ਪੰਜਾਬ ਦਾ ਪ੍ਰਬੰਧ ਹੁਣ ਅਬਦਾਲੀ ਨੇ ਪੱਕਾ ਕਰ ਦਿਤਾ ਹੈ, ਉਮੈਦ ਨਹੀਂ ਕਿ ਪਠਾਣ ਰਾਜ ਹੁਣ ਏਥੋਂ ਹਿੱਲ ਸਕੇ, ਜੋ ਅਮਨ ਹੈ ਅਰ ਉਸਦਾ ਚਿੱਤ ਜੇ ਸਤਵੰਤ ਨੂੰ ਮਿਲੇ ਬਿਨਾਂਸੁਖੀ ਨਾਂ ਰਹਿ ਸਕੇ ਤਾਂ ਹਿੰਦ ਵਿਚ ਆ ਜਾਵੇ ਤੇ ਸਰਹਿੰਦ ਵਾਲੇ ਪੀਰਾਂ[1] ਦੇ ਡੇਰੇ ਆ ਕੇ ਠਹਿਰੇ ਅਰ ਏਥੋਂ ਪ੍ਰਬੰਧ ਕਰਕੇ ਬੀਬੀ ਨੂੰ ਮਿਲ ਲਵੇ। ਇਹ ਚਿੱਠੀ ਉਸ ਨੇ ਬੀਬੀ ਦੇ ਹੱਥ ਦਿੱਤੀ ਤੇ ਆਪ ਉਸ ਦੇ ਅਗਲੇ ਤੇ ਹੁਣ ਤੇ ਸ਼ੁਕਰੀਏ ਕਰਦਾ ਜਗਤ ਤੋਂ ਟੁਰ ਗਿਆ। ਅਸਮਤੁੱਲਾ ਖਾਂ ਮਰਨ ਤੋਂ ਪਹਿਲੇ ਇਕ ਖ਼ਤ ਹੋਰ ਅਬਦਾਲੀ ਵਲ ਘੱਲ ਗਿਆ, ਜਿਸ ਵਿਚ ਉਸ ਨੇ ਆਪਣੀ ਸਿਖਾਂ ਵਿਚ ਹੋਈ ਖਿਦ-ਮਤ, ਸਿਖਾਂ ਦੇ ਨੇਕ ਸਲੂਕ ਤੇ ਇਨ੍ਹਾਂ ਦੇ ਫਕੀਰੀ ਅਰ ਪਿਆਰ ਭਰੇ ਜੀਵਨ ਦਾ ਜ਼ਿਕਰ ਕੀਤਾ ਤੇ ਬਿਨੈ ਕੀਤੀ ਕਿ ਇਨ੍ਹਾਂ ਨਾਲ ਸੁਲਹ ਕੀਤੀ ਜਾਵੇ ਇਹ ਇਕ ਅੱਲਾ ਦੇ ਮੰਨਣ ਵਾਲ ਹਨ, ਨਾ ਕਾਫਰ ਹਨ ਨਾਂ ਮੁਸ਼ਰਿਕ, ਇਨ੍ਹਾਂ ਬਾਬਤ ਆਪ ਤਕ ਗ਼ਲਤ ਖਬਰਾਂ ਅੱਪੜਦੀਆਂ ਹਨ ਤੇ ਕਿਸੇ ਵੱਲ ਫਕੀਰਾਂ ਤੇ ਜ਼ੁਲਮ ਹੋ ਜਾਂਦੇ ਹਨ। ਚੰਗਾ ਇਹ ਹੈ ਕਿ ਮੁਸਲਮਾਨਾਂ ਤੇ ਸਿਖਾਂ ਦਾ ਵਿਰੋਧ ਕਦੇ ਨਾ ਹੋਵੇ, ਜਿਵੇਂ ਜਿਵੇਂ ਹੋ ਸਕੇ ਇਨ੍ਹਾਂ ਨਾਲ ਮੇਲ ਕਰਕੇ ਸਦਾ ਦੀ ਸੁਲਹ ਕਰ ਲਈ ਜਾਵੇ, ਪਰ ਅਹਿਮਦ ਸ਼ਾਹ ਤਾਂ ਪਠਾਣੀ ਰਾਜ ਦੇ ਬੰਨ੍ਹਣ ਦੇ ਫਿਕਰ ਵਿਚ ਸੀ, ਉਸ ਨੇ ਤਾਂ ਸਿਖ ਇਸ ਲੋਭ ਦੇ ਲਈ ਮਾਰਨੇ ਸਨ ਕਿ ਉਸ ਦੇ ਰਾਹ ਵਿਚ ਰੋੜਾ ਸਨ।
ਅਹਿਮਦ ਸ਼ਾਹ ਨੇ ਹੁਣ ਲਾਹੌਰ ਨੂੰ ਕੂਚ ਕੀਤਾ, ਪਰ ਸਤਲੁਜ ਪਾਰ ਅੱਪੜਦੇ ਹੀ ਉਸ ਦੇ ਲੁੱਟ ਦੇ ਮਾਲ ਉਤੇ ਕਦੇ ਕਦੇ ਰਾਤ ਛਾਪੇ ਪੈਣੇ ਸ਼ੁਰੂ ਹੋਏ। ਸਿਖ ਸਵਾਰਾਂ ਦੇ ਜਥੇ ਜੰਗਲਾਂ
- ↑ ਅਫ਼ਗਾਨਿਸਤਾਨ ਦੇ ਕਈ ਅਮੀਰਾਂ ਦੇ ਖ਼ਾਨਦਾਨੀ ਪੀਰ ਏਥੇ ਹੁੰਦੇ ਸਨ।
-੩੨੪-