ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/303

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਵਿੱਤ੍ਰਤਾ ਦੇ ਤੇ ਦਿੱਬ ਸੁਗੰਧੀ ਦੇ ਫੁਲ ਵਰਸ ਰਹੇ ਹਨ, ਕੋਈ ਅਗੰਮੀ ‘ਰਸ-ਫੁਹਾਰ' ਪੈ ਰਹੀ ਹੈ, ਕੋਈ ਅਣਡਿੱਠਾ ਸੁਆਦ ਛਾ ਰਿਹਾ ਹੈ-ਸੀਤਲ, ਮਿੱਠਾ ਮਿੱਠਾ, ਸ਼ਾਂਤ ਸ਼ਾਂਤ। ਪਾਸ ਬੈਠਿਆਂ ਦੀ ਸੁਰਤ ਜੁੜ ਗਈ ਹੈ, ਸਾਂਈਂ ਦੀ, ਸਤਵੰਤ ਦੀ, ਵੈਦ ਦੀ। ਵੀਰ ਭੈਣ ਬੇਹੋਸ਼ ਹਨ, ਰਹਿਮਤ ਹੈ, ਰਹਿਮਤ:-

ਸਦੀਵ ਵੱਸੇ ਰਹਿਮਤ ਪਵਿੱਤ੍ਰ ਪਿਆਰਾਂ ਤੇ।

............

ਹੋਸ਼ਾਂ ਪਰਤੀਆਂ; ਭੈਣ ਭਰਾ ਦੋਏ ਸਾਂਈਂ ਦੀ ਗੋਦ ਵਿਚ ਜਾ ਬੈਠੇ, ਇਕ ਪੱਟ ਤੇ ਪੁੱਤਰ ਤੇ ਇਕ ਤੇ ਬੇਟੀ, ਦੋਹਾਂ ਨੇ ਇਕ ਇਕ ਹੱਥ ਮਾਂ ਦੇ ਮੋਢੇ ਤੇ ਧਰ ਦਿਤਾ, ਇਕ ਇਕ ਹੱਥ ਗੋਦ ਵਿਚ ਪਏ ਆਪੇ ਨੂੰ ਘੁੱਟ ਰਹੇ ਹਨ। ‘ਹਾਂ ਅੱਜ ਜਨਮ ਦਾਤੀ ਅੰਮੀਂ ਨਹੀਂ ਹੈ, ਪਰ ਪਾਲਣ ਵਾਲੀ ਮਾਂ, ਨਿਭਣ ਵਾਲੀ ਮਾਂ ਹੈ; ਜੋ ਆਪਣੇ ਜਾਲੇ ਜੱਫਰਾਂ ਦੇ ਪੇੜ ਨੂੰ ਅੰਮ੍ਰਿਤ ਫਲ ਲੱਗ ਵੇਖ ਰਹੀ ਹੈ। ਤੱਕੋ ਨਾ, ਤੱਕੋ ਜੀ, ਤੱਕੋ-ਅਸਮਾਨਾਂ ਵਿਚ ਜਮਣ ਵਾਲੀ ਮਾਂ ਇਸ ਪਿਆਰ ਪਰ ‘ਖੁਸ਼ੀ ਦੇ ਫੁਲ' ਵਰਸਾ ਰਹੀ ਹੈ, ਨਕਸ਼ਾ ਜ਼ਿਮੀਂ ਤੇ ਖਿੱਚ ਰਿਹਾ ਹੈ, ਪ੍ਰਤਿਬਿੰਬ ਅਰਸ਼ਾਂ ਵਿਚ ਪੈ ਰਿਹਾ ਹੈ। ਸੁੱਖਾਂ ਦੀ ਛੁਹ ਧਰਤੀ ਦੀ ਮਾਂ ਮਾਣ ਰਹੀ ਹੈ, ਵਾਤਸਲ ਰਸ[1] ਦਾ ਸਾਰ ਸੁਗੰਧੀ ਹੋਕੇ ਚੜ੍ਹ ਰਿਹਾ ਹੈ ਉਪਰ ਨੂੰ ਜੋ ਅਰਸ਼ਾਂ ਵਿਚ ਅਮਰ-ਅੰਮੀਂ ਮਾਣ ਰਹੀ ਹੈ। ਆਹਾ ਪਿਆਰਾਂ ਦੀਆਂ ਬੇਸੁਧੀਆਂ! ਵਾਹ ਵਾ ਪਵਿੱਤ੍ਰਤਾ, ਤੇਰੇ ਜਲਵੇ, ਵਾਹਵਾ ਪਿਆਰ, ਤੇਰੀਆ ਝਰਨ ਝਰਨ ਥਰਾਟਾਂ। ਮਾਂ ਕਦ ਧੀ ਦਾ ਮੱਥਾ ਚੁੰਮਦੀ ਹੈ, ਕਦੇ ਪੁਤ੍ਰ ਦਾ, ਬਲਾਈਂ ਲੈਂਦੀ ਹੈ, ਪਿਆਰੀ ਆਸ ਕੌਰ ਨੂੰ ਯਾਦ ਕਰ ਕਰ ਨੈਣ ਭਰਦੀ ਹੈ। ਭਾਵ ਲੰਘਦੇ ਹਨ,—ਕਾਸ਼! ਇਹ ਰੰਗ ਮੇਰੀ ਪਿਆਰੀ ਵੇਖਦੀ, ਕਾਸ਼! ਇਹ ਰਸ ਮਰਣਹਾਰ


  1. ਮਾਪਿਆਂ ਦੇ ਜਾਇਆਂ ਦਾ ਪਿਆਰ।

-੨੯੭-