ਇਹ ਵਰਕਾ ਤਸਦੀਕ ਕੀਤਾ ਗਿਆ ਏ
ਬਾਣੀ ਦਾ ਪਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ[1]। ਘਰ ਬਾਰ ਮਾਲ ਮਿਲਖ ਤੋਂ ਉਸ ਨੇ ਕਬਜ਼ੇ ਤੇ ਅਪਣੱਤ ਦਾ, ਨਾ ਸਿਰਫ ਮੂੰਹੋਂ ਸਗੋਂ ਸੱਚੀਂ ਮੁੱਚੀਂ ਸਬੰਧ ਤੋੜਿਆ ਹੋਇਆ ਹੋਵੇ[2]। ਜੋ ਕਿਸੇ ਸ਼ੈ ਨੂੰ ਆਪਣੀ ਨਾ
- ↑ ਨਿਹੰਗ ਕਹਾਵੇ ਸੋ ਪੁਰਖ ਦੁਖ ਸੁਖ ਮੰਨੇ ਨਾ ਅੰਗ।
[ਰਤਨ ਸਿੰਘ ਕ੍ਰਿਤ 'ਪ੍ਰਾਚੀਨ ਪੰਥ ਪ੍ਰਕਾਸ਼'। - ↑ ਸੱਚੇ ਅਕਾਲੀ ਹਦ ਦਰਜੇ ਦੇ ਦਲੇਰ, ਸੁਤੰਤਰ (ਆਜ਼ਾਦ) ਹੁੰਦੇ ਸਨ, ਸਭ ਕਿਸੇ ਨੂੰ ਪਿਆਰ ਨਾਲ ਮਿਲਦੇ ਸਨ, ਪਰ ਉਹਨਾਂ ਤੋਂ ਡਾਢੀ ਘ੍ਰਿਣਾ ਕਰਦੇ ਸਨ ਜੋ ਹੈਂਕੜ ਦੇ ਬੁੱਲੇ ਤੇ ਚੜ੍ਹੇ ਹੋਏ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਮਝਦੇ ਸਨ। ਉਹਨਾਂ ਦੀ ਜ਼ਿੰਦਗੀ ਦਾ ਆਦਰਸ਼ਤ ਤੇ ਪ੍ਰਯੋਜਨ ਗੁਰਦਆਰਿਆਂ ਦੀ ਕਾਇਮੀ (ਸੁਧਾਈ), ਮਰਿਯਾਦਾ ਦੀ ਪਵਿੱਤ੍ਰਤਾ ਦੀ ਕਾਇਮੀ, ਕੌਮੀ ਆਚਰਨ ਦੀ ਰਾਖੀ, ਦੀਨਾਂ ਦੁਖੀਆਂ ਤੇ ਸ਼ਰਨਾਗਤਾਂ ਦੀ ਸਹਾਇਤਾ ਕਰਨੀ ਹੁੰਦੀ ਸੀ। ਉਹ ਇਹਨਾਂ ਫਰਜ਼ਾਂ ਦੇ ਪੂਰਾ ਕਰਨ ਵਿਚ ਜਾਨ ਤਕ ਦੀ ਪ੍ਰਵਾਹ ਨਹੀਂ ਸਨ ਕਰਦੇ। ਜੇ ਅਵਸਰ ਆ ਬਣੇ ਤਾਂ ਇਸ ਦੇ ਪੂਰਾ ਕਰਨ ਵਿਚ ਆਪਣਾ ਸੀਸ ਤਕ ਦੇ ਦੇਣ ਲਈ ਹਰ ਵਕਤ ਤਿਆਰ ਰਹਿੰਦੇ ਸਨ। ਉਹ ਲੋਕ (Law of Property) ਅਰਥਾਤ ਜਾਇਦਾਦ ਦੇ ਕਬਜ਼ੇ ਦੇ ਕਾਨੂੰਨ ਦੇ ਪਾਬੰਦ (ਅਨੁਸਾਰੀ) ਨਹੀਂ ਸਨ। ਓਹ ‘ਪਦਾਰਥ, ਮਕਾਨਾਂ ਤੇ ਭੋਆਂ' ਨੂੰ ਕਿਸੇ ਦੀ ਮਲਕੀਅਤ ਨਹੀਂ ਮੰਨਦੇ ਸਨ, ਕਹਿੰਦੇ ਸਨ ਕਿ ਸਭ ਕੁਝ ਵਾਹਿਗੁਰੂ ਦਾ ਹੈ, ਮਨੁੱਖ ਸਭ ਭਰਾ ਹਨ। ਮਿਲਕੇ ਪਿਆਰ ਨਾਲ ਜੀਵਨ ਨਿਰਬਾਹ ਕਰਨਾ ਸਭ ਦਾ ਧਰਮ ਹੈ। ਜਿਕੂੰ ਜਲ ਪੌਣ ਸਾਂਝੇ ਹਨ, ਇਕੂੰ ਭੋਂ ਬੀ ਸਾਂਝੀ ਹੈ, ਭੋਂ ਦੀ ਉਪਜ ਬੀ ਸਾਂਝੀ ਹੈ। ਏਹ ਗੱਲ ਓਹ ਲੁੱਟ
[ਬਾਕੀ ਟੂਕ ਦੇਖੋ ਅਗੇ ਸਫਾ ੨੪੫ ਹੇਠ]
-੨੪੪-