ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/278

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਰ ਸਹਾਇਤਾ ਦੇ ਅਹਿਦ ਹੋਏ, ਤਦ ਤੋਂ ਅਰ ਫੇਰ ਜਦੋਂ ਉਹਨਾਂ ਦੇ ਤੇ ਮੇਰੇ ਖੂਨ ਦੇ ਇਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿਚ ਖੁੱਲ੍ਹੇ, ਮੇਰੀ ਨਜ਼ਰੋਂ ਓਹ ਮੇਰੇ ਮਾਂ ਪਿਉ ਜਾਏ ਵੀਰ ਹੋਕੇ ਲੰਘੇ। ਆਪ ਦੇ ਚਰਨਾਂ ਕਮਲਾਂ ਵਿਚ ਅੱਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ਕ ‘ਭਾਵਾਂ ਦੇ ਪੰਘੂੜੇ' ਵਿਚ ਉਹ ਵੀਰ ਹੋਕੇ ਝੂਮਦੇ ਰਹੇ ਹਨ, ਮੇਰੀ ਆਤਮਾ ਵਿਚ ਉਹਨਾਂ ਲਈ ਭੈਣਾਂ ਵਾਲਾ ਪਿਆਰ ਪੱਲਰ ਚੁਕਾ ਹੈ, ਮੈਨੂੰ ਇਸ ਉੱਚੇ ਦਰੋਂ ਤੇ ਆਪਣੇ ਚਰਨਾ ਦੇ ਸੁਗੰਧਤ ਕੇਸਰ ਵਿਚੋਂ ਇਕ ਉਸ ਸੁਗੰਧੀ ਦਾ ਦਾਨ ਕਰੋ ਕਿ ਮੇਰੀ ਉਹ ਪਵਿਤ੍ਰ ‘ਆਤਮ ਲਹਿਰ' ਜਿਸ ਵਿਚ ਉਹ ਭਰਾ ਤੇ ਵੀਰ—ਸੱਕੇ ਵੀਰ—ਹੋਕੇ ਲਿਸ਼ਕੇ ਹਨ ਅੰਤ ਪ੍ਰਯੰਤ ਨਿਭ ਜਾਵੇ, ਓਹ ਵੀਰ ਹੋਣ ਮਿੱਠੇ ਮਿੱਠੇ ਮੈ ਭੈਣ ਹੋਵਾਂ ਅਸੀਸਾਂ ਦੇਣ ਵਾਲੀ। ਦੂਜੀ ਬਿਨੈ ਹੈ ਕਿ ਮੈਨੂੰ ਹੁਣ ਗ੍ਰਿਹਸਤ ਵਿਚ ਨਾ ਪਾਓ। ਗ੍ਰਿਹਸਤ ਸੁਹਣਾ ਹੈ, ਸਤਿਗੁਰੂ ਦਾ ਪਵਿੱਤ੍ਰ ਕੀਤਾ ਆਸ਼੍ਰਮ ਹੈ, ਪਰ ਹੇ ਵੀਰੋ! ਮੇਰਾ ਆਤਮਾ ਪੰਥ ਸੇਵਾ ਦੇ ਪਿਆਰ ਵਿਚ ਬਹੁਤ ਵਧ ਚੁਕਾ ਹੈ, ਇਸ ਖੂਨ ਵਿਚ ਕੋਈ ਵਧਵਾਂ ਵਲਵਲਾ ਪੈ ਚੁਕਾ ਹੈ, ਪੰਥ ਦੀਆਂ ਮੁਸ਼ਕਲਾਂ ਵਿਚ ਕਸ਼ਟ ਪਾਣਾ ਤੇ ਆਪਾ ਨੁਛਾਵਰ ਕਰਕੇ (ਜੇ ਹੁਕਮ ਹੋਵੇ ਤਾਂ) ਸ਼ਹੀਦੀ ਪਾਣ ਦਾ ਵਲਵਲਾ ਬੱਝ ਚੁਕਾ ਹੈ। ਮੈਨੂੰ ਪੰਥ ਦਾ ਲਾਂਗਰੀ ਬਣਾਓ, ਮੈਨੂੰ ਪੰਥ ਦੇ ਜ਼ਖਮ ਬੰਨ੍ਹਣ ਵਾਲਾ ਵੈਦ ਬਣਾਓ, ਮੈਨੂੰ ਭੈਣਾਂ ਭਰਾਵਾਂ ਦੀ ਖਿਡਾਵੀ ਬਣਾਓ, ਪਰ ਮੈਨੂੰ ਹੁਣ ਗ੍ਰਿਹਸਤ ਨਾ ਦਿਓ। ਇਹ ਭੁੱਲ ਹੈ, ਅਵੱਗ੍ਯਾ ਹੈ, ਪਰ ਮੈਂ ਕਰ ਚੁਕੀ ਹਾਂ ਤੇ ਤੁਹਾਡਾ ਬਿਰਦ ਹੈ ਕਿ ਅੰਦਰਲੇ ਦੇ ਧਰਮ ਭੀ ਸਿਰੇ ਚੜ੍ਹਾ ਦਿਓ, ਚਾਹੇ ਓਹ ਔਖੇ ਬੀ ਹੋਣ। ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿਚ, ਵਾਹਿਗੁਰੂ ਦੀ ਯਾਦ ਵਿਚ ਉੱਚਾ ਰੱਖਕੇ ਪੰਥ ਸੇਵਾ ਵਿਚ ਸਫਲ ਕਰ ਲਵਾਂ। ਮੈਂ ਹੁਕਮੋਂ ਨਾਬਰ ਨਹੀਂ, ਸੰਨ੍ਯਾਸੀ ਬਣਨਾ ਚੰਗਾ ਬੀ ਨਹੀਂ ਜਾਣਦੀ, ਪਰ ਮੇਰੇ ਚਾਉ ਨੂੰ

-੨੭੨-