ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/222

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤਾਲ ਹੋਈ, ਪਤਾ ਲੱਗਾ ਕਿ ਪਿੰਡ ਵਿਚ ਤਾਂ ਸਿੱਖ ਕੋਈ ਨਹੀਂ ਹੈ, ਪਰ ਬੁਲਾਕੀ ਸ਼ਾਹ ਦੇ ਦੋ ਪੁੱਤਰ ਸੁੱਖਾ ਸਿੰਘ ਤੇ ਮਨਸਾ ਸਿੰਘ*[1]ਸਿੱਖੀ ਜਾ ਰਲੇ ਹਨ। ਤੁੰਮਣਦਾਰ ਨੇ ਚੌਧਰੀ ਨੂੰ ਪੁੱਛਿਆ, ਉਸ ਨੇ ਕਿਹਾ ਜਨਾਬ! ਜੋ ਪੁਤ੍ਰ ਸੁੱਖਾ ਮੱਸਾ ਸਿਖੀ ਜਾ ਰਲੇ ਹਨ ਸੋ ਮੋਏ ਗਏ। ਪਰ ਤੁੰਮਣਦਾਰ ਨੇ ਟੱਬਰ ਕਬੀਲੇ ਸਮੇਤ ਉਸਨੂੰ ਬੰਨ੍ਹ ਲੀਤਾ। ਨਾਲ ਹੀ ਸਾਰੇ ਪਿੰਡ ਨੂੰ ਘੇਰ ਕੇ ਹੁਕਮ ਦਿੱਤਾ ਕਿ ਜੇ ਤਾਂ ਅੱਠਾਂ ਦਿਨਾਂ ਦੇ ਵਿਚ ਵਿਚ ਸੁੱਖਾ ਸਿੰਘ ਮਨਸਾ ਸਿੰਘ ਅਪਣੇ ਆਪ ਨੂੰ ਹਾਜ਼ਰ ਕਰ ਦੇਣ ਯਾ ਪਿੰਡ ਦੇ ਕੋਈ ਆਦਮੀ ਫੜਕੇ ਲੇ ਆਉਣ ਤਾਂ ਵਾਹਵਾ, ਨਹੀਂ ਤਾਂ ਸਾਰਾ ਪਿੰਡ ਛਾਪੇ ਰੱਖਕੇ ਸਾੜ ਦਿੱਤਾ ਜਾਵੇਗਾ।

ਸੋ ਸਿੱਖਾਂ ਦਾ ਤਦੋਂ ਇਹ ਹਾਲ ਸੀ ਕਿ ਦਿਨ ਨੂੰ ਸਭ ਲੁਕੇ ਰਹਿੰਦੇ ਸਨ, ਰਾਤ ਪਈ ਰਹੁਰਾਸ ਦੇ ਵੇਲੇ ਕਿਤੇ ਮੁਕੱਰਰ ਕੀਤੀ ਥਾਂ ਤੇ ਦੋ ਦੋ ਚਾਰ ਕੋਹ ਤੇ ਕੱਠੇ ਹੋਕੇ ਦੀਵਾਨ ਲਾਉਂਦੇ ਸਨ ਅਰ ਸੋਦਰ ਰਹਿਰਾਸ ਦਾ ਭੋਗ ਪਾ ਕੇ ਫੇਰ ਰਾਤ ਤੇ ਦੂਏ ਦਿਨ ਲਈ ਗੁਰਮਤਾ ਸੋਧਦੇ ਸਨ। ਦਿਨ ਨੂੰ ਜੇ ਸਿੱਖ ਨੇ ਦਿਖਾਈ ਦੇ ਦਿਤੀ ਤਾਂ ਫੜਿਆ ਜਾਂਦਾ ਸੀ ਅਰ ਫੜਾਉਣ ਵਾਲੇ ਨੂੰ ਇਨਾਮ ਮਿਲਦਾ ਸੀ।

ਇਕ ਭਾਰੀ ਜੰਗਲ ਗੁਰ ਕੀ ਰੌੜ[2] ਦੇ ਉਦਾਲੇ ਹੈ। ਇਹ ਥਾਂ ਅੰਮ੍ਰਿਤਸਰ ਤੋਂ ਨੌਂ ਕੋਹ ਤੇ ਸਿਖਾਂ ਦਾ ਗੁਰਦਵਾਰਾ ਤੇ ਬਨ ਬੇਲੇ ਕਰਕੇ ਕਿਲ੍ਹੇ ਵਾਂਗੂ ਹੈ। ਮਨਸਾ ਸਿੰਘ ਤੇ ਸੁੱਖਾ ਸਿੰਘ ਵੀ ਇਸ ਰੌੜ ਦੀ ਝੱਲ ਵਿਚ ਸਨ। ਬੁਲਾਕੀ ਸ਼ਾਹ ਨੇ ਕਿਸੇ ਮਾਤਬਰ ਦੇ ਹੱਥ ਪੁੱਤਾਂ ਨੂੰ ਚਿੱਠੀ ਲਿਖੀ ਕਿ ਬੱਚਾ ਸਾਡੇ ਨਸੀਬ ਫੁੱਟ ਗਏ ਜੋ ਤੁਸੀਂ ਸਿੱਖੀ ਜਾ ਰਲੇ। ਹੁਣ ਸਾਰੇ ਕਬੀਲੇ ਤੇ ਪਿੰਡ ਤੇ ਆ


  1. ਇਕ ਰਵਾਇਤ ਨਾਮ ਦੱਸਦੀ ਹੈ, ਜੱਸਾਂ ਸਿੰਘ ਮੱਸਾ ਸਿੰਘ
  2. ਗੁਰੂ ਕਾ ਬਾਗ।

-੨੧੬-