ਇਹ ਸਫ਼ਾ ਪ੍ਰਮਾਣਿਤ ਹੈ
ਦੂਜੀ ਐਡੀਸ਼ਨ ਦੀ ਭੂਮਿਕਾ
ਹੱਥਲੀ ਪੁਸਤਕ ਦੀ ਨਵੀਂ ਐਡੀਸ਼ਨ ਦੀ ਮੰਗ ਪਿਛਲੇ ਡੇਢ ਦੋ ਸਾਲ ਤੋਂ ਹੋ ਰਹੀ ਸੀ, ਪਰ ਮੇਰੇ ਦੇਸ ਤੋਂ ਬਾਹਰ ਹੋਣ ਕਾਰਨ ਇਸ ਮੰਗ ਨੂੰ ਪੂਰਾ ਕਰਨਾ ਸੰਭਵ ਨਾ ਹੋ ਸਕਿਆ। ਹੁਣ ਇਸਨੂੰ ਪੂਰਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਜਦੋਂ ਇਹ ਪੁਸਤਕ ਪਹਿਲੀ ਵਾਰੀ ਛਪੀ ਸੀ ਤਾਂ ਇਸ ਵਿਸ਼ੇ ਉਤੇ ਪੰਜਾਬੀ ਵਿਚ ਬਹੁਤ ਘੱਟ ਸਾਹਿਤ ਮਿਲਦਾ ਸੀ; ਖਾਸ ਕਰਕੇ ਸਿਧਾਂਤਕ ਪੱਖ ਬਾਰੇ ਤਾਂ ਕੋਈ ਪੁਸਤਕ ਨਹੀਂ ਸੀ ਮਿਲਦੀ। ਉਸ ਤੋਂ ਮਗਰੋਂ ਇਸ ਵਿਸ਼ੇ ਉਤੇ ਕਾਫ਼ੀ ਸਾਹਿਤ ਛਪਿਆ ਹੈ। ਤਾਂ ਵੀ ਇਸ ਪੁਸਤਕ ਦੀ ਨਵੀਂ ਐਡੀਸ਼ਨ ਦੀ ਮੰਗ ਤੋਂ ਪਤਾ ਲੱਗਦਾ ਹੈ ਕਿ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਇਹ ਪੁਸਤਕ ਤਿਆਰ ਕੀਤੀ ਗਈ ਸੀ, ਉਸ ਆਸ਼ੇ ਨੂੰ ਇਹ ਅਜੇ ਵੀ ਪੂਰਾ ਕਰਦੀ ਹੈ। ਇਸੇ ਲਈ ਇਸ ਨੂੰ ਜਿਉਂ ਦਾ ਤਿਉਂ ਛਾਪਿਆ ਜਾ ਰਿਹਾ ਹੈ।
ਪਾਠਕਾਂ ਵੱਲੋਂ ਇਸ ਪੁਸਤਕ ਨੂੰ ਜੋ ਹੁੰਗਾਰਾ ਮਿਲਿਆ ਹੈ, ਉਸ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ।
1-1-1992
ਲੇਖਕ