ਹੱਥ ਤਲਵਾਰ ਦੀ ਮੁੱਠ ਤੇ ਪਵੇ, ਪਰ ਅੱਗੇ ਸਾਰੇ ਵੀਰ ਭਰਾ ਵੇਖਕੇ ਹੱਥ ਠਿਠੰਬਰੇ ਤੇ ਖੂਨ ਸਰਦੀ ਖਾਵੇ। ਇਸ ਤਰ੍ਹਾਂ ਜੋਸ਼ ਉਠਦਾ ਠਰਦਾ, ਉਠਦਾ ਠਰਦਾ ਨੀਵਾਂ ਹੋ ਆਇਆ। ਫੇਰ ਸਿਖੀ ਪਿਆਰ ਦਾ ਨਕਸ਼ਾ ਨੈਣੀਂ ਨੀਰ ਲੈ ਆਇਆ, ਆਖੇ:- ‘ਵਾਹ ਓਇ ਦਾਤਿਆ! ਐਸੀ ਸੂਰਮਾ ਕੌਮ ਬਨਾਉਣ ਵਾਲਿਆ! ਤੂੰ ਧੰਨ ਹੈਂ! ਇਕ ਕੈਦ ਪਈ, ਜਾਣੀ ਨਾ, ਪਛਾਣੀ ਨਾ, ਅੱਖੀਂ ਡਿੱਠੀ ਨਾ, ਸ਼ਹੀਦ ਹੋਈ ਸੁਣਕੇ ਏਹ ਲੋਕ ਹਰ ਸਾਲ ਕੱਠੇ ਹੁੰਦੇ, ਕੀਰਤਨ ਕਰਦੇ ਤੇ ਉਸ ਲਈ ਅਰਦਾਸਾ ਸੋਧਦੇ ਹਨ। ਇਹ ਕੌਮ ਹੈ ਕਿ ਇਕ ਪਰਵਾਰ ਹੈ, ਇਹ ਇਕ ਮਜ਼ਹਬ ਹੈ ਕਿ ਇਕ ਕੁਟੰਬ ਹੈ। ਕੈਸਾ ਪਿਆਰ ਦਾ ਨਕਸ਼ਾ ਹੈ? ਕੈਸਾ ਮੁਹੱਬਤ ਦਾ ਚਿੱਤ੍ਰ ਹੈ? ਸ਼ੁਕਰ ਹੈ ਕਿ ਮੇਰੀਆਂ ਰਗਾਂ ਵਿਚ ਇਹੋ ਪਵਿੱਤ੍ਰ ਖੂਨ ਹੈ, ਸ਼ੁਕਰ ਹੈ ਕਿ ਇਸੇ ਪਵਿੱਤ੍ਰ ਖੂਨ ਨੇ ਮੈਨੂੰ ਆਪਣਿਆਂ ਵਿਚ ਖਿੱਚ ਲਿਆ ਹੈ, ਸ਼ੁਕਰ ਹੈ ਕਿ ਸਿਖ ਖੂਨ, ਸਿਖੀ ਵੱਲ ਆਇਆ ਹੈ, ਪਰ ਓਪਰੇ ਖੂਨ ਵਿਚ ਰਲਕੇ ਜ਼ੁਲਮ ਤੇ ਧੱਕੇ ਵਲ ਕੈਦ ਪਾਉਣ ਤੇ ਤਬਾਹ ਕਰਨ ਵਲ ਨਹੀਂ ਗਿਆ।'
ਕੜਾਹ ਪ੍ਰਸ਼ਾਦ ਦਾ ਗੱਫਾ ਲੈਕੇ ਅਰ ਆਪਣੇ ਵਤਨੀਂ ਭਰਾਵਾਂ ਦੇ ਪਹਿਲੇ ਦਿੱਸੇ ਇਕੱਠ ਦੇ ਪਹਿਲੇ ਦਰਸ਼ਨ ਕਰਕੇ; ਆਗ਼ਾ ਖਾਂ ਖਿੜ ਗਿਆ। ਸਾਰੇ ਸਿਖ ਉਸ ਨੂੰ ਜਫੀਆਂ ਪਾ ਪਾ ਕੇ ਮਿਲੇ। ਸਤਵੰਤ ਕੌਰ ਨੇ, ਜੋ ਸਿਖਾਂ ਦੇ ਸੁਭਾਉ ਦੀ ਵਾਕਫ ਸੀ ਆਪਣੀ ਅਫ਼ਗਾਨਿਸਤਾਨੋਂ ਟੁਰ ਓਥੋਂ ਤਾਈਂ ਦੇ ਅੱਪੜਨ ਮਾਤ੍ਰ ਦੇ ਅਤਿ ਸੰਖੇਪ ਜਿਹੇ ਹਾਲ ਦੱਸੇ, ਜਿਸ ਤੋਂ ਸਾਰੇ ਗਦ ਗਦ ਹੋਏ। ਸਤਵੰਤ ਕੌਰ ਨੂੰ ਰਤਾ ਭੈ ਨਹੀਂ ਸੀ, ਕਿ ਅਸਾਂ ਆਪਣੇ ਮੋਟੇ ਮੋਟੇ ਹਾਲ ਕਿਉਂ ਦੱਸ ਦਿਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿਖ ਹਨ, ਅਸੀਂ ਸਿਖ ਹਾਂ, ਸਾਡਾ ਇਨ੍ਹਾਂ ਦਾ ਭੇਤ ਸਾਂਝਾ ਹੈ, ਜੋ ਬਾਤ ਇਨ੍ਹਾਂ ਨੂੰ ਪਤਾ ਹੈ ਸਿਖ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿਖ ਕੌਮ ਵਿਚ ਇਸ ਸਮੇਂ ਕੋਈ ਸਿਖ ਤੁਰਕ
-੨੪੨-