ਗਿਰਾਂ ਦੇ ਇਕ ਸੁਹਣੇ ਪਾਸੇ ਵੈਦ ਜੀ ਦਾ ਘਰ ਸੀ, ਘਰ ਦੇ ਬਾਹਰਲੇ ਪਾਸੇ ਓਹਨਾਂ ਦੀ ਵੈਦੰਗੀ ਕੋਠੜੀ ਸੀ, ਨਾਲ ਲੰਮੀ ਡਿਉਢੀ। ਇਸ ਡਿਉਢੀ ਥਾਣੀਂ ਓਹ ਅੰਦਰ ਲੰਘਕੇ ਮੰਜੇ ਤੇ ਜਾ ਲੇਟੀ ਤੇ ਸੈਂ ਗਈ। ਇਧਰ ਮਾਈ ਵੈਦ ਜੀ ਦੇ ਪਾਸ ਐਉਂ ਜਾ ਬੈਠੀ ਜਿਵੇਂ ਮਰੀਜ਼ ਹਕੀਮਾਂ ਪਾਸ ਬੈਠਦੇ ਹਨ। ਵੈਦ ਜੀ ਨੇ ਆਦਰ ਨਾਲ ਪੁੱਛਿਆ:-"ਆਓ ਮਾਈ ਜੀ! ਕੀ ਖੇਚਲ ਹੈ? ਕਿੱਥੋਂ ਆਏ ਹੋ?"
ਮਾਈ-ਵੇਦ ਜੀ! ਮੈਂ ਜ਼ਰਾ ਇਕੱਲਿਆਂ ਗੱਲ ਕਰਨੀ ਹੈ, ਇਥੇ ਹੋਰ ਲੋਕੀਂ ਆਉਂਦੇ ਜਾਂਦੇ ਹੋਣਗੇ?
ਵੈਦ-ਜੇ ਕੋਈ ਐਸੀ ਖੇਚਲ ਹੈ ਤਾਂ ਵੱਖਰੇ ਚਲੇ ਚਲਦੇ ਹਾਂ, ਪਰ ਅੱਜ ਤਿਉਹਾਰ ਹੈ ਤੇ ਲੋਕੀਂ ਨ੍ਹਾਉਣ ਗਏ ਹਨ, ਅੱਜ ਕਿਸੇ ਡਾਢੇ ਔਖੀ ਵਾਲੇ ਹੀ ਆਉਣਾ ਹੈ, ਸੋ ਵਿਹਲ ਹੈ ਤੇ ਤੁਸੀਂ ਇੱਥੇ ਭੀ ਗੱਲਬਾਤ ਕਰ ਸਕਦੇ ਹੋ।
ਮਾਈ-ਮਾਂ ਜ਼ਰਾ ਪੁਛ ਪੁੱਛਾ ਕਰਨੇ ਹਨ ਤੇ ਫੇਰ ਅਪਣੀ ਵਿਥ੍ਯਾ ਕਹਿਣੀ ਹੈ, ਆਪ ਕਾਹਲੇ ਤੇ ਨਾ ਪੈਸੋ?
ਵੈਦ-ਮਾਈ ਜੀ! ਵੈਦ ਕੀ ਤੇ ਕਾਹਲੇ ਪੈਣਾ ਕੀਹ? ਰਗੀ ਦੀ ਜੀਭ ਤੇ ਵੈਦ ਦੇ ਕੰਨ ਕੁਦਰਤ ਵਲੋਂ ਹੀ ਵਡੇਰੇ ਹੁੰਦੇ ਹਨ।
ਮਾਈ-ਆਪ ਦਾ ਹੀ ਨਾਮ ਲਾਲ ਰਤਨ ਸਿੰਘ ਹੈ?
ਵੈਦ-ਜੀ ਹਾਂ।
ਮਾਈ-ਆਪ ਹੀ ਸ਼ੱਤ੍ਰੂਜੀਤ ਸਿੰਘ ਦੇ ਜਵਾਈ ਹੋ?
ਵੈਦ (ਤ੍ਰੱਬ੍ਹਕ ਕੇ) ਜੀ.........ਹਾਂ।
ਮਾਈ ਮੈਂ ਬੇ-ਅਦਬੀ ਕਰ ਰਹੀ ਹਾਂ, ਪਰ ਮੇਰਾ ਕੰਮ ਗੁਰੂ ਕਰੇ ਸੁਖਦਾਈ ਹੋਸੀ।
ਵੈਦ (ਸੋਚ ਵਿਚੋਂ ਨਿਕਲ ਕੇ)-ਜੀ ਹਾਂ ਭਲਾ ਹੋਵੇ ਆਖੋ?
-੨੮੮-