ਲਟਾਪਟਾ ਖੱਚਰਾਂ ਉੱਤੇ ਸੀ। ਜੱਥੇ ਵਿਚ ਸਨ,− ਆਗ਼ਾ ਖਾਂ, ਜਸਵੰਤ ਸਿੰਘ, ਤੇ ਸਾਂਈਂ ਜੀ, ਲੱਧਾ ਸਿੰਘ ਤੇ ਲੱਧਾ ਸਿੰਘ ਦਾ ਉਮਰਾਂ ਦਾ ਇਤਬਾਰੀ ਨੌਕਰ। ਆਪੋ ਵਿਚ ਭੇਤ ਖੁੱਲ੍ਹ ਚੁਕੇ ਤੇ ਪਿਆਰ ਪੈ ਚੁਕੇ ਸਨ, ਪਰ ਦਾਨੀ ਸਤਵੰਤ ਕੌਰ ਦਾ ਭੇਤ, ਕਿ ਇਹ ਇਕ ਕੰਨ੍ਯਾਂ ਹੈ ਅਰ ਗਭਰੂ ਸਿਖ ਨਹੀਂ, ਅਜੇ ਤੱਕ ਸਰਬੰਦ ਭੇਤ ਸੀ। ਹੋਤੀ ਤੋਂ ਤੁਰਕੇ ਇਹ ਸ਼ਾਹਬਾਜ਼ ਗੜੇ ਅੱਪੜੇ। ਇਹ ਇਲਾਕਾ ਪਹਾੜੀਆਂ ਟਿੱਲਿਆਂ ਨਾਲ ਸਸ਼ੋਭਤ, ਫੇਰ ਪੱਧਰਾ ਤੇ ਹਰਿਆ ਭਰਿਆ ਬੜਾ ਸੁੰਦਰ ਹੈ।
ਇਹ ਉਹ ਧਰਤੀ ਹੈ ਜੋ ਸਤਵੰਤ ਕੌਰ ਵਾਂਙੂ ਬੜੇ ਦੁੱਖੜੇ ਭੋਗ ਚੁੱਕੀ ਹੈ। ਕਦੇ ਸਮਾਂ ਸੀ ਕਿ ਏਥੇ ਆਰਯ ਕੁਲ ਦੇ ਵੱਡਿਆਂ ਪੈਰ ਪਾਏ ਸਨ ਤੇ ਸਹਿਜੇ ਸਹਿਜੇ ਇਕ ਸਭ੍ਯ, ਮਾਲਦਾਰ ਤੇ ਜ਼ਰਦਾਰ ਕੌਮ ਬਣ ਗਏ ਸਨ। ਜਿਸ ਨੂੰ ਅਜ ਕਲ ਪਿਸ਼ੌਰ ਦਾ ਇਲਾਕਾ ਆਖਦੇ ਹਨ, ਇਸ ਸਾਰੇ ਤੇ ਹੋਰ ਗਿਰਦ ਦੇ ਇਲਾਕੇ ਦਾ ਨਾਮ ਤਦੋਂ 'ਗਾਂਧਾਰ' ਰਾਜ ਸੀ। ਬੜੇ ਬੜੇ ਬਲੀ ਰਾਜੇ ਮਹਾਰਾਜੇ ਏਥੇ ਰਾਜ ਕਰ ਗਏ ਹਨ। ਇਥੋਂ ਪਸ਼ੌਰ, ਜਿਸ ਦਾ ਹੁਣ ਵਾਲਾ ਨਾਮ 'ਪੇਸ਼ਾਵਰ' ਅਕਬਰ ਨੇ ਬਦਲਿਆ ਸੀਂ, ਰਾਜਾ 'ਪੋਰਸ਼' ਦੀ ਵਸਾਈ ਰਾਜਧਾਨੀ ਸੀ, ਜਿਸ ਨੂੰ ਉਸ ਨੇ 'ਪੋਰੁਸ਼ ਪੁਰਾ' ਦਾ ਨਾਮ ਦਿਤਾ ਸੀ। ਅੱਜ ਤੋਂ ਬਾਰਾਂ ਚੌਦਾਂ ਸੌ ਬਰਸ ਪਹਿਲੇ ਜੋ ਚੀਨੀ ਮੁਸਾਫਰ ਆਏ, ਓਹ ਲੋਕ ਬੀ ਏਸ ਰਾਜਧਾਨੀ (ਪਿਸ਼ੌਰ) ਦਾ ਨਾਮ 'ਪੋਰੁਸ਼ਾ ਪੁਰਾ' ਦੇ ਲਗ ਪਗ ਹੀ ਲਿਖਦੇ ਹਨ। ਏਥੇ ਪਹਿਲੇ ਹਿੰਦੂ ਧਰਮ ਦਾ ਹੀ ਜ਼ਰ ਸੀ। ‘ਪਾਣਨੀਯ’ ਵਰਗੇ ਪੰਡਤ ਇਸੇ ਧਰਤੀ ਵਿਚ ਪੈਦਾ ਹੋਏ। ਜਿਥੇ ਅੱਜ ਕੱਲ ‘ਲਾਹੌਰ’[1] ਨਾਮੇ ਪਿੰਡ ਹੈ, ਇਥੇ ਪੁਰਾਣੇ ਨਗਰ 'ਸਾਲਤੂਰਾ' ਦੇ
- ↑ ਇਹ ਸਿੰਧ ਪਾਰ ਗਿਰਾਂ ਦਾ ਨਾਮ ਹੈ। ਪੰਜਾਬ (ਪਾਕਿਸਤਾਨ) ਦੀ ਰਾਜਧਾਨੀ ਵਾਲਾ ਲਾਹੌਰ ਨਹੀਂ।
-੨੩੩-