ਘੱਲਿਆ ਗਿਆ। ਇਸ ਦੇ ਸਪੁਰਦ ਦੋ ਸੌ ਜੁਆਨ ਸੀ। ਹੁਕਮ ਇਹ ਸੀ ਕਿ ਆਪ ਕਿਸੇ ਨਾਲ ਅੜਨਾ ਨਹੀਂ, ਲਾਹੌਰ ਦੇ ਹਾਲਾਤ ਦੀ ਪੂਰੀ ਖ਼ਬਰ ਰੱਖਣੀ ਤੇ ਕਾਬਲ ਦੀ ਖ਼ਬਰ ਸੁਰਤ ਸਾਰੀ ਰਖਣੀ, ਜੇ ਜ਼ਰਾ ਖ਼ਤਰਾ ਦੇਖੋ ਤਾਂ ਪੰਥ ਨੂੰ ਛੇਤੀ ਖ਼ਬਰ ਪਹੁੰਚਾ ਦੇਣੀ। ਓਹ ਜਾਣਦੇ ਸਨ ਕਿ ਇਸ ਵੇਲੇ ਮੈਦਾਨ ਵਿਚ ਅਬਦਾਲੀ ਨਾ ਹੋਵੇ ਤਾਂ ਪੰਜਾਬ ਅਸਾਂ ਦਾ ਹੈ, ਕਿਸੇ ਓਪਰੇ ਦਾ ਏਥੇ ਦਖਲ ਰਹਿ ਨਹੀਂ ਸਕਦਾ, ਬਲਕਿ ਉਹ ਹੁਣ ਦਿੱਲੀ ਫਤਹ ਕਰਨੀ ਬੀ ਨੇੜੇ ਤੱਕ ਰਹੇ ਸਨ। ਅਬਦਾਲੀ ਚਾਹੇ ਸਿਖਾਂ ਦੀ ਬਹਾਦਰੀ ਤੇ ਅਸ਼ ਅਸ਼ ਕਰ ਜਾਂਦਾ ਸੀ, ਪਰ ਦਾਉ ਤਾਂ ਸਦਾ ਲੱਭਦਾ ਸੀ ਕਿ ਜਾਂ ਇਹ ਸ਼ਰਨ ਹੋਣ ਤੇ ਮੇਲ ਬਣ ਜਾਵੇ, ਨਹੀਂ ਤਾਂ ਇਨ੍ਹਾਂ ਦਾ ਮਲੀਆਮੇਟ ਕਰੇ, ਇਸ ਲਈ ਸਿਖ ਭੀ ਚੌਕਸ ਰਹਿੰਦੇ ਸਨ ਅਰ ਅਜੇ ਤੱਕ ਉਸ ਦੀ ਤਾਕਤ ਤੋਂ ਨਪੀੜੇ ਨਹੀਂ ਜਾਂਦੇ ਸਨ। ਉਹਨਾਂ ਨੂੰ ਰੋਹ ਇਹ ਚੜ੍ਹਦਾ ਸੀ ਕਿ ਕਿਸੇ ਦੇ ਘਰ ਆਕੇ ਕੋਈ ਕਿਉਂ ਦਖਲ ਦੇਵੇ? ਅਬਦਾਲੀ ਆਪਣੇ ਘਰ ਵਸੇ, ਹਿੰਦੁਸਤਾਨ ਵਿਚ ਆਕੇ ਲੁੱਟ ਮਾਰ ਤਬਾਹੀ ਦਾ ਕੀ ਮਤਲਬ? ਪਰ ਆਪਣੇ ਗਿਰਦ ਹਿੰਦੂ ਮੁਸਲਮਾਨਾਂ ਨੂੰ ਸਾਂਝੇ ਇਕੱਠ ਵਿਚ ਇਕ ਮੁੱਠ ਹੋ ਦੇਸ਼ ਦੇ ਸਾਂਝੇ ਵੈਰੀ ਨਾਲ ਟਾਕਰੇ ਲਈ ਤਿਆਰ ਨਹੀਂ ਤੱਕਦੇ ਸਨ, ਇਸ ਕਰਕੇ ਇਕੱਲੇ ਸਿਰ ਝੱਲਦੇ ਸਨ ਜੋ ਕੁਛ ਆ ਬਣੇ। ਦੇਸ਼ ਨੂੰ ਸੁਖੀ ਤੇ ਸੁਤੰਤ੍ਰ ਕਰਨਾ ਹੈ ਤੇ ਰਾਜ ਆਪਣਾ ਸਾਜਣਾ ਹੈ, ਇਹ ਮਦ ਸਿਖਾਂ ਦੇ ਸਿਰ ਵਿਚ ਠਾਠਾਂ ਮਾਰਦਾ ਰਹਿੰਦਾ ਸੀ।
ਇਧਰ ਹੁਣ ਚੌਕਸਤਾਈ ਲਈ ਕਿ ਗੁਰਧਾਮਾਂ ਦੀ ਰਾਖੀ ਰਹੇ ਤੇ ਪੰਜਾਬ ਦੀ ਸਾਰੀ ਸੂੰਹ ਮਿਲਦੀ ਰਹੇ, ਅਲਾਂਬਾ ਸਿੰਘ ਜੀ ਅੰਮ੍ਰਿਤਸਰ ਆ ਗਏ। ਜਿਸ ਥਾਂਉਂ ਨੂੰ ਹੁਣ ਨਿਹੰਗਾਂ ਦੀ ਛਾਉਣੀ ਕਹਿੰਦੇ ਹਨ ਏਥੇ ਇਨ੍ਹਾਂ ਦਾ ਡੇਰਾ ਪਿਆ।
-੩੨੭-