ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/311

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੇ ਕਲੇਜਾ ਕੰਬਣ ਲੱਗ ਗਿਆ। ਸੰਤਾਂ ਨੇ ਡਿੱਠਾ ਕਿ ਅਸਾਂ ਬੀਬੀ ਦੀਆਂ ਬੜੀਆਂ ਨਾਜ਼ੁਕ 'ਦਿਲ-ਤਰਬਾਂ' ਛੇੜ ਦਿੱਤੀਆਂ ਹਨ; ਪਰ ਹੱਛਾ, ਇਹ ਝਰਨਾਟ ਲੰਘ ਜਾਵੇਗੀ, ਜਿਵੇਂ ਲੰਘਦੀਆਂ ਰਹੀਆਂ ਹਨ ਅਗਲੀਆਂ ਝਰਨਾਟਾਂ। ਬਸੰਤ ਕੌਰ ਰਜ਼ਾ ਵਿਚ ਤਕੜੀ ਸੀ, ਥੋੜੇ ਹੀ ਚਿਰ ਬਾਦ ਸੱਚੀ ਮੁੱਚੀ ਉਸ ਦੇ ਮਨ ਨੇ ਭਾਣੇ ਵੱਲ ਰੁਖ਼ ਕਰਕੇ ਦਿਲ ਉੱਚਾ ਕੀਤਾ ਤੇ ਅੱਖਾਂ ਪੂੰਝ ਕੇ ਬੁੱਲ੍ਹ ਟੁੱਕ ਕੇ ਤਕੜੀ ਹੋ ਆਖਿਆ: 'ਪਤੀ ਜੀ ਦੱਸਦੇ ਸਨ ਕਿ ਤੁਸਾਂ ਤੀਰਾਹ ਜਾਣਾ ਹੈ'।

ਲਿਟਾਂ ਵਾਲੇ-ਜੀ ਹਾਂ, ਵੱਡੇ ਸੰਤਾਂ ਨੂੰ ਪੰਥ ਦਾ ਹੁਕਮ ਆਇਆ ਹੈ ਕਿ ਤੀਰਾਹ ਵਿਚ ਇਕ ਸਿਖ ਪਰਵੱਸ ਪਿਆ ਹੈ ਅਰ ਇਕ ਕਬੀਲਾ ਹਿੰਦੂਆਂ ਦਾ ਬੀ ਓਥੇ ਪਰਵੱਸ ਪਿਆ ਹੈ, ਓਹ ਬੀ ਨਿਕਲਣਾ ਚਾਹੁੰਦੇ ਹਨ, ਉਨ੍ਹਾਂ ਦੋਹਾਂ ਨੂੰ ਕੱਢਣ ਵਾਸਤੇ ਮੇਰੀ ਸੇਵਾ ਨੂੰ ਵੰਗਾਰਿਆ ਗਿਆ ਹੈ।

ਮਾਈ ਕਿਉਂ? ਬਾਉਰੀਆਂ ਵਾਲੇ ਓਧਰ ਨਹੀਂ ਜਾਂਦੇ?

ਸੰਤ-ਬੀਬੀ ਜੀ! ਮੈਂ ਪਸ਼ਤੋ ਸਾਫ ਬੋਲਦਾ ਹਾਂ ਤੇ ਓਧਰ ਦੀ ਬੋਲੀ ਪਸ਼ਤੋ ਹੈ। ਬਾਉਰੀਆਂ ਵਾਲੇ ਪਸ਼ਤੋ ਜਾਣਦੇ ਹਨ, ਪਰ ਫਾਰਸੀ ਵਿਚ ਵਧੇਰੇ ਤਕੜੇ ਹਨ। ਅੱਗੇ ਮੈਂ ਇਕ ਦੋ ਵਾਰ ਤੀਰਾਹ ਹੋ ਆਇਆ ਹਾਂ, ਮੇਰੇ ਓਥੇ ਜਾਣੂੰ ਪਛਾਣੂੰ (ਹੱਸ ਕੇ) ਸੇਵਕ ਮੁਰੀਦ ਬਹੁਤੇ ਹਨ, ਉਨ੍ਹਾਂ ਦੀ ਮੱਦਦ ਨਾਲ ਕੰਮ ਸਾਰ ਲਈਦਾ ਹੈ। ਨਾਲੇ ਬੀਬੀ ਜੀ! ਮੈਂ ਹੋਇਆ ਇਕ ਟਹਿਲੀਆ ਤੇ ਬਾਉਰੀਆਂ ਵਾਲੇ ਇਕ ਰਤਨ ਹਨ, ਉਨ੍ਹਾਂ ਨੂੰ ਤਾਂ ਸਾਂਭ ਕੇ ਰੱਖਣਾ ਚਾਹੀਏ। ਮੈਂ ਤਾਂ ਨਹੀਂ ਚਾਹੁੰਦਾ ਕਿ ਓਹ ਕਦੇ ਬੀ ਓਸ ਕਠੋਰ ਧਰਤੀ ਵੱਲ ਜਾਣ, ਉਹ ਤਾਂ ਪੰਥ ਨੂੰ ਜਿੰਦ ਨਾਲੋਂ ਬੀ ਪਿਆਰੇ ਕਰਕੇ ਤੇ ਭੈੜੀ ਨਜ਼ਰ ਤੋਂ ਬੀ ਲੁਕਾ ਕੇ ਰੱਖਣੇ ਚਾਹੀਦੇ ਹਨ। ਵਧੀਕ ਕੀਮਤੀ ਰੂਹਾਂ ਨੂੰ ਜੋਖੋਂ ਵਿਚ ਪੈਣੋਂ ਵਧੀਕ

-੩੦੫-