ਉਸ ਦਾ ਅੰਤ ਇਹੀ ਹੁੰਦਾ ਹੈ।[1]
ਪਾਠਕ ਜੀ! ਕੀਹ ਤੁਸਾਨੂੰ ਪਤਾ ਹੈ ਕਿ ਜਿਥੇ ਇਸ ਵੇਲੇ ਚਾਰ ਸੱਦਾ ਤੇ ਪ੍ਰਾਗ ਦੋ ਪਿੰਡ ਹਨ, ਇਥੇ 'ਪੁਸ਼ਕ੍ਰਾਵਤੀ' ਨਾਮੀ ਭਾਰੀ ਨਗਰ ਹੁੰਦਾ ਸੀ। ਕੀਹ ਆਪ ਨੂੰ ਪਤਾ ਹੈ ਕਿ ਜਿਥੇ ਅਜ ਕਲ ਸ਼ਾਹਬਾਜ਼ ਗੜੀ ਹੈ ਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਇਸ ਦਾ ਨਾਮ ਕਦੇ 'ਵਰਸ਼ਾ ਪੁਰਾ' ਤੇ 'ਪੌਲੂਸੂ' ਸੀ। ਇਸ ਦੇ ਲਾਗ ਦੇ ਟਿੱਲੇ[2] ਉਤੇ ਮੰਦਰ ਸਨ ਤੇ ਰਾਜਕੁਮਾਰ 'ਵਿਸ਼ਵਾਂਤਰਾ' ਦੇ ਆਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇਥੇ ਕੰਦਰਾ ਹੈਸੀ। ਇਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕਰ ਦਿਤਾ, ਫੇਰ ਰਥ ਦਾਨ ਕਰ ਦਿਤਾ, ਫੇਰ ਪੁੱਤ੍ਰ ਦਾਨ ਕਰ ਦਿਤੇ ਤੇ ਨਿਰਦਈ ਬ੍ਰਾਹਮਣ, ਜੋ ਏਹ ਤਸਦੀਹੇ ਦੇ ਰਿਹਾ ਸੀ, ਉਹਨਾਂ ਬੱਚਿਆਂ ਨੂੰ ਮਾਰਦਾ ਹੈ ਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ।[3] ਇਨ੍ਹਾਂ ਘਟਨਾਵਾਂ ਦੇ ਧਰਤੀ ਵਿਚੋਂ ਨਿਕਲੇ ਪੱਥਰਾਂ ਉਤੇ ਉੱਕਰੇ ਚਿੱਤ੍ਰ ਬ੍ਰਿਟਿਸ਼ ਅਜੈਬ ਘਰ ਵਿਚ ਪਏ ਹਨ ਤੇ ਉਸ ਦਾ ਉਤਾਰਾ ਕਲਕੱਤੇ ਦੇ ਅਜੈਬ ਘਰ ਵਿਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ ਸ਼ਾਹਬਾਜ਼ ਗੜੀ ਕਦੇ, ਜਦੋਂ ਕਿ
- ↑ ਮਹਾਂਰਾਜਾ ਰਣਜੀਤ ਸਿੰਘ ਦੇ ਬਾਹੂ ਬਲ ਨਾਲ ਇਹ ਇਲਾਕਾ ਫਿਰ ਇਕ ਵੇਰ ਸੁਤੰਤ੍ਰਤਾ ਦਾ ਝੂਟਾ ਤੇ ਖੁਸ਼ਹਾਲੀ ਦਾ ਹੁਲਾਰਾ ਲੈ ਗਿਆ ਹੈ।
- ↑ ਇਸ ਦਾ ਪੁਰਾਣਾ ਨਾਮ-ਵਿਸ਼ਵਾਂਤਰਾ ਪਰਬਤ-ਹੈ।
- ↑ ਅਸ਼ੋਕ ਪੱਥਰ ਦੇ ਲਾਗ ਦੇ ਟਿੱਲੇ ਪਰ ਕਿਸੇ ਦਿਨ ਪੰਥ ਦੇ ਪਿਆਰੇ ਭਾਈ ਹੀਰਾ ਸਿੰਘ ਜੀ ਰਾਗੀ ਤੇ ਕਦੇ ਅੰਮ੍ਰਿਤਸਰ ਦੇ ਪ੍ਰਸਿੱਧ ਮਹਤ ਤਖਤ ਸਿੰਘ ਜੀ ਸ੍ਰੀ ਗੁਰੂ ਬਾਣੀ ਦਾ ਕੀਰਤਨ, ਕੀਰਤਨ ਦੇ ਪ੍ਰੇਮੀ ਡਾਕਟਰ ਦੀਵਾਨ ਸਿੰਘ ਤੇ ਹੋਰ ਸੰਗਤਾਂ ਨੂੰ ਬੜੇ ਸੁਆਦ ਨਾਲ ਸੁਣਾ ਆਏ ਹਨ।
-੨੩੬-