ਇਸਤ੍ਰੀ ਆਦਿ ਦੇ ਪਰਿਵਾਰਕ ਸੰਬੰਧ ਤੋਂ ਸੁਤੰਤ੍ਰ ਹੋਕੇ ਜੋ ਸਾਧੂ ਬ੍ਰਿਤੀ ਵਿਚ ਵਿਚਰੇ। ਅਕਾਲ ਬੁੰਗੇ ਦੇ ਅਕਾਲੀ, ਖ੍ਯਾਲ ਹੈ ਕਿ ਛੇਵੇਂ ਸਤਿਗੁਰਾਂ ਤੋਂ ਲੈ ਦਸਮੇਂ ਸਤਿਗੁਰਾਂ ਦੇ ਸਮੇਂ ਤਕ ਕੇਵਲ ਸਤਿਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸੇ ਔਰ ਉਨ੍ਹਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸੇ ਜਿਤਨੇ ਕਿ ਦਸਮੇਂ ਜਾਮੇਂ ਦੇ ਅੰਤਰਧਾਨ ਹੋਣ ਮਗਰੋਂ ਪਏ ਹਨ। ਤਦੋਂ ਉਹ ਨਾਮ ਰਸੀਏ ਇਕ ਸ਼ੁਭ ਤੇ ਸੁਹਣੇ, ਪਰ ਤ੍ਯਾਗੀ ਸੇਵਕ ਤਖਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸੇ। ਅਕਾਲ ਬੁੰਗੇ ਤੇ ਪੂਰਾ ਵਸੀਕਾਰ ਭੁਜੰਗੀਆਂ ਦਾ[1], ਜੀਤ ਮੱਲੀਆਂ, ਬੰਦਈਆਂ, ਚੁੰਬਦੀਆਂ ਆਦਿਕਾਂ ਦੇ ਹਟ ਜਾਣ ਪਰ ਹੋਇਆ। ਤਦੋਂ ਇਹ ‘ਅਕਾਲ ਪੁਰਖੀਏ' ਨਾਮ ਤੋਂ ਵੀ ਕੁਛ ਚਿਰ ਪ੍ਰਸਿੱਧ ਰਹੇ ਹਨ। ਖਾਸ ਬੇਖ ਕੋਈ ਨਹੀਂ ਸੀ ਪਰ ਦਸਮੇਂ ਜਾਮੇ ਦੇ ਮਗਰੋਂ ਬਾਬੇ ਫਤਹ ਸਿੰਘ ਦੇ ਨਾਮ ਦੀ ਫੌਜ ਵਾਲੇ ਸ੍ਰੀ ਮਾਨ ਸਿੰਘ ਜੀ ਦੀ ਸੰਪ੍ਰਦਾ ਦੇ ਨਿਹੰਗ ਤੇ ਅਕਾਲੀ ਸਿੰਘ ਲਗ ਪਗ ਇਕੋ ਹੋ ਗਏ ਅਰ ਦੋਵੇਂ ਪਦ ਇਕਨਾਂ ਅਰਥਾਂ ਵਿਚ ਵਰਤੀਣ ਲਗ ਪਏ। ਪਰ ਦੁਮਾਲੇ ਦਾ ਫਰਕ ਜਾਰੀ ਰਿਹਾ। ਅਕਾਲ ਬੁੰਗੇ ਦੇ ਅਕਾਲੀ ਉਹਨਾਂ ਹੀ ਗੁਣਾਂ ਵਾਲੇ, ਜੋ ਉੱਪਰ ਕਹੇ ਹਨ, ਤਖਤ ਸਾਹਿਬ ਦੀ ਸੇਵਾ ਵਿਚ ਰਹਿਣ ਵਾਲੇ ਸੇ। ਹੋਰ ਖੁੱਲ੍ਹੇ ਵਿਚਰਨ ਵਾਲੇ ਅਕਾਲੀ ਵਹੀਰ ਬਣਾਕੇ ਪੰਥਕ ਕਾਰਜਾਂ ਲਈ ਜਗਾ ਜਗਾ ਫਿਰਦੇ ਸਨ। ਸਭਨਾਂ ਦਾ ਇਕੱਠ ਕਈ ਵੇਰ ਅਕਾਲ ਬੁੰਗੇ ਹੋ ਜਾਂਦਾ। ਖੁੱਲ੍ਹੇ ਵਿਚਰਨ ਵਾਲਿਆਂ ਦੀ ਮਾਨੋਂ 'ਬਹੂਦਕ ਸਨ੍ਯਾਸ[2]' ਦੀ ਸ਼ਕਲ ਸੀ ਤੇ ਅਕਾਲ ਬੁੰਗੇ ਦੇ ਸੇਵਕ ਜੋ ਕਈ
-੨੪੯-