ਖਾਲਸਾ ਜੀ ਆਪਣੇ ਰਾਜ ਸਮੇਂ ਕਿਲ੍ਹੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇਕ ਅਦੁਤੀ ਮੰਦਰ ਸੀ। 'ਫਾਹੀਆਨ' ਚੀਨੀ ਮੁਸਾਫਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ।
ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲ੍ਹੇਟੀਆਂ ਹਨ! ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਨਹੀਂ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਏਥੇ ਕਦੇ ਸਿਵਾਏ ਯੂਸਫਜ਼ਈ ਤੋ ਹੋਰ ਪਠਾਣਾਂ ਦੇ ਕੋਈ ਵਸਦਾ ਹੀ ਨਹੀਂ ਸੀ ਤੇ ਜੋ ਪਿੰਡਾਂ ਵਿਚ ਟਾਂਵੇਂ ਟਾਂਵੇਂ ਹਿੰਦੀ ਦਿੱਸਦੇ ਹਨ, ਮੁਸਾਫਰ ਲੱਗਦੇ ਹਨ, ਮਾਨੋਂ ਇਨ੍ਹਾਂ ਨੂੰ ਪਠਾਣ ਜ਼ਿਮੀਂਦਾਰ ਅਪਣੇ ਸ਼ਾਹੂਕਾਰੇ ਤੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਆਏ ਹਨ। ਜਾਂ ਓਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ।
ਹਿੰਦੁਸਤਾਨ ਦਾ ਹਰ ਫਤਹ ਕਰਨ ਵਾਲਾ ਇਸੇ ਰਸਤੇ ਆਯਾ। ਆਰਯ ਆਪ ਇਸੇ ਰਸਤੇ ਆਏ, ਸਿਕੰਦਰ ਇਸੇ ਰਸਤੇ ਆਯਾ। ਸਿਥੀਅਨ ਤੇ ਹੋਰ ਯਵਨ ਤੇ ਅਸੁਰ (ਅਸਿਰੀਅਨ) ਏਸੇ ਰਾਹ ਆਏ। ਅੰਤ ਅਫਗ਼ਾਨ ਤੇ ਮੁਗ਼ਲ ਏਸੇ ਰਾਹ ਆਏ ਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੀਕ ਉਤਰਾ ਚੜ੍ਹਾ ਦੇਖਦੀ ਤੇ ਉਜੜਦੀ ਵੱਸਦੀ ਰਹੀ।
ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇਕ ਪੱਥਰ ਪਿਆ ਹੈ, ਜਿਸ ਪਰ ਉਹਨਾਂ ਦਾ ਇਕ ਹੁਕਮਨਾਮਾ ਉੱਕਰਿਆ ਪਿਆ ਹੈ। ਅਸਲ ਵਿਚ ਇਹੀ ਪੰਜਾਬ ਦਾ ਪੁਰਾਣਾ ਰਸਤਾ ਸੀ। ਹਿੰਦੂ ਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਲਾਗ ਸ਼ਾਹੀ ਸੜਕ ਜਾਂਦੀ ਸੀ, ਕਿਉਂਕਿ ਇਨ੍ਹਾਂ ਥਾਂਵਾਂ ਤੇ ਦਰਿਯਾਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮਨਾ ਕਿਨਾਰੇ 'ਕਾਲਸੀ' ਦੇ ਕੋਲਵਾਰ ਪਿਆ 'ਅਸ਼ੋਕ' ਰਾਜਾ ਦਾ ਪੱਥਰ ਤੇ
-੨੩੮-