ਥੋੜੀ ਸੱਟ ਫੇਟ ਵਾਲੇ ਸਨ, ਪੱਟੀਆਂ ਬੰਨ੍ਹ ਬੰਨ੍ਹਾ ਦੋ ਚਾਰ ਦਿਨ ਵਿਚ ਸਰਹਿੰਦ ਵਿਚ ਪੁਚਾ ਦਿਤੇ ਗਏ। ਅਬਦਾਲੀ ਨੇ ਇਹ ਸਲੂਕ ਮਹਾਰਾਜਾ ਪਟਿਆਲੇ ਦੀ ਸਿਦਕ ਦਿਲੀ ਦਾ ਸਬੂਤ ਸਮਝਕੇ ਬੜੀ ਖੁਸ਼ੀ ਪ੍ਰਗਟ ਕੀਤੀ ਅਰ ਸਿਖਾਂ ਦੇ ਇਸ ਵਰਤਾਉ ਨੇ ਚੰਗਾ ਅਸਰ ਪੈਦਾ ਕੀਤਾ। ਜੋ ਜ਼ਖਮੀ ਬਰਨਾਲੇ ਵੈਦ-ਰਾਜਾਂ ਦੇ ਇਲਾਜ ਤੇ ਸਤਵੰਤ ਵਰਗੀਆਂ ਆਪਾ ਵਾਰ ਸੇਵਕ ਸਿੰਘਣੀਆਂ ਦੀ ਸੇਵਾ ਹੇਠ ਰਾਜ਼ੀ ਹੋ ਰਹੇ ਸੀ, ਹੋ ਗਏ। ਪਰ ਨਵਾਬ ਅਸਮਤੁੱਲਾ ਖਾਂ ਦੀ ਹਾਲਤ ਖਰਾਬ ਹੋ ਗਈ। ਸਰਹਿੰਦ ਤੋਂ ਅਬਦਾਲੀ ਨੇ ਆਪਣੇ ਜਰਾਹ (ਨਾਈ) ਬੀ ਘੱਲੇ, ਪਰ ਉਹ ਰਾਜ਼ੀ ਨਾ ਹੋ ਸਕਿਆ, ਓਥੇ ਹੀ ਮਰ ਗਿਆ ਤੇ ਉਸ ਦੀ ਲੋਥ ਸਰਹਿੰਦ ਘੱਲੀ ਗਈ, ਜਿਥੇ ਉਹ ਦਫਨਾਇਆ ਗਿਆ।
ਜਿਸ ਵੇਲੇ ਵੈਦਾਂ ਨੇ ਦੱਸ ਦਿਤਾ ਸੀ ਕਿ ਇਹ ਹੁਣ ਜ਼ਰੂਰ ਮਰੇਗਾ ਤੇ ਕੋਈ ਦਿਨ ਦਾ ਪਰਾਹੁਣਾ ਹੈ ਤਾਂ ਸਤਵੰਤ ਇਕ ਦਿਨ ਉਸ ਨੂੰ ਮਿਲ ਹੀ ਪਈ ਤੇ ਉਸ ਦੀ ਬੋਲੀ ਵਿਚ ਇਸ ਨੇ ਖੁੱਲ੍ਹੇ ਬਚਨ ਬਿਲਾਸ ਕੀਤੇ। ਉਸ ਨੂੰ ਅੰਤ ਵੇਲੇ ਐਸੇ ਸਜਣ ਦੇ-ਜਿਸ ਨੇ ਕਦੇ ਆਪਣੀ ਜਾਨ ਹੂਲ ਕੇ ਉਸ ਦੀ ਜਾਨ ਬਚਾਈ ਸੀ- ਦਰਸ਼ਨ ਹੋਣੇ ਬੜੇ ਸੁਖਦਾਈ ਹੋਏ। ਸਤਵੰਤ ਨੇ ਉਸ ਨੂੰ ਵਾਹਿਗੁਰੂ ਦੇ ਦੇਸ਼ ਦੇ ਉਪਦੇਸ਼ ਦਿੱਤੇ ਅਰ ਰੂਹਾਨੀ ਬਾਤਾਂ ਸੁਣਾ ਕੇ ਠੰਢ ਪਾਈ। ਉਹ ਮਰਨ ਵੇਲੇ ਨਾਮ ਵਿਚ ਲਗ ਗਿਆ। ਉਸ ਦੀ ਇਹ ਬੜੀ ਇੱਛਾ ਸੀ ਕਿ ਕਿਵੇਂ ਸਤਵੰਤ ਫਾਤਮਾਂ ਨੂੰ ਮਿਲ ਪਵੇ, ਜੋ ਫਾਤਮਾਂ ਦੇ ਬਾਕੀ ਦੇ ਦਿਨ ਦੁਖੀ ਨਾ ਲੰਘਣ, ਪਰ ਇਹ ਹੋਣਾ ਕਠਨ ਸੀ। ਉਹ ਜਾਣਦਾ ਸੀ ਕਿ ਸਤਵੰਤ ਉਸ ਦੇਸ਼ ਨੂੰ ਕੈਦ ਸਮਝਦੀ ਹੈ ਤੇ ਫਾਤਮਾ ਨੇ ਵਤਨ ਛੱਡ ਕੇ ਏਥੇ ਆਉਣਾ ਨਹੀਂ, ਪਰ ਤਦ ਬੀ ਉਸ ਨੇ ਇਕ ਖ਼ਤ ਆਪਣੀ ਵਹੁਟੀ ਨੂੰ ਲਿਖਿਆ, ਜਿਸ ਵਿਚ ਆਪਣੇ ਅਖੀਰੀ ਪ੍ਯਾਰ ਦੇ ਪਿਛੋਂ ਉਸ ਨੂੰ ਉਸ ਦੇ ਮਰਨ ਮਗਰੋਂ ਕਰਨ ਵਾਲੇ ਕੰਮ ਦੱਸੇ ਤੇ ਲਿਖਿਆ ਕਿ
-੩੨੩-