ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/310

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਿਟਾਂ ਵਾਲੇ (ਹੋਰ ਨੀਵੀਂ ਸੁਰ ਕਰਕੇ)-ਓਥੇ ਉਹ ਪੰਥ ਸੇਵਾ ਲਈ ਹੀ ਜਾ ਟਿਕੇ ਹਨ। ਵੈਦ ਹਨ ਸਿਆਣੇ, ਸਾਰੇ ਇਰਦ ਗਿਰਦ ਰਾਵੀਓਂ ਪਾਰ ਟਿੱਬੀਆਂ ਦੇ ਗਿਰਾਵਾਂ ਵਿਚ ਲਾਗ ਬਸੋਹਲੀ ਤੱਕ ਸਾਰੇ ਲੋਕ ਉਨ੍ਹਾਂ ਦੇ ਹਸਾਨਮੰਦ ਹੋ ਗਏ ਹਨ। ਆਪਣੀ ਵਿਦੰਗੀ ਤੇ ਮਿੱਠਤ ਪਿਆਰ ਨਾਲ ਥਾਂ ਥਾਂ, ਗਿਰਾਂ ਗਿਰਾਂ ਉਨ੍ਹਾਂ ਦੇ ਸੇਵਕ ਬਣ ਗਏ ਹਨ। ਜੇ ਕੋਈ ਪੰਥ ਪਿਆਰਾ ਯਾ ਜੱਥਾ ਕਿਸੇ ਔਕੜ ਵੇਲੇ ਜਾਵੇ ਤਾਂ ਚੋਖੀ ਗਿਣਤੀ ਨੂੰ ਸੰਭਾਲ ਲੇਂਦੇ ਹਨ। ਇਕ ਇਕ ਘਰ ਇਕਇਕਸਿੱਖ, ਗਿਰਾਂ ਗਿਰਾਂ ਦੋ ਦੋ ਚਾਰ ਚਾਰ ਸਿੱਖ ਵੰਡ ਦੇਣ ਤਾਂ ਇਕ ਚੋਖੀ ਗਿਣਤੀ ਨੂੰ ਓਟ ਆਸਰਾ ਮਿਲ ਜਾਂਦਾ ਹੈ। ਉਨ੍ਹਾਂ ਦੇ ਅਹਿਸਾਨ ਤੇ ਪਿਆਰ ਕਰਕੇ ਲੋਕੀਂ ਸੇਵਾ ਕਰਦੇ ਤੇ ਭੇਤ ਰਖਦੇ ਹਨ। ਆਪ ਓਹ ਨਿਰਮਾਣ ਚੁੱਪ ਮਾਨੋਂ ਕੋਈ ਸਿਲਾ ਪਈ ਹੈ, ਇਸ ਤਰ੍ਹਾਂ ਲੱਗਦੇ ਹਨ, ਪਰ ਅੰਦਰੋਂ ਦਗ਼ ਦਗ਼ ਕਰਦੇ ਹਨ, ਉੱਚੇ ਜੀਵਨ, ਨਾਮ ਦੇ ਪਿਆਰ ਨਾਲ। ਸਮਾਂ ਸਫਲ ਕਰਦੇ ਹਨ ਆ ਬਣੀਂ ਤੇ ਪੰਥਕ ਲੋੜਵੰਦਾਂ ਦੀ ਸੇਵਾ ਵਿਚ। ਜਦੋਂ ਜ਼ਖਮੀ ਕਿ ਬੀਮਾਰ ਸਿੱਖ ਪਹੁੰਚ ਜਾਣ ਤਾਂ ਥਾਂ, ਕੁੱਲੀ, ਅੰਨ, ਬਸਤ੍ਰ ਬੀ ਦੇਂਦੇ ਹਨ ਤੇ ਇਲਾਜ ਮਾਲਜਾ ਬੀ ਕਰਦੇ ਹਨ। ਇਹ ਹੈ ਮਾਤਾ ਜੀ! ਜੀਵਨ ਭਾਈ ਲਾਲ ਰਤਨ ਸਿੰਘ ਜੀ ਦਾ। ਤੁਹਾਨੂੰ ਆਪ ਨੂੰ ਬੀ ਕੁਛ ਪਤਾ ਹੋਣਾ ਹੀ ਹੈ। ਬੀਬੀ ਲਾਲਮਨ ਕੰਵਰ, ਸ਼ਤਰੂਜੀਤ ਸਿੰਘ ਜੀ ਦੀ ਲਾਡਲੀ ਬੇਟੀ ਬੀ ਆਪਣੇ ਪ੍ਰਾਣ-ਪਤੀ ਦੇ ਨਾਲ ਤਿਆਰ ਬਰਤਿਆਰ ਹੈ। ਉਸ ਦਾ ਜੁੱਸਾ ਜ਼ਰਾ ਸੁਹਲ ਹੈ। ਕਦੇ ਕਦੇ ਵੀਰ ਮਾਂ ਦੋ ਵਿਛੋੜੇ ਵਿਚ ਇਸ ਤਰ੍ਹਾਂ ਨਿਢਲ ਹੋ ਜਾਂਦੀ ਹੈ ਕਿ ਮਾਨੋਂ ਮੁਕਦੀ ਹੈ, ਪਰ ਵੈਦ ਜੀ ਦਾਰੂਆਂ ਦੇ ਜ਼ੋਰ ਵੱਲ ਕਰ ਹੀ ਲੈਂਦੇ ਹਨ।

ਇਹ ਸੁਣਕੇ ਬਸੰਤ ਦੇ ਆਪਣੇ ਅੱਥਰੂ ਭਰ ਆਏ, 'ਧੀ ਵਿਯੋਗ' ਦੀ ਨਸ਼ਤਰ ਤਿੱਖੀ ਹੋ ਚੁਭੀ, ਬੁੱਲ੍ਹ ਥਰਕਨ ਲੱਗ ਗਏ

-੩੦੪-