ਮਾਈ-ਉਹ ਵੀ ਪੰਡਤ ਹੈ ਕੋਈ? ਆਪਣਾ ਭਰਾ ਭਾਈ, ਜਾਣ ਪਛਾਣ, ਕੋਈ ਇਤਬਾਰ ਵਾਲਾ ਮਾਣੂੰ ਹੈ?
ਪੰਡਤ-ਨਹੀਂ, ਪੰਡਤ ਤਾਂ ਨਹੀਂ, ਪਰ ਹੈ ਖਰਾ ਖਰਾ, ਝਿਕਾਂ ਦਾ ਸਿੱਖ ਹੈ, ਪਰ ਹੈ ਪੂਰਾ ਨਿਰਘੰਟ, ਸ਼ੁਸ਼ਰਤ ਪੜ੍ਹਿਆ ਹੈ, ਮੇਰਾ ਬੜਾ ਜਾਣੂੰ ਹੈ, ਪਿਆਰ ਵਾਲਾ ਬੰਦਾ ਹੈ।
ਮਾਈ-ਗਿਰਾਂ ਦੇ ਵਿਚ ਹੀ ਰਹਿੰਦਾ ਹੈ? ਨਾਮ?
ਪੰਡਤ (ਹੁਣ ਪਹਾੜੀ ਬੋਲਿਆ)—ਤੁਸਾਂ ਨਾਮੇ ਜੁ ਕੀ ਕਰਨਾ ਹੈ? ਮੈਂ ਜੋ ਲੈਈ ਚੱਲਾਂਗਾ ਨਾਲ।
ਮਾਈ-ਪਰ ਤਦ ਭੀ?
ਪੰਡਤ (ਅਸਮਾਨ ਵੱਲ ਤੱਕ ਕੇ)-ਨਾਂ ਸੂ......ਦੇਖੋ ਭਲਾ ਜਿਹਾ.......,ਨਾਂ ਸੂ, ਲਾਲ.........।ਹਾਂ (ਫੇਰ ਚੁਫੇਰੇ ਤੱਕਕੇ) ਨਾਂ ਸੂ ਲਾਲ ਰਤਨ ਸਿੰਘ, ਹਾਂ ਔਹ ਵੇਖ ਖਾਂ.........(ਨੀਝ ਲਾਕੇ) ਓਹੋ ਹੈ।......ਔਹ ਉਸਦੀ ਦੇਵੀ ਇਸਤ੍ਰੀ ਨ੍ਹਾ ਕੇ ਆ ਰਹੀ ਹੈ, ਔਹ ਬਾਬੇ ਨਾਨਕ ਦੀ ਬਾਣੀ ਪੜ੍ਹਦੀ ਆ ਰਹੀ ਹੈ; ਔਹ ਤੱਕੋ ਨਾ। ਵਿਚਾਰੀ ਕਦੇ ਨਹੀਂ ਹੱਸੀ ...... (ਠੰਢਾ ਸਾਹ ਲੈਕੇ) ਕਦੇ ਨਹੀਂ ਉੱਪਰ ਤੱਕੀ, ਕਦੇ ਨਹੀਂ ਮੱਥਾ ਵਿੰਗਾ ਹੋਇਆ। ਜਾਂ ਬਾਣੀ ਪੜ੍ਹਦੀ ਹੈ, ਜਾਂ ਚੁੱਪ ਚਾਪ ਆ ਮੁਹਾਰੀ ਤ੍ਰੱਪ ਤ੍ਰੱਪ ਰੋ ਪੈਂਦੀ ਹੈ। ਕਦੇ ਅਪਣੇ ਘਰੇ ਅੰਦਰ ਕੋਈ ਬਿਰਹੜੇ ਗਾਉਂਦੀ ਹੈ, ਪੱਥਰ-ਮੋਮ ਹੁੰਦੇ ਹਨ; ਵਿਯੋਗਨ ਹੈ ਕੋਈ, ਪਰ ਹੈ ਪਤੀਬ੍ਰਤਾ ਦੇਵੀ ਰੂਪ, ਦੇਵ ਕਰਕੇ ਪਤੀ ਨੂੰ ਪੂਜਦੀ ਹੈ, ਖਰੀ ਖਰੀ ਹੈ, ਇਸੇ ਦਾ ਪਤੀ ਵੈਦ ਹੈ।
ਮਾਈ ਨੇ ਦੋ ਪੇਸੈ ਪੰਡਤ ਜੀ ਦੇ ਅਗੇ ਹੋਰ ਧਰੇ ਤੇ ਉੱਠਕੇ ਤੁਰ ਪਈ, ਪੰਡਤ ਜੀ ਭੀ ਛੇਤੀ ਛੇਤੀ ਮੁਹਰ ਹੋ ਟੁਰੇ। ਉਸ ਸੰਗਮਰਮਰ ਵਰਗੀ ਚਿੱਟੀ, ਲਹੂ ਦੀ ਲਾਲੀ ਤੋਂ ਉੱਕੀ ਸਾਫ, ਲਿੱਸੇ ਪਰ ਟਿਕਵੇਂ ਚਿਹਰੇ ਵਾਲੀ ਕਾਕੀ ਪਾਸ ਜਾ ਕੇ ਆਖਣ ਲੱਗੇ:— "ਦੇਵੀ! ਇਹ ਮਾਈ ਕੁਛ ਵਿਦੰਗੀ ਦੀ
-੨੮੪-