ਤੇ ਹੁਣ ਤਕ ਸਾਰੇ ਹਿੰਦ ਦੇ ਪਾਤਸ਼ਾਹ ਇਨ੍ਹਾਂ ਦਾ ਪ੍ਰਬੰਧ ਖਾਸ ਰੱਖਦੇ ਆਏ ਹਨ। ਏਹ ਨਾਂ ਕਾਬਲ ਦੀ ਈਨ ਮੰਨਦੇ ਹਨ ਨਾ ਇਧਰ ਦੇ ਜਬ੍ਹੇ ਹੇਠ ਆਉਂਦੇ ਹਨ। ਹਾਂ, ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਾਵਰ ਦਾ।
ਇਥੋਂ ਇਕ ਟਿਕਾਣੇ ਆਗ਼ਾ ਖਾਂ ਨੇ ਕੁਛ ਆਦਮੀ ਇਕ ਰੁੱਖ ਹੇਠ ਐਉਂ ਬੈਠੇ ਤੱਕੇ ਜੀਕੂੰ ਪਠਾਣ ਜਿਰਗਾ ਕਰਨ ਬੈਠੇ ਹਨ। ਇਸ ਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਤੇ ਇਕ ਸਿੱਖ ਮੁਜ਼ਰਮ ਵਾਂਗੂ ਬੈਠਾ ਹੈ ਤੇ ਬਾਕੀ ਦੇ ਕੁਝ ਵਿਚਾਰਾਂ ਕਰ ਰਹੇ ਹਨ। ਇਹ ਸਿੱਖ ਪੰਜਾਬੀ ਨਹੀਂ, ਪਰ ਉਸੇ ਇਲਾਕੇ ਦੇ ਸਨ। ਪਤਾ ਕਰਨ ਤੇ ਸਿੱਖਾਂ ਨੇ ਦਸਿਆ ਕਿ ਇਹ ਸਾਡਾ ਭਰਾ ਹੈ, ਇਸ ਨੇ ਅੱਜ ਸਾਡੀ ਸ਼ਰਹ*[1] ਦੇ ਵਿਰੁਧ ਇਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸ ਨੂੰ ਗਾਲ੍ਹਾਂ ਦਿੱਤੀਆਂ ਹਨ। ਫੇਰ ਇਕ ਪਠਾਣ ਪਾਸ ਉਸ ਦੀ ਨਿੰਦਿਆ ਕੀਤੀ ਹੈ ਤੇ ਕੁਛ ਸਲਾਹ ਮਸ਼ਵਰਾ ਕੀਤਾ ਹੈ ਕਿ ਉਸ ਦੀ ਮਦਦ ਨਾਲ ਕਿਸੇ ਵੇਲੇ ਇਸ ਨੂੰ ਮਾਰ ਕੁਟਾਈ ਕਰੇ। ਆਗ਼ਾਂ ਖਾਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਜਦ ਦੋਹਾਂ ਦੀ ਲੜਾਈ ਹੋ ਪਈਹੈ ਤਾਂ ਦੋਹਾਂ ਨੂੰ ਜਿਸ ਤਰ੍ਹਾਂ ਬਣ ਪਵੇ ਬਦਲੇ ਲੈਣ ਦਾ ਹੱਕ ਹੈ। ਤੁਸੀਂ ਇਸ ਉੱਤੇ ਜਿਰਗਾ ਕਿਉਂ ਬੈਠ ਰਹੇ ਹੋ[2]? ਸਿੱਖਾਂ ਦੇ ਜੱਥੇਦਾਰ ਨੇ ਕਿਹਾ, 'ਖਾਂ ਸਾਹਿਬ! ਅਸੀਂ ਸਿੱਖ ਹਾਂ, ਸਾਡਾ ਮਤ ਤੇ ਤ੍ਰੀਕਾ ਨਿਆਰਾ ਹੈ। ਅਸੀਂ ਆਪੋ ਵਿਚ ਸਾਰੇ ਭਰਾ ਹਾਂ। ਸਾਡੇ ਵਿਚ ਜੇ ਕਿਸੇ ਗੱਲੇ ਦੋ ਭਰਾਉ ਖ਼ਫਾ ਹੋ ਜਾਣ ਤਾਂ ਗੁਰਦੁਆਰੇ ਵਿਚ ਅਸੀਂ ਫੈਸਲਾ ਕਰ ਲੈਂਦੇ ਹਾਂ। ਆਪੋ ਵਿਚ ਲੜਨਾ ਸਾਡੇ ਵਿਚ ਮਨ੍ਹੇ ਹੈ, ਇਥੋਂ ਤਾਈਂ ਸਾਡੀ ਸ਼ਰਹ ਦਾ ਫਤਵਾ ਹੈ ਕਿ ਜੇ ਸਿੱਖ ਸਿੱਖ ਦਾ ਮੂੰਹ ਫਿਟਕਾਰੇ
-੨੨੪-