ਪਛਾਣ ਵਿਚ ਇਕਮਿਕਤਾ ਲਿਆਉਣ ਵਿਚ ਨਹੀਂ, ਫ਼ਰਕ ਲਿਆਉਣ ਵਿਚ ਹੀ ਸਹਾਈ ਹੋ ਸਕਦੀ ਹੈ। ਇਸ ਤਰ੍ਹਾਂ ਭਾਵੇਂ ਇਹ ਫ਼ਰਕ ਜ਼ਿੰਦਗੀ ਦੇ ਕਈ ਖੇਤਰਾਂ ਵਿਚ ਹੁਣ ਵੀ ਉਘੜਵੇਂ ਰੂਪ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਪਰ ਸਮਾਂ ਪਾ ਕੇ ਇਹਨਾਂ ਦੇ ਦੋ ਪੰਜਾਬੀ ਬੋਲੀਆਂ ਅਤੇ ਦੋ ਪੰਜਾਬੀ ਸਭਿਆਚਾਰਾਂ ਵਿਚ ਬਦਲ ਜਾਣ ਦੀ ਸੰਭਾਵਨਾ ਵਧੇਰੇ ਠੋਸ ਲੱਗਦੀ ਹੈ। ਭਾਵੇਂ ਕਿ ਇਹ ਗੱਲ ਵੀ ਠੀਕ ਹੀ ਲੱਗਦੀ ਹੈ ਕਿ ਬੋਲੀ ਦੀ ਸਾਂਝ ਦੇ ਬਾਵਜੂਦ ਪੰਜਾਬੀ ਅਤੇ ਪਹਾੜੀ ਸਭਿਆਚਾਰਾਂ ਵਿਚਕਾਰ ਸਾਂਝ ਏਨੀ ਨਹੀ, ਜਿੰਨੀ ਕਿ ਉਪ੍ਰੋਕਤ ਸਾਰੇ ਫ਼ਰਕਾਂ ਦੇ ਵਧਦੇ ਜਾਣ ਦੇ ਬਾਵਜੂਦ ਅਜੇ ਵੀ ਪੂਰਬੀ (ਭਾਰਤ) ਅਤੇ ਪੱਛਮੀ (ਪਾਕਿਸਤਾਨੀ) ਪੰਜਾਬੀ ਸਭਿਆਚਾਰਾਂ ਵਿਚ ਦਿੱਸਦੀ ਹੈ।
ਉਪ੍ਰੋਕਤ ਸਾਰੀ ਬਹਿਸ ਤੋਂ ਮਗਰੋਂ ਜੋ ਸਾਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇ ਕਿ ਅੱਜ ਦੀਆਂ ਠੋਸ ਹਾਲਤਾਂ ਵਿਚ ਜਦੋਂ ਅਸੀਂ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਜੋ ਸਾਡਾ ਮਤਲਬ ਕਿਸ ਜਨ-ਸਮੂਹ ਦੇ ਸਭਿਆਚਾਰ ਤੋਂ ਹੁੰਦਾ ਹੈ? ਅਤੇ ਉਸ ਜਨ-ਸਮੂਹ ਦੀ ਇਸ ਵੇਲੇ ਦੀ ਹੋਂਦ ਦਾ ਭੂਗੋਲਿਕ ਚੌਖਟਾ ਕੀ ਹੈ? ਤਾਂ ਨਿਸਚੇ ਹੀ ਅਸੀਂ ਪੰਜਾਬੀ ਸਭਿਆਚਾਰ ਦੀ ਇਸ ਵੇਲੇ ਦੀ ਭਾਰਤ ਵਿਚਲੀ ਇਕਾਈ ਅਤੇ ਇਸ ਦੇ ਭੂਗੋਲਿਕ ਚੌਖਟੇ ਦਾ ਹੀ ਨਾਂ ਲਵਾਂਗੇ। ਸਾਡੇ ਵਿਚਾਰ-ਗੋਚਰਾ ਸਭਿਆਚਾਰ ਉਹਨਾਂ ਲੋਕਾਂ ਦਾ ਸਭਿਆਚਾਰ ਹੈ, ਜਿਹੜੇ ਅੱਜ ਦੇ ਭਾਰਤੀ ਪੰਜਾਬ ਦੀਆਂ ਭੂਗੋਲਿਕ ਹੱਦਾਂ ਵਿਚ ਰਹਿ ਰਹੇ ਹਨ। ਜਿਥੋਂ ਤੱਕ ਇਹਨਾਂ ਭੂਗੋਲਿਕ ਹੱਦਾਂ ਦਾ ਆਧਾਰ ਬੋਲੀ ਅਤੇ ਸਭਿਆਚਾਰ ਨਾ ਹੋ ਕੇ ਕੋਈ ਪੱਖਪਾਤੀ ਵਿਚਾਰ ਹੈ ਅਤੇ ਰਾਜਨੀਤਕ ਕਾਣੋਂ ਨੂੰ ਪੇਸ਼ ਕਰਦਾ ਹੈ, ਇਹਨਾਂ ਦੀ ਉਚਿਤਤਾ ਉਤੇ ਹਮੇਸ਼ਾਂ ਹੀ ਸ਼ੰਕਾ ਕੀਤਾ ਜਾ ਸਕਦਾ ਹੈ ਅਤੇ ਆਸ ਰੱਖੀ ਜਾ ਸਕਦੀ ਹੈ ਕਿ ਇਸ ਹੱਦਬੰਦੀ ਤੋਂ ਬਾਹਰ ਰੱਖ ਲਏ ਗਏ ਇਲਾਕੇ ਆਪਣੇ ਮੂਲ ਸਭਿਆਚਾਰ ਦੇ ਭੂਗੋਲਿਕ ਖੇਤਰ ਵਿਚ ਆ ਸ਼ਾਮਲ ਹੋਣਗੇ। ਪਰ ਇਹ ਹੱਦਬੰਦੀ ਦੇ ਨਿਪਟਾਰੇ ਦਾ ਸਵਾਲ ਹੈ, ਜਿਹੜਾ ਸਾਡੀ ਮੂਲ ਧਾਰਨਾ ਉਪਰ ਅਸਰ-ਅੰਦਾਜ਼ ਨਹੀਂ ਹੁੰਦਾ। ਭਾਵੇਂ ਇਹ ਵੀ ਠੀਕ ਹੈ ਕਿ ਜਦੋਂ ਤਕ ਇਹ ਗੱਲ ਨਹੀਂ ਵਾਪਰਦੀ, ਓਦੋਂ ਤੱਕ ਪੰਜਾਬ ਦੇ ਨਾਲ ਲੱਗਦੇ ਪਰ ਇਸ ਤੋਂ ਬਾਹਰ ਰਹਿ ਗਏ ਇਹਨਾਂ ਇਲਾਕਿਆਂ ਦਾ ਸਭਿਆਚਾਰਕ ਕਰਮ-ਪ੍ਰਤਿਕਰਮ ਆਪਣੇ ਭੂਗੋਲਿਕ ਖਿੱਤੇ ਦੇ ਮੂਲ-ਸਭਿਆਚਾਰ ਨਾਲ ਹੀ ਹੋਵੇਗਾ। ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ਦੇ ਸਭਿਆਚਾਰਕ ਵਿਕਾਸ ਨੂੰ ਇਕ ਵੱਖਰੀ ਰਾਜਸੀ-ਭੂਗੋਲਿਕ ਇਕਾਈ ਵਿਚ ਚੱਲ ਰਹੇ ਸਮਾਨਾਂਤਰ ਵਿਕਾਸ ਵਜੋਂ ਦੇਖਣਾ ਪਵੇਗਾ, ਇਕੋ ਸਭਿਆਚਾਰ ਦੇ ਵਿਕਾਸ ਵਜੋਂ ਨਹੀਂ।
ਉਪ੍ਰੋਕਤ ਧਾਰਨਾ ਦਾ ਬਿਲਕੁਲ ਉਲਟਾ ਸਿਰਾ ਉਹ ਧਾਰਨਾ ਹੈ, ਜਿਹੜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸਾਂ ਨੂੰ ਵਿਚਾਰਧਾਰਕ ਆਧਾਰ ਦੇਣ ਲਈ ਘੜੀ ਗਈ ਹੈ। ਇਸ ਅਨੁਸਾਰ ਪੰਜਾਬੀ ਸਭਿਆਚਾਰ ਕੋਈ ਭੂਗੋਲਿਕ ਸੰਕਲਪ ਨਹੀਂ, ਸਗੋਂ ਕੌਮਾਂਤਰੀ, ਪਰਾ-ਭੂਗੋਲਿਕ ਸਭਿਆਚਾਰ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਇਸ ਨੂੰ 'ਪੰਜਾਬੀ' ਕਿਉਂ ਕਿਹਾ
104