ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/288

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪੁਰਾਣਾ ਖੂਹ ਜਿਹਾ ਹੈ ਉਥੇ ਫੇਰਾ ਮਾਰ, ਬੁਰਜ ਤੱਕ, ਫੇਰ ਗਊ ਘਾਟ ਰਸਤੇ ਉੱਤਰ ਹੇਠਾਂ ਜਲ ਦੇ ਕਿਨਾਰੇ ਚੱਕਰ ਲਾ, ਉੱਪਰ ਪਿੰਡ ਦੇ ਇਰਦ ਗਿਰਦ ਚੱਕਰ ਲਾ, ਮੁੜਕੇ ਡੇਰੇ ਜਾ ਅੱਪੜਿਆ ਹੈ। ਡੇਰਾ ਇਸ ਥਾਉਂ ਤੋਂ ਕੋਹ ਕੁ ਭਰ ਉਰੇ ਨਦੀ ਦੇ ਪਾਸ ਹੇਠਾੜ ਇਕ ਉਹਲ ਵਾਰ ਥਾਵੇਂ ਪਿਆ ਸੀ। ਸਾਰੀ ਵਾਕਫੀ ਜੋ ਇਹ ਲੈ ਕੇ ਆਇਆ ਤੇ ਦੇ ਸਕਿਆ ਉਸ ਮੂਜਬ ਵਿਚਾਰ ਕਰਕੇ ਸਾਂਈਂ ਜੀ ਅਰਥਾਤ ਤੇਜ ਕੌਰ ਜੀ, ਪਹਾੜਨਾਂ ਵਾਲਾ ਰੰਗ ਢੰਗ ਬਣਾਕੇ ਅਗਲੇ ਦਿਨ ਸਵੇਰੇ ਹੀ ਟੁਰ ਪਏ। ਗਿਰਾਂ ਸ਼ਾਹਪੁਰ ਦੇ ਲੋਕੀਂ ਨਹਾਉਣ ਧੋਣ ਤੇ ਪਾਣੀ ਲੈਣ ਲਈ ਗਾਗਰਾਂ ਚੁੱਕੀ ਰਾਵੀ ਵੱਲ ਨੂੰ ਉੱਤਰਦੇ ਚੜ੍ਹਦੇ ਇਕ ਸੁਆਦਲਾ ਦਰਸ਼ਨ ਦੇ ਰਹੇ ਸਨ। ਇਹ ਸਿੱਧੀ ਗਊ ਘਾਟ ਰਸਤਾ ਉਤਰ ਕੇ ਜਲ ਦੇ ਕਿਨਾਰੇ ਗਈ। ਅੱਗੇ ਅੱਜ ਇਕ ਤਿਉਹਾਰ ਸੀ, ਲੋਕੀਂ ਨ੍ਹਾ ਧੋ ਇਸ਼ਨਾਨ ਕਰ ਰਹੇ ਸੀ, ਜਗ੍ਹਾ ਜਗ੍ਹਾ ਬ੍ਰਾਹਮਣ ਚੌਂਕੀਆਂ ਡਾਹਕੇ ਬੈਠੇ ਸਨ, ਚੌਂਕੀਆਂ ਦੇ ਆਸ ਪਾਸ ਲੋਕੀਂ ਬੀ ਬੈਠੇ ਸਨ। ਕੋਈ ਕਪੜੇ ਪਾ ਰਿਹਾ ਸੀ, ਕਈ ਲਾਹ ਰਿਹਾ ਸੀ, ਕਥਾ ਬੀ ਕਿਸੇ ਕਿਸੇ ਥਾਂ ਹੋ ਰਹੀ ਸੀ। ਤੇਜ ਕੌਰ ਵੀ ਜਾਕੇ ਇਕਲਵੰਜੇ ਨ੍ਹਾਤੀ, ਫਿਰ ਇਕ ਇਕੱਲਾ ਬੈਠਾ ਬ੍ਰਾਹਮਣ ਤਾੜਕੇ ਉਸਦੀ ਚੌਂਕੀ ਦੇ ਪਾਸ ਜਾ ਬੈਠੀ ਤੇ ਇਕ ਦੁਆਨੀ ਉਸਦੇ ਅੱਗੇ ਧਰਕੇ ਬੋਲੀ:-‘ਦੇਵਤਾ ਜੀ! ਕਥਾ ਸੁਣਾਓ?' ਪੰਡਤ ਜੀ ਦੁਆਨੀ ਵੇਖਕੇ ਗਦ ਗਦ ਹੋ ਗਏ ਸੇ, ਇਕ ਤਾਂ ਆਪ ਵੱਲ ਆਏ ਹੀ ਲੋਕੀਂ ਘੱਟ ਸਨ; ਦੂਸਰੇ ਕੋਈ ਆਈ, ਪਾ ਚੌਲਾਂ ਦਾ ਧਰ ਗਈ, ਕੋਈ ਲੱਪ ਆਟਾ ਰੱਖ ਗਈ, ਕਿਸੇ ਅੱਠ ਕੌਡੀਆਂ, ਕਿਸੇ ਬੜੀ ਮੱਲ ਮਾਰੀ ਤਾਂ ਇਕ ਪੈਸਾ ਧਰ ਦਿੱਤਾ। ਪੰਡਤ ਜੀ ਸੋਚਣ ਕਿ ਇਹ ਸੁਭਾਗ ਮਾਈ ਕੌਣ ਹੈ ਜੋ ਹੈ ਗ਼ਰੀਬੀ ਵੇਸ ਵਿਚ, ਪਰ ਦੱਖਣਾ ਦੁਆਨੀ ਧਰੀ ਸੂ? ਪੰਡਤ ਜੀ ਨੇ ਇਹੋ ਜੇਹੀਆਂ ਸੋਚਾਂ ਸੋਚਕੇ ਅੰਤ ਕਥਾ ਸੁਣਾਈ ਤੇ ਫੇਰ ਆਦਰ ਨਾਲ

-੨੮੨-