ਪੰਨਾ:ਸਭਾ ਸ਼ਿੰਗਾਰ.pdf/392

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩੯੦)

ਨਿਰਾਕਾਰ ਅੰਬਨ ਮੇਂ ਅੰਗਦ ਅਕਾਸ਼ ਮੇਂ ਅਮਰਦਾਸ॥ ਰਾਮਦਾਸ ਰਾਜ ਸਭਾ ਅਓਨ ਅਰੰਭ ਸਾਂਝ ਸ੍ਰੀ ਕਨ ਮੇਂ ਸ੍ਰੀ ਹਰਿਗੁਬਿੰਦ ਜੂ ਪੁਰੱਯਾ ਆਸ॥ ਹਟੀ ਹਰਿਰਾਇ ਹਰਿਕ੍ਰਿਸ਼ਨ ਜੂ ਹਕੀਮੀ ਬੀਚ ਤੇਜ ਕੋ ਪ੍ਰਚੰਡ ਜੋਸ਼ ਤੇਗ਼ ਜੋਧੇ ਸਾਤ ਰਾਸ॥ ਦੁੱਜਨ ਕੇ ਗੋਲ ਗੋਲੀ ਗੋਲੇ ਮੇਂ ਗੋਬਿੰਦ ਸਿੰਘ ਰੱਛਯਕੈ ਹਮੇਸ਼ੌ ਰਹੈ ਖ਼ਾਲਸਾ ਕੇ ਆਸ ਪਾਸ ॥੧॥ ਕਬਿੱਤ ॥ ਜੈਸੇ ਪ੍ਰਹਲਾਦ ਬਾਰ ਫਾਰਯੋ ਹੈ ਕਰਾਰੋ ਥੰਭ ਗਾਜਯੋ ਨਰਕੇ ਸਰੀ ਵਿਦਾਰਯੋ ਦੈਂਤ ਰਾਜ ਕੋ ॥ ਜੈਸੇ ਹਰਿ ਚੱਕ੍ਰ ਕੋ ਚਲਾਇ ਨੱਕ੍ਰਚੀਰ ਡਾਰਯੋ ਫੀਲ ਤੋ ਵਿਚਾਰੋ ਰਹਯੋ ਟੇਰਤੋ ਅਵਾਜ ਕੋ ॥ ਜੈਸੇ ਵਾਸ਼ਦੇਵ ਜੂ ਸੁ ਭਾਰਥ ਬ੍ਰਿਤਾਂਤ ਬ੍ਰਿੰਦ ਸਾਰਥੀ ਕਹਾਯੋ ਕੀਨੋ ਪਾਰਥ ਕੇ ਕਾਜ ਕੋ ॥ ਤੈਸੇ ਦੀਨ ਬੰਧੁ ਮਹਾਰਾਜਾ ਜੂ ਗੋਬਿੰਦ ਸਿੰਘ ਰਾਖੈ ਇਹ ਪੰਥ ਕੀ ਬਡਾਈ ਫਤੇ ਲਾਜ ਕੋ ॥੨॥ ਏਹੀ ਪੰਥ ਲੀਏ ਛੌਨੀ ਚਲੇ ਹੈਂ ਨਿਰਾਲੇ ਹਾਥ ਛਾਲੇ ਪਰੇ ਪਾਏ ਮੇਂ ਦੁਖਾਲੇ ਰੇਤਨਾਲੇ ਕੇ ॥ ਗਾਲੇ ਹੈਂ ਮਲੇਛ ਮੂਲ ਜਾਲੇ ਹੈਂ ਮਸੰਦ ਮੰਦ ਟਾਲੇ ਹੈਂ ਪਹਾੜੀ ਜੋਰ ਢਾਲੇਂ ਤੇਗ ਭਾਲੇ ਕੇ ॥ ਵਾਲੇ ਮਤਵਾਲੇ ਹੈਂ ਨਿਕਾਲੇ ਹੈਂ ਜ਼ਮਾਨੇ ਬੀਚ ਬੀਨ ਬੀਨ ਪਾਲੇ ਏਤੋ ਲਾਲੇ ਗੁਰਤਾ ਲੇਕੇ ॥ ਨਾਲੇ ਰਹੇਂ ਦੋਖੀ ਛੀਨ ਡਾਲੇ ਰਹੇਂ ਭੌਰੇ ਤੰਗ ਬਾਂਕੇ ਬੋਲ ਬਾਲੇ ਰਹੇਂ ਕਾਲੇ ਕੇਸ ਵਾਲੇ ਕੇ ॥੩ ॥

ਸੰਪੂਰਣੰ
ਸੰਮਤ ਨਾਨਕ ਸ਼ਾਹੀ ੪੨੭ ਸੰਨ ੧੮੯੬