ਨੈਣ ਖੁੱਲੇ, ਜੀਭ ਨੇ ਫਿਰ ਕਿਹਾ: "ਧੰਨ ਗੁਰ ਨਾਨਕ ਕਲਗੀਆਂ ਵਾਲਾ ਦਾਤਾ ਤੂੰ ਧੰਨ! ਤੂੰ ਧੰਨ!! ਤੂੰ ਧੰਨ!!! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੂੰ ਧੰਨ! ਤੂੰ ਧੰਨ!! ਤੂੰ ਧੰਨ!!!"
ਫੇਰ ਸਤਵੰਤ ਨੇ ਆਗ਼ਾ ਖਾਂ ਨੂੰ ਇਨ੍ਹਾਂ ਦੇ ਪੇਸ਼ ਕੀਤਾ ਤੇ ਉਸ ਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ, ਦਾਤਾ ਜੀ ਹਨ, ਪੰਥ ਵਿਚ ਉੱਚੇ ਮੰਨੇ ਆਤਮ ਰਸੀਏ ਰਤਨ ਹਨ।
ਇਹ ਜਦ ਭਾਰੀ ਔਕੜ ਪਵੇ ਤਾਂ ਆਪਣੀ ਮੌਜ ਅਨੁਸਾਰ ਆਪਾ ਵਾਰ ਕੇ ਦੁਸ਼ਤਰ ਕੰਮਾਂ ਵਿਚ ਆ ਨਿਤਰਦੇ ਹਨ, ਅਰ ਕਾਮਯਾਬ ਹੁੰਦੇ ਹਨ। ਕਈ ਬੋਲੀਆਂ ਦੇ ਵਿਦਵਾਨ ਹਨ, ਰਹਿੰਦੇ ਬਿਹੰਗਮ ਬ੍ਰਿਤੀ ਵਿਚ ਹਨ। ਅਕਸਰ ਜਦ ਕਿਸੇ ਮੁਹਿੰਮ ਤੇ ਜਾਣ ਤਾਂ ਕੇਸ ਖੁੱਲ੍ਹੇ ਛੱਡਕੇ ਵਿਚਰਦੇ ਹਨ। ਜਦੋਂ ਦੂਰ ਥਾਈਂ ਮੁਸਲਮਾਨ ਧਰਤੀਆਂ ਵਿਚ ਕੰਮ ਕਰਦੇ ਫਿਰਦੇ ਹਨ ਤੇ ਲੋਕੀਂ ਇਨ੍ਹਾਂ ਦੇ ਖੁਲ੍ਹੇ ਲਟਕਦੇ ਘੁੰਗਰਯਾਲੇ ਕੇਸਾਂ ਨੂੰ ਏਹਨਾਂ ਦੇ ਚੰਦਨ ਚਿਹਰੇ ਦੇ ਉਦਾਲੇ ਲਪੇਟਾਂ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬਾਉਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ। ਸਿਖਾਂ ਵਿਚ ਤਾਂ ਥਾਂ ਉੱਚੀ ਤੇ ਹਨ, ਪਰ ਬਲੋਚਿਸਤਾਨ, ਗਜ਼ਨੀ, ਕੰਧਾਰ, ਕਾਬਲ, ਜਲਾਲਾਬਾਦ, ਖ਼ੈਬਰ ਤੇ ਤੀਰਾਹ ਜਗ੍ਹਾ ਜਗ੍ਹਾ ਇਨ੍ਹਾਂ ਨੂੰ ਪੀਰ ਕਰਕੇ ਮੰਨਣ ਵਾਲੇ ਅਨੇਕਾਂ ਹੀ ਮੁਸਲਮਾਨ ਹਨ। ਸੁਖ ਹੋਵੇ ਤਾਂ ਇਹ ਆਪਣੇ ਏਕਾਂਤ ਵਾਸੀ ਬੰਦਗੀ ਦੇ ਰਸ ਵਿਚ ਮਗਨ ਰਹਿੰਦੇ ਹਨ, ਜਦੋਂ ਮੌਜ ਆ ਜਾਵੇ ਤਾਂ ਇਸ ਰੂਪ ਵਿਚ ਫਿਰ ਟੁਰਕੇ ਕਾਰਜ ਸਿਰੇ ਚਾੜ੍ਹ ਲੈਂਦੇ ਹਨ। ਸ਼ਤਰੂਜੀਤ ਸਿੰਘ ਜੀ ਦੇ ਪਰਵਾਰ ਦੀ ਭਾਲ ਵਿਚ ਬੜਾ ਜਤਨ ਕੀਤਾ ਸਾਨੇ, ਪਰ ਥਹੁ ਨਹੀਂ ਸਾਨੇ ਲੱਗਾ। ਤਾਂ ਬੀ ਇਹ ਕਿਹਾ ਕਰਦੇ ਸਨ ਕਿ ਸ਼ਤਰੂਜੀਤ ਸਿੰਘ ਦੇ ਪਰਵਾਰ ਦਾ ਕੋਈ ਬੰਦਾ ਅਜੇ ਜੀਉਂਦਾ ਅਫ਼ਗ਼ਾਨਿਸਤਾਨ ਵਿਚ ਹੈ। ਹੁਣ ਦੇਖੋ ਇਨ੍ਹਾਂ ਦੀ ਲਈ ਬੂਟੀ
-੨੬੪-