ਕਰ ਰਹੀ ਹੈ, ਝੰਜੋਲ ਝਜੋਲ ਕੇ ਦਿਲਾਂ ਵਿਚ ਸਮਾਈ ਜਾਂਦੀ ਹੈ, ਸਮਾਏ ਦਿਲ ਰਸ-ਰੰਗ ਵਿਚ ਮਗਨ ਹੁੰਦੇ ਜਾਂਦੇ ਹਨ। ਮਗਨਤਾ ਹੈ, ਹਾਂ ਜੀ! ਸੁਰਤਾਂ ਦੀ ਸੁਰਤ ਸਮਾਈ ਹੋ ਰਹੀ ਹੈ। ਇਹੋ ਹੈ ਨਾ ਪਰੇਮ ਦੀ ਬੇਸੁਧੀ। ਸੁਰਤ ਵਿਚ ਮੇਲ ਹੋਕੇ ਉੱਚ ਸੁਰਤਿਆਂ ਹੋਕੇ ਬੇਸੁਰਤੀ ਹੈ ਇਹ। ਹਾਂ ਦੁਇ ਬੇਸੁਰਤ ਹੋ ਰਹੀਆ ਹਨ। ਸੁਰਤਾਂ ਪੰਘਰ ਪੰਘਰ ਕੇ ਸੁਰਤਾਂ ਵਿਚ ਸਮਾ ਰਹੀਆਂ ਹਨ, ਇਸੇ ਨੂੰ ਪਰੇਮ ਮਦਹੋਸ਼ੀ ਆਖਦੇ ਹਨ, ਇਹੋ ਹੈ ਦਹਾਂ ਦਾ ਇਕ ਹੋਣਾ। ਵਾਹ ਵਾਹ ਪਿਆਰ, ਵਾਹ ਵਾਹ ਉੱਚੇ ਸੁੱਚ ਉਨਮਨੇ ਮਨਾਂ ਦਾ ਮਨਾਂ ਵਿਚ ਸਮਾਉ, ਹਾਂ, ਇਹ ਮਦਹੋਸ਼ੀ ਹੈ। ਪਤਾ ਨਹੀਂ ਆਪੋ ਵਿਚ ਕੌਣ ਸਾਂ ਤੇ ਹਾਂ, ਪਰ ਆਪੋ ਵਿਚ ਮਨ ਮਨਾਂ ਵਿਚ ਘੁਲ ਮਿਲ ਗਏ ਹਨ, ਰੰਗ ਤੇ ਰਸ ਭਰ ਰਿਹਾ ਹੈ। ਆਨੰਦ ਹੈ, ਰਸ ਹੈ, ਸੁਆਦ ਹੈ, ਫੇਰ ਮਦਹੋਸ਼ੀ ਹੈ। ਸਦਕੇ ਹਾਂ ਏਸ ਪਿਆਰ ਮੂਰਤੀ ਦੇ, ਸਦਕੇ ਹਾਂ ਪਿਆਰ ਦੇ ਇਸ ਕਲੀਆਂ ਭਰ ਆਏ ਲਹਿਲਹਾ ਰਹੇ ਚਮਨ ਦੇ।
ਮਿਲੇ ਰਹੋ, ਮਿਲੇ ਰਹੋ, ਜੋ ਵਿੱਛੁੜ ਵਿੱਛੁੜ ਮਿਲੇ ਹੋ ਮਿਲੇ ਰਹ। ਇਸ ਪਰੇਮ ਮੂਰਤੀ ਉਤੇ ਬਾਵਰੀਆਂ ਵਾਲੇ ਗੁਰਮੁਖ ਦੇ ਪਰਮ ਪ੍ਰਵੇਧੇ ਪਵਿਤ੍ਰ ਤਰੇਲ ਮੋਤੀਆਂ ਨਾਲ ਭਰੇ ਨੈਣ ਇਲਾਹੀ ਪੁਸ਼ਪਾਂ ਦੀ ਬਰਖਾ ਕਰ ਰਹੇ ਹਨ। ਹਾਂ, ਉਹਨਾਂ ਦੇ ਅਰਸ਼ੀ ਦਾਤੇ ਅਰਸ਼ਾਂ ਵਿਚ ਖੜੇ ਮਿਹਰਾਂ ਦੀ ਮਿੱਠੀ ਮਿੱਠੀ ਫੁਹਾਰ ਪਾ ਰਹੇ ਹਨ। ਹਾਂ, ਅਰਸ਼ਾਂ ਅਤੇ ਅਰਸ਼ਾਂ ਤੋਂ ਪਾਰ ਉਰਾਰ ਦੇ ਜਗਤ ਪਾਲਕ ਆਪਣੇ ਇਲਾਹੀ ਪਿਆਰ ਦੀ ਰਸ-ਤਰੇਲ ਵਰਸਾ ਰਹੇ ਹਨ। ਇਹ ਰਹੇ ਮੂਰਤੀ ਠਟੀ ਹੋਈ, ਹਾਂ ਜੀ, ਇਹ ਖਿਚੀ ਰਹੇ ਤਸਵੀਰ ਸਤਿਸੰਗ ਪਰੇਮ ਦੀ, ਹਾਂ, ਸਦਾ ਦਿੱਸਦੀ ਰਹੇ ਇਹ ਮੂਰਤੀ, ਪਰੇਮ ਦਾ ਨੂਰ ਵਰਸਾਂਦੀ ਰਹੇ ਇਹ ਚਿਤ੍ਰ-ਕਾਰੀ। ਪਰੇਮ ਦੀ ਸੁਗੰਧੀ ਇਸ ਪਿਆਰੇ ਨਕਸ਼ੇ ਤੋਂ ਮਹਿਕ ਮਹਿਕ ਮੁਸ਼ਕਾਂ ਮਚਾਂਦੀ ਰਹੇ, ਸਮੇਂ ਦਰ ਸਮੇਂ ਮਗਨ ਕਰਦੀ ਰਹੇ; ਮਨਾਂ ਨੂੰ-ਪਰੇਮ ਦੇ
-੩੩੦-