ ਨਾਲ ਕੱਲੇ ਕੱਲੇ ਦੇ ਜੰਗ ਹੋਏ ਸੇ ਤੇ ਫ਼ਤਹ ਸਿੱਖ ਪਾਉਂਦੇ ਰਹੇ ਸੇ।

    [ਪੰਥ ਪ੍ਰ: ਰਤਨ ਸਿੰਘ।

-੨੧੧-