ਹਨ, ਐਤਕੀਂ ਫੇਰ ਗਏ ਹਨ (ਉਪਰ ਤੱਕ ਕੇ ਬਿਹਬਲ ਹੋਕੇ) ਹੇ ਦਾਤਾ! ਪਾ ਬਰਕਤ ਸਾਡੇ ਬਾਉਰੀਆਂ ਵਾਲੇ ਪਿਆਰੇ ਵਿਚ, ਅਗੁਵਾਨੀ ਕਰ ਆਪ ਉਹਨਾਂ ਦੀ, ਜੋ ਐਤਕੀਂ ਮੇਰੀ ਬੱਚੀ ਲੈਕੇ ਆਉਣ, ਦਾਤਾ! ਬਾਉਰੀਆਂ ਵਾਲੇ ਸਾਂਈਂ ਲੋਕ! ਤੇਰਾ ਜੁਗ ਜੁਗ ਭਲਾ। ਨਾਮ ਦੇ ਪਿਆਰੇ, ਤੈਨੂੰ ਹੋਰ ਨਾਮ ਚਿੱਤ ਆਵੇ, ਚਿੱਤ ਆਵੇ, ਮੇਰੀਆਂ ਆਂਦਰਾਂ ਨੂੰ ਭੀ ਠੰਢ ਪਾ।
ਬਸੰਤ ਕੌਰ ਇਸ ਤਰ੍ਹਾਂ ਦੇ ਅਰਦਾਸਿਆਂ, ਦਿਲਬਰੀਆਂ, ਦਿਲਝਵੀਆਂ, ਉਦਾਸੀਆਂ, ਹੰਭਲੇ ਮਾਰਵੀਆਂ ਵਿਚਾਰਾਂ ਵਿਚ ਟੁਰ ਰਹੀ ਸੀ ਕਿ ਹਠੋਂ ਛੋਟੀ ਕਾਕੀ ਨੇ ਆ ਕੇ ਕਿਹਾ:-‘ਮਾਂ ਜੀ ਲਿਟਾਂ ਵਾਲ ਸੰਤ ਜੀ ਆਏ ਹਨ,-ਲਿਟਾਂ ਵਾਲੇ, ਭਗਵੇਂ ਕੱਪੜਿਆਂ ਵਾਲੇ। ਪਿਤਾ ਜੀ ਨੂੰ ਪੁੱਛਿਆ ਨੇ, ਮੈਂ ਦੱਸਿਆ ਹੈ ਬਾਹਰ ਗਏ ਹਨ। ਫੇਰ ਤੁਸਾਡਾ ਪੁੱਛਣ ਲੱਗੇ, ਮੈਂ ਕਿਹਾ ਉਪਰ ਹਨ, ਤਾਂ ਕਹਿਣ ਲੱਗੇ ਪੁੱਛ ਆ, ਅਸੀਂ ਆ ਜਾਈਏ, ਕਿ ਬੇਬੇ ਜੀ ਹੇਠਾਂ ਆਉਂਦੇ ਹਨ? ਬਸੰਤ ਕੌਰ ਨੇ ਆਖਿਆ-ਕਾਕੀ ਉਤੇ ਹੀ ਲੈ ਆ। ਕਾਕੀ ਹੇਠਾਂ ਉਤਰ ਗਈ ਤਾਂ ਪਲ ਮਗਰੋਂ ਸੰਤ ਜੀ ਉਪਰ ਆ ਗਏ। ਉਤੇ ਆ ਗਏ ਵੇਖ ਕੇ ਤੇ ਅਦਬ ਨਾਲ ਹੱਥ ਜੋੜ ਕੇ ਬੀਬੀ ਨੇ ਸੀਸ ਨਿਵਾਕ ਪੀੜ੍ਹੀ ਬੈਠਣ ਲਈ ਦਿਤੀ ਤੇ ਆਪ ਮੂੜ੍ਹੇ ਤੇ ਹੋ ਬੈਠੀ।
ਬਸੰਤ-ਚਿਰਕੇ ਆਏ, ਭੋਗ ਤੇ ਨਾ ਅੱਪੜੇ?
ਲਿਟਾਂ ਵਲੇ-ਬੇਬੇ ਜੀ! ਵਡੇ ਸੰਤਾਂ[1] ਦਾ ਸਰੀਰ ਕੁਛ ਮਸਤਾਨਾ ਹੈ, ਇਸ ਕਰਕੇ ਢਿੱਲ ਲੱਗ ਗਈ, ਮੈਂ ਤਾਂ ਹੁਣ ਬੀ ਨਾ ਆ ਸਕਦਾ, ਪਰ ਸੰਤਾਂ ਨੇ ਆਖਿਆ:-ਸਾਡੀ ਸੁਖ ਹੈ, ਤੂੰ ਜਾ ਕੇ ਸੁਣੀ ਗੱਲ ਸੁਣਾ ਆ ਜੋ ਮਤੇ ਕੋਈ ਉਪਰਾਲਾ ਕਰਨ ਤੇ
- ↑ ਇਹ ਸੰਤ ਤੇ ਲਿਟਾਂ ਵਾਲੇ ਸਾਧੂ ਬੀ ਤਦੋਂ ਦੀ ਪੰਥ ਸੇਵਾ ਦੀ ਮਾਲਾ ਦਾ ਇਕ ਮਣਕਾ ਸਨ।
-੩੦੧-