ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/221

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭਾਰੀ ਦਸਤਾ ਸਿਪਾਹੀਆਂ ਦਾ ਹੁੰਦਾ ਹੈ, ਇਸ ਦੇ ਅਫਸਰ ਦਾ ਨਾਂ ਤੁੰਮਣਦਾਰ*[1] ਹੁੰਦਾ ਹੈ। ਇਹ ਜੱਥਾ ਅਪਣੇ ਅਪਣੇ ਦੁਆਬੇ ਵਿਚ ਦੌਰਾ ਕਰਦਾ ਰਹਿੰਦਾ ਹੈ। ਜਿਸ ਪਿੰਡ ਜਾਂਦਾ ਹੈ ਉਥੋਂ ਮਾਮਲਾ ਉਗਰਾਹੁੰਦਾ ਹੈ ਤੇ ਫੇਰ ਸਿਖਾਂ ਦੀ ਭਾਲ ਹੁੰਦੀ ਹੈ, ਜਿੰਨੇ ਸਿੱਖ ਮਿਲਣ ਸਾਰ ਦਿੱਤੇ ਜਾਂਦੇ ਹਨ। ਜਿਸ ਟੱਬਰ ਵਿਚੋਂ ਕੋਈ ਸਿੱਖ ਹੋ ਗਿਆ ਹੋਵੇ ਉਸ ਟੱਬਰ ਨੂੰ ਤਸਦੀਹੇ ਦਿੱਤੇ ਜਾਂਦੇ ਹਨ, ਪਿੰਡ ਵਾਲੇ ਫੇਰ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਬਰ ਪਹੁੰਚਾ ਦੇਂਦੇ ਹਨ ਕਿ ਤੁਹਾਡੇ ਟੱਬਰ ਦਾ ਇਹ ਹਾਲ ਹੋ ਰਿਹਾ ਹੈ, ਤੁਸੀਂ ਆਕੇ ਆਪ ਨੂੰ ਫੜਾ ਦਿਓ, ਨਹੀਂ ਤਾਂ ਸਾਰਾ ਕਬੀਲਾ ਮਾਰਿਆ ਜਾਵੇਗਾ। ਜੇ ਸਿੱਖ ਹੱਥ ਨਾ ਆਵੇ ਤਾਂ ਬੇਦੋਸ਼ ਟੱਬਰ ਪੀੜੇ ਜਾਂਦੇ ਹਨ।

ਦੁਆਬਾ ਰਚਨਾਂ ਵਿਚ ਸਦਰਹਮਤ ਖਾਂ ਨਾਮੇ ਤੁੰਮਣਦਾਰ ਸੀ, ਇਹ ਦੌਰਾ ਕਰਦਾ ਕਰਦਾ ਦੁਆਬੇ ਦੇ ਸ਼ਿਖਰ ਵੱਲ ਬੁਲਾਕੀ ਚੱਕਾਂ ਵਿਚ ਆਇਆ। ਬੁਲਾਕੀ ਸ਼ਾਹ ਨਾਮੇ ਗੁਰਾਏਂ ਗੋਤ ਦਾ ਭਾਰਾ ਦਬਦਬੇ ਵਾਲਾ ਚੌਧਰੀ ਹੈਸੀ, ਉਸਦੇ ਕਈ ਅਪਣੇ ਪਿੰਡ ਹਨ, ਵਡੇ ਪਿੰਡ ਦਾ ਨਾਉਂ ਬੁਲਾਕੀ ਚੱਕ ਹੈ। ਇਸ ਪਿੰਡ ਜਦ ਤੁੰਮਣਦਾਰ ਸਾਰਾ ਮਾਮਲਾ ਉਗ੍ਰਾਹ ਚੁਕਾ ਤਦ ਸਿਖਾਂ ਦੀ ਪੜ-


  1. ਮੀਰ ਮੁਅੱਯਨੁੱਦੀਨ (ਮੀਰ ਮੰਨੂੰ) ਨਵਾਬ ਨੇ ਅਬਦਾਲੀ ਨੂੰ ਖਿਰਾਜ ਨਹੀਂ ਸੀ ਭਰਿਆ, ਜਿਸ ਕਰਕੇ ਉਹ ੧੮੧੦ ਬਿ: ਵਿਚ ਫੇਰ ਚੜ੍ਹ ਆਇਆ। ਮੀਰ ਮੰਨੂੰ ਨੂੰ ਫਤਹ ਕੀਤਾ, ਪਰ ਫੇਰ ਖਿਰਾਜ ਲੈ ਕੇ ਨਵਾਬੀ ਤੇ ਥਾਪ ਦਿਤਾ, ਮੰਨੂੰ ਨੇ ਉਜ਼ਰ ਕੀਤਾ ਸੀ ਕਿ ਸਿੱਖ ਅਮਨ ਨਹੀਂ ਰਹਿਣ ਦੇਂਦੇ, ਲੋਕਾਂ ਤੋਂ ਮਾਮਲਾ ਨਹੀਂ ਮਿਲਦਾ, ਇਸ ਕਰਕੇ ਮੈਂ ਆਪ ਨੂੰ ਖਿਰਾਜ ਨਹੀਂ ਘੱਲ ਸਕਿਆ, ਇਸ ਵਾਸਤੇ ਅਹਿਮਦ ਸ਼ਾਹ ਤੁੰਮਣਦਾਰ ਬਣਾ ਕੇ ਛੱਡ ਗਿਆ ਸੀ ਕਿ ਦੌਰਾ ਕਰਕੇ ਮਾਮਲਾ ਉਗਰਾਹੁੰਦੇ ਰਹਿਣ।

    [ਤਵਾਰੀਖ ਖਾਲਸਾ

-੨੧੫-