ਵਾਲਿਆਂ ਤੇ ਹੋਰ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ। ਨੀਯਤ ਸਮੇਂ ਤੇ ਸਭ ਨੇ ਆ ਹਾਜ਼ਰ ਹੋਣਾ। ਜੇ ਕਦੇ ਦੋ ਸਿਖ ਜਥੇ ਆਪੋ ਵਿਚ ਲੜ ਬੀ ਰਹੇ ਹੋਣ (ਜੋ ਮਿਸਲਾਂ ਦੇ ਸਮੇਂ ਦੀ ਗੱਲ ਹੈ) ਤਾਂ ਗੁਰਮਤੇ ਦਾ ਸੱਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ, ਰਸਤੇ ਵਿਚ ਯਾ ਗੁਰਦਵਾਰੇ ਅੱਪੜ ਕੇ ਆਪੋ ਵਿਚ ਕੋਈ ਬਦਲਾ ਨਹੀਂ ਲੈਣਗੇ, ਇਕ ਦੂਜੇ ਤੇ ਵਾਰ ਨਹੀਂ ਕਰਨਗੇ। ਗੁਰਮਤੇ ਦੇ ਨੀਯਤ ਸਮੇਂ ਅਕਾਲ ਬੁੰਗੇ ਦੇ ਹਜ਼ੂਰ ਸਭ ਪਾਸੇ ਤੋਂ ਰਸਤੇ ਬੰਦ ਕਰ ਮੈਦਾਨ ਵਿਚ ਦੀਵਾਨ ਸਜਦਾ, ਕੀਰਤਨ ਹੋਕੇ ਅਵਾਜ਼ਾ ਲਿਆ ਜਾਂਦਾ, ਫੇਰ ਕੜਾਹ ਪ੍ਰਸ਼ਾਦ[1] ਵਰਤਦਾ, ਸਾਰੇ ਛੱਕਦੇ। ਚਾਹੇ ਕਿਸੇ ਜਾਤ, ਕਿਸੇ ਮਜ਼੍ਹਬ ਤੇ ਕਿਸੇ ਕੌਮ ਤੋਂ ਸਜੇ ਹੋਏ ਸਿੰਘ ਹੋਣ ਜੋ ਗੁਰਮਤੇ ਵਿਚ ਸ਼ਾਮਲ ਹੁੰਦੇ, ਸਾਰੇ ਉਸ ਵੇਲੇ ਇਕੱਠੇ ਛੱਕਦੇ। ਫੇਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਧਦਾ, ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉਠਕੇ ਅਕਾਲੀ ਜਥੇਦਾਰ ਦੇ ਸਨਮੁਖ ਹੋ ਆਖਦਾ ਕਿ ਮੈਂ ਸਚੇ ਸਤਿਗੁਰੂ ਦੀ ਹਜੂਰੀ ਵਿਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ, ਮੇਰਾ ਨਿਜ ਦਾ ਹਾਨ ਲਾਭ, ਕੋਈ ਲੋਭ ਲਾਲਚ, ਮੇਰੇ ਰਸਤੇ ਵਿਚ, ਮੇਰੀਆਂ ਵਿਚਾਰਾਂ ਵਿਚ ਕੋਈ ਖੋਟ, ਕੋਈ ਰਲਾ ਨਹੀਂ ਪਾਉਣਗੇ। ਇਸ ਪ੍ਰਤੱਗਯਾ ਦੇ ਮਗਰੋਂ ਫਿਰ ਅਰਦਾਸਾ ਸੋਧਕੇ ਕਾਰਜ ਆਰੰਭ ਹੁੰਦਾ। ਵਿਚਾਰਾਂ ਹੋ ਕੇ ਜੋ ਮਤਾ ਸ਼ੁਧ ਜਾਂਦਾ, ਅਰਥਾਤ ਫੈਸਲਾ ਹੋ ਜਾਂਦਾ, ਉਹ
- ↑ ਇਹ ਭੀ ਖਿਆਲ ਹੈ ਕਿ ਇਕ ਇਕ ‘ਭੁਸਰੀ' ਬੀ ਨਾਲ ਹੁੰਦੀ ਸੀ॥ ਭੁਸਰੀ ਆਖਦੇ ਹਨ ਉਸ ਰੋਟੀ ਨੂੰ ਜਿਸ ਵਿਚ ਸ਼ੱਕਰ ਪਾ ਕੇ ਪਕਾਉਂਦੇ ਸਨ। ਕੱਠੇ ਇਕ ਫਰਸ਼ ਤੇ ਬੈਠ ਕੇ ਖਾਣਾ, ਜਾਤ ਭੇਦ ਤੇ ਜਾਤ ਅਭਿਮਾਨ ਖੰਡਨ ਵਾਸਤੇ ਤੇ ਪਰਸਪਰ ਪ੍ਰੇਮ ਵਾਸਤੇ ਹੁੰਦਾ ਸੀ।
੨੫੪-