ਕਰੇ ਕਿ ਇਹ ‘ਪਰਵਾਰ ਪਿਆਰ' ਕਦੇ ਨਾ ਟੁੱਟੇ, ਇਸ ‘ਵੀਰ-ਸੰਘਟਨ' ਵਿਚ ਕਦੇ ਵਿਰਲ ਨਾ ਪਵੇ। ਇਸ ‘ਅੰਗ ਅੰਗੀ ਮੇਲ' ਵਿਚ ਕਦੇ ਵਿੱਥ ਨਾ ਪਵੇ।
ਅਲਾਂਬਾ ਸਿੰਘ ਜੀ ਨੂੰ ਜੋ ਸਿੰਘ ਜਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿਤੇ ਓਹ ਰਲਕੇ ਪੰਝੀ ਹੋ ਗਏ, ਸੋ ਪਰਦੇੇਸੋਂ ਆਉਂਦੇ ਸਾਰ, ਸਿੰਘ ਸਜਦੇ ਸਾਰ, ਪੰਝੀ ਸਿੰਘਾਂ ਦੇ ਜਥੇ ਦਾ ਜਥੇਦਾਰ ਹੋ ਗਿਆ। ਹੁਕਮ ਹੋਇਆ ਕਿ 'ਆਪਣੇ ਪਿਤਾ ਵਾਂਗੂੰ ਨਾਮਣੇ ਦਾ ਸਿੰਘ ਬਣੋ, ਜੱਥਾ ਬਣਾਓ ਅਰ ਪੰਥ ਦੀ ਸੇਵਾ ਤੇ ਦੇਸ਼ ਛੁਟਕਾਰੇ ਵਿਚ ਬਲਵਾਨ ਸ਼ੇਰ ਹੋ ਕੇ ਗੱਜੋ'। ਇਕ ਕੌਮ ਦਾ, ਜੋ ਨਿੱਕੀ ਜਿਹੀ ਹੈ ਤੇ ਸਾਰੀ ਜੋਧਾ ਹੈ, ਉਸ ਦਾ ਉੱਚੇ ਤੋਂ ਉੱਚਾ ਪਿਆਰ 'ਆਪਣੇ ਵਿਛੜਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਸੀ। ਅਲਾਂਬਾ ਸਿੰਘ ਅਜੇ ਬੱਚਾ ਹੈ, ਪਰ ਪੰਥ ਨੇ ਆਪਣੇ ਅਮਿਟ ਪਿਆਰ ਵਿਚ ਉਸ ਨੂੰ ਜਥੇਦਾਰ ਥਾਪ ਦਿੱਤਾ ਹੈ।
ਦੋ ਚਾਰ ਦਿਨ ਆਪ ਅਕਾਲੀਆਂ ਵਾਲੇ ਬਾਗ਼ ਟਿਕੇ ਰਹੇ, ਜੋ ਗੱਫਾ ਪੰਥ ਵਲੋਂ ਮਿਲਿਆ ਸੀ ਉਸ ਨਾਲ ਅਪਣੇ ਜਥੇ ਦਾ ਸਾਮਾਨ ਸਾਰਾ ਕਰ ਲਿਆ ਸਤਵੰਤ ਤੇ ਸਾਂਈਂ ਜੀ ਜੱਥੇ ਵਿਚ ਸੇਵਾ ਦੇ ਕੰਮ ਲਈ ਨਾਲ ਰਹੇ। ਇਨ੍ਹਾਂ ਦਿਨਾਂ ਵਿਚ ਅਲਾਂਬਾ ਸਿੰਘ ਨੇ ਅਪਣੇ ਆਪ ਨੂੰ ਪੰਥ ਦੇ ਹੁਣ ਦੇ ਹਾਲਾਤ, ਦੇਸ਼ ਦੇ ਅਤੇ ਪਤੇ, ਵਰਤ ਰਹੀ ਰਾਜਸੀ ਹਾਲਤ ਦੇ ਥਹੁ ਸਾਰੇ ਲਾ ਲਏ। ਪੰਥ ਨੇ ਇਕ ਗਜਰਾਜ ਸਿੰਘ, ਨਾਮੇ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ ਜੋ ਬੜਾ ਪੁਰਾਣਾ ਸਿੰਘ, ਹੇਠੀਆਂ ਜੇਠੀਆਂ ਦੇਖ ਚੁਕਾ ਤੇ ਤਜਰਬੇਕਾਰ ਸੀ, ਬੜਾ ਖਰਾ ਆਦਮੀ ਤੇ ਸਾਈਂ ਦੇ ਪਿਆਰ ਵਾਲਾ ਸੀ।
ਹੁਣ ਭਰਾ ਭੈਣ ਦੇ ਕੂਚ ਦੀ ਤਿਆਰੀ ਹੋਈ। ਭਰਾ ਕਹੇ ਪਹਿਲਾ ਤੁਹਾਡੇ ਪੇਕੇ ਪਿੰਡ ਚਲੀਏ, ਤੁਹਾਡੇ ‘ਮਾਪਿਆਂ ਨੂੰ ਠੰਢ
-੨੭੮-