ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/240

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਖੰਡਰਾਤ ਢੇਰੀ ਹੋਏ ਪਏ ਹਨ, ਇਸ ਨਗਰੀ ਨੇ ਸੰਸਕ੍ਰਿਤ ਦੇ ਪ੍ਰਸਿਧ ਵ੍ਯਾਕਰਣੀ ਪੰਡਤ ਪਾਣਨੀਯ ਨੂੰ ਜਨਮ ਦਿਤਾ ਸੀ।

ਫੇਰ ਇਹ ਸਾਰਾ ਦੇਸ਼ ਬੋਧੀ ਹੋ ਗਿਆ ਤੇ ਬੋਧੀ ਮੰਦਰ, ਬੁਤ ਤੇ ਕਾਰੀਗਰੀ ਦਾ ਭਾਰੀ ਟਿਕਾਣਾ ਹੋਇਆ। ਪੁਰਾਣੇ ਨਗਰ 'ਊਦਾਬੰਧ' ਤੇ ਅੱਜ ਕਲ ਦੇ 'ਉਂਦ' ਤੇ ਬਾਬਰ ਦੇ ਦੱਸੇ 'ਦ੍ਵਾਰ ਹਿੰਦ' ਨਾਮ ਪਿੰਡ ਤੋਂ ਇਹ ਥਾਂ ਸਤ ਅੱਠ ਮੀਲ ਦੇ ਫਾਸਲੇ ਤੇ ਹੈ। ਇਸੇ ਧਰਤੀ ਤੇ ਯੂਨਾਨੀ 'ਸਿਕੰਦਰ' ਵਰਗੇ ਆਏ ਤੇ ਇਸ ਦੀ ਵਸੋਂ ਤੇ ਪ੍ਰਤਾਪ ਦੀ ਮਹਿੰਮਾ ਕਰਦੇ ਗਏ। ਚੰਦ੍ਰ ਗੁਪਤ ਤੇ ਅਸ਼ੋਕ ਵਰਗੇ ਮਹਾਂ ਬਲੀ ਦਾ ਡੰਕਾ ਇੱਥੇ ਵੱਜ ਚੁਕਾ ਹੈ। ਇਸ ਤੋਂ ਮਗਰੋਂ ਪੱਛਮੀ ਤੇ ਹਿੰਦੀ ਮਿਲਵੇਂ ਲੋਕਾਂ ਦੇ ਪ੍ਰਤਾਪ ਦਾ ਇਹ ਪੰਘੂੜਾ ਰਿਹਾ। ਸਿਥੀਅਨ ਯੂਨਾਨੀ ਤੇ ਦੋਵੇਂ ਰਲ ਮਿਲਕੇ ਬਣੇ ਹਿੰਦੀ ਰਾਜੇ ਰਾਜ ਕਰਦੇ ਰਹੇ। ਕਨਿਸ਼ਕ ਵਰਗੇ ਮਹਾਰਾਜ ਏਥੇ ਰਾਜ ਕਰ ਗਏ ਸਨ। ਚੀਨੀ ਮੁਸਾਫਰ ਦੱਸਦੇ ਹਨ ਕਿ ਏਹ ਗਾਂਧਾਰ ਦੇਸ਼ ਆਪਣੀ ਸਬਜ਼ੀ, ਫੁੱਲਾਂ, ਫਲਾਂ, ਪੈਦਾਵਾਰ, ਜੰਗਲਾਂ, ਬਾਗਾਂ, ਚਸ਼ਮਿਆਂ, ਠੰਢੀਆਂ ਛਾਵਾਂ ਕਰਕੇ ਅਤ੍ਯੰਤ ਸੁੰਦਰ ਦੇਸ਼ ਹੈ। ਭਾਵੇਂ ਅੱਜ ਕਲ ਭੀ ਭੂਮੀ ਧਨ ਉਪਜਾਉ ਹੈ, ਪਰ ਨਾ ਓਹ ਜੰਗਲ ਹਨ, ਨਾ ਓਹ ਬਾਗ਼ਾਤ; ਨਾ ਓਹ ਚਸ਼ਮੇ ਤੇ ਨਾ ਓਹ ਕੁਦਰਤੀ ਰੰਗ। ਮਹਿਮੂਦ ਗ਼ਜ਼ਨਵੀ ਨੇ ਏਸ ਇਲਾਕੇ ਨੂੰ ਤਬਾਹ ਕੀਤਾ[1] ਕੋਮਲ ਉਨਰਾਂ ਦੇ ਬਣੇ ਮੰਦਰ, ਖੂਬਸੂਰਤ ਟੋਪੇ, ਬੋਧੀ ਵਿਹਾਰੇ[2] ਢਾਹ ਢੇਰੀ ਕਰ ਦਿਤੇ। ਕੁਛ ਸਮੇਂ ਤੱਕ ਤਾਂ, ਹਿੰਦੂ ਦੁਖ ਜ਼ੁਲਮ ਕਤਲਾਂ ਝੱਲਦੇ ਨਿਭਦੇ


  1. ਇਸ ਤੋਂ ਢੇਰ ਪਹਿਲੇ ਹੂਨ ਲੋਕ ਵੀ ਤਬਾਹੀ ਵਰਤਾ ਗਏ ਸਨ।
  2. ਬੋਧੀਆਂ ਦੇ ਧਰਮ ਅਸਥਾਨ-ਟੋਪਾ ਤੇ ਵਿਹਾਰਾ-ਸਦਾਉਂਦੇ ਸਨ।

-੨੩੪-