ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/302

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੈਠੇ ਸਨ। ਲਾਲ ਮਨ ਅੰਮਾਂ ਦੀ ਛਾਤੀ ਨਾਲ ਸਿਰ ਲਾਈ ਗੋਦ ਵਿਚ ਬੈਠੀ ਸੀ ਕਿ ਬਰਖੁਰਦਾਰ ਸ਼ਤਰੂਜੀਤ ਸਿੰਘ ਜੀ ਦੇ ਪਵਿੱਤ੍ਰ ਖੂਨ ਦਾ ਸਜੀਲਾ ਜਵਾਨ ਸ਼ੇਰ ਆਨ ਬਾਨ ਵਾਲਾ ਗੱਭਰੂ ਮਗਰੂਰੀ ਤੇ ਅਭਿਮਾਨ ਭਰੇ ਸਿੱਧੇ ਸਿਰ ਵਾਲਾ ਗ਼ੈਰਤ ਦਾ ਪੁਤਲਾ, ਪਰ ਐਸ ਵੇਲੇ ਡਾਢੇ ਰਸੀਲੇ ਵਾਲਾ, ਡਾਢੇ ਮਿੱਠੇ ਸੁਹਣੇ ਚੰਦ ਵਰਗ ਮੁਖੜੇ ਵਾਲਾ, ਪਿਆਰ ਝਰਨਾਟਾਂ ਨਾਲ ਆਪ ਵਿਚ ਕਮਲ ਹੋ ਕੇ ਮਮਤਾ ਦੀ ਰੌ ਬਣਕੇ ਦ੍ਰੱਵਿਆ ਵੀਰ ਵਿਹੜੇ ਆ ਵੜਿਆ। ਆ ਸਾਹਮਣੇ ਖਲੋਤਾ। ਲਾਲੀਦਾ ਅੰਮਾਂ ਦੀ ਛਾਤੀ ਨਾਲ ਲੱਗਾ ਸੀ ਸਿਰ, ਬਾਹਾਂ ਗਲੇ ਵਿਚ ਪਈਆਂ ਸਨ, ਨੈਣ ਖੁੱਲ੍ਹੇ ਅਕਾਸ਼ਾਂ ਵੱਲ ਤੱਕਦੇ ਪਏ ਸਨ ਐਉਂ ਖੁੱਲ੍ਹੇ ਨੈਣਾਂ, ਹਾਏ! ਖੁੱਲ੍ਹੇ ਨੈਣਾਂ ਨੇ ਆਪਣੇ ਪਿਉ ਵਰਗੇ, ਮਾਂ ਵਰਗੇ ਨੈਣ ਇਕ ਆਨ ਵਿਚ ਸਿਞਾਤੇ, ਬਿਜਲੀ ਦੀ ਫੁਰਤੀ ਨਾਲ ਉੱਠੀ ਉੱਡੀ ਤੇ ਜਾ ਚੰਮੜੀ ਵੀਰਨ ਨੂੰ। ਭਰਾ ਦੀਆਂ ਕਲਾਈਆਂ ਬੇ-ਵਸੀਆਂ ਭੈਣ ਦੇ ਦੁਆਲੇ ਚੰਮੜ ਗਈਆਂ, ਚੰਮੜਕੇ ਦੋਵੇਂ ਮਾਤਾ ਪਿਤਾ ਦੇ ‘ਜਿਗਰ ਦੇ ਟੋਟੇ’, ਹਾਂ, ਇਕ ਸੋਮੇ ਦੇ ਦੋ ਰੌ, ਹਾਂ, ਇਕ ਤਨ ਦੇ ਇਕ ਇਕ ਹੋਏ ਦੇ ਟੁਕੜੇ ਜੋ ਤਰਸਦੇ, ਤੜਫਦੇ, ਮਿਲਣਾ ਲੋਚਦੇ ਸੇ ਮਿਲੇ, ਮਿਲੇ ਕਿ ਚੰਮੜੇ? ਹਾਏ! ਸ਼ਰੀਰਾਂ ਦੀ ਵਿੱਥ ਨੂੰ ਮੇਟਣ ਵਾਲੀ ਚੰਬੜ ਹੀ ਚੰਬੜ-ਹਾਂ ਸ਼ੁਦਾਈ ਚੰਬੜ ਹੀ-ਇਕ ਸ਼ੈ ਹੈ, ਪਰ ਇਹ ਮੇਲੇ ਇਸ ਵੇਲੇ ਸਰੀਰ ਦੀ ਸੁਧ ਨੂੰ ਟੱਪ ਗਏ। ਸਰੀਰ ਬੇ-ਸੁਧ ਹੋ ਗਏ ਰੂਹ ਨੂੰ ਮਿਲੀ ਰੂਹ। 'ਵੀਰ-ਰੂਹ' 'ਭੈਣ-ਰੂਹ' ਪੰਘਰ ਕੇ, ਪਿਘਲ ਕੇ, ਪਉਣ ਰੂਪ ਹੋਕੇ, ਉੱਡਕੇ, ਕਿਸੇ ਹੋਰ ਦੇਸ਼ ਜਾਕੇ ਕਿਸੇ ਅਮਰੀ ਮੇਲ ਵਿਚ ਮਿਲ ਗਈਆਂ। ਆਹ! ਅਰਸ਼ਾਂ ਦੇ ਦਿੳਤੇ ਸੱਚੇ ਸੁੱਚੇ ਪਿਆਰਾਂ ਉਤੇ ਫੁਲ ਵਰਖਾ ਕਰਨ ਵਾਲੇ ਦਿੱਸਦੇ ਨਹੀਂ, ਪਰ ਪਿਆਰ-ਫੁਹਾਰ ਵੱਸ ਰਹੀ ਹੈ, ਵੀਰ ਭੈਣ ਦੇ ਮਿਲਾਪ-ਬੇਸੁਧ ਬੇਹੋਸ਼ ਪਵਿੱਤ੍ਰ ਰੂਹਾਂ ਦੇ ਮੇਲਿਆਂ ਪਰ ਅਸਮਾਨ ਤੋਂ ਜ਼ਰੂਰ

-੨੯੬-