ਇਹ ਆਪਣਾ ਨਾਮ 'ਪੋਲੂਸ਼ੂ' ਸਦਾਉਂਦੀ ਸੀ, ਐਸੀ ਸੁੰਦਰ ਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸ਼ੌਂਗ੍ਯੂਨ ਅੱਖੀਂ ਦੇਖਕੇ ਐਉਂ ਲਿਖਦਾ ਹੈ:-
"ਖੁਸ਼ਨੁਮਾ ਚਸ਼ਮੇ ਤੇ ਸੁਆਦੀ ਫਲ ਏਥੇ ਓਹ ਹਨ ਜੋ ਧਰਮ ਪੁਸਤਕਾਂ ਵਿਚ ਲਿਖੇ ਹਨ। ਵਾਦੀਆਂ ਸੁਹਾਵਣੀਆਂ ਗਰਮ ਹਨ ਤੇ ਦਰਖਤ ਸਿਆਲੇ ਬੀ ਹਰੇ ਰਹਿੰਦੇ ਹਨ। ਠੰਢੀ ਹਵਾ ਝੁੱਲਦੀ ਹੈ, ਪੰਛੀ ਗਾਉਂਦੇ ਹਨ ਤੇ ਤਿਤ੍ਰੀਆਂ ਫੁਲਾਂ ਦੇ ਫਰਸ਼ਾਂ ਤੇ ਝੂੰਮਦੀਆਂ ਹਨ।"
ਕੀਹ ਤੁਸਾਨੂੰ ਯਾਦ ਹੈ ਕਿ ਕੋਲ ਖੜੇ 'ਕੜਾਮਾਰ' ਪਹਾੜ ਦਾ ਨਾਮ 'ਭੀਮ ਦੇਵੀ ਪਰਬਤ' ਸੀ, ਜਿਥੇ ਸਾਰਾ ਹਿੰਦ ਅਮਰ ਨਾਥ ਦੇ ਮੰਦਰ ਵਾਂਗੂ ਯਾਤ੍ਰਾ ਕਰਨ ਆਇਆ ਕਰਦਾ ਸੀ। ਇਸ ਦੇ ਪੂਰਬਲੇ ਦਾਮਨ ਹੇਠ, ਜੋ ਸ਼ੇਵਾ ਪਿੰਡ ਹੈ, ਕੀ ਆਪ ਨੂੰ ਯਾਦ ਹੈ ਕਿ ਇਥੇ ਭਾਰੀ ਸ਼ਿਵ ਮੰਦਰ ਸੀ ਅਰ ਸ਼ਿਵ ਤੋਂ ਹੀ ਹੁਣ ਤਕ ‘ਸ਼ੇਵਾ’ ਨਾਮ ਜਾਰੀ ਹੈ। ਇਸ ਤਰ੍ਹਾਂ 'ਗੰਧਾਰ' ਵਿਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ‘ਪਰੀਆਨੋ ਢੇਰੀ’[1], 'ਸਰਾਏ ਪਖੋ ਢੇਰੀ'[2], 'ਸ਼ਾਹ ਜੀ ਕੀ ਢੇਰੀ'[3] ਤੇ ਹੋਰ ਨਾਮ ਸਦਾਂਦੀਆਂ ਹਨ, ਪੁਰਾਣੇ ਮੰਦਰਾਂ, ਬੁੱਧ ਅਸਥਾਨਾਂ ਤੇ ਸ਼ਹਿਰਾਂ ਦੇ ਖੰਡਰ ਹਨ, ਨਹੀਂ ਨਹੀਂ ਖੰਡਰ ਬੀ ਢਹਿ ਢੇਰੀ ਹੋ ਚੁਕੇ ਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ ਜਿਸ ਤੋਂ ਕਦੇ
- ↑ ਸ੍ਯਾਮਾ ਸਟੁਪਾ।
- ↑ ਹਰੀਤੀ ਦੇਵੀ। (ਬੁੱਧ ਮਤ ਦੀ ਸੀਤਲਾ ਦੇਵੀ) ਦਾ ਥਾਨ। ਏਧਰੋਂ ਨਿਕਲੇ ਹਰੀਤਕੀ ਦੇ ਬੁੱਤ ਲਾਹੌਰ ਅਜੈਬ ਘਰ ਵਿਚ ਪਏ ਹਨ।
- ↑ ਕਨਿਸ਼ਕਾ ਚੇਤ੍ਯ (ਅਰਥਾਤ ਕਨਿਸ਼ਕ ਰਾਜੇ ਦੀ ਬਣਾਈ ਬੁੱਧ ਦੀ ਸਮਾਧ), ਏਹ ਪੁਰਾਣੇ ਨਾਮ ਹਨ।
-੨੩੭-