ਜਣਾ ਕੋਈ ਅਣਹੋਣੀ ਗੱਲ ਨਹੀਂ ਹੋਵੇਗੀ। 1956 ਵਿਚ ਪੈਪਸੂ ਨੂੰ, ਜਿਹੜਾ ਕਿ 1948 ਵਿਚ ਪਟਿਆਲਾ ਅਤੇ ਪੂਰਬੀ ਪੰਜਾਬ ਦੀਆਂ ਹੋਰ ਰਿਆਸਤਾਂ ਨੂੰ ਮਿਲਾ ਕੇ ਹੋਂਦ ਵਿਚ ਆਇਆ ਸੀ, ਪੰਜਾਬ ਵਿਚ ਸ਼ਾਮਲ ਕਰ ਦਿੱਤਾ ਗਿਆ। 1966 ਵਿਚ ਭਾਸ਼ਾ ਦੇ ਆਧਾਰ ਉਤੇ ਮੁੜ-ਵਿਉਂਤੇ ਜਾਣ ਤੋਂ ਮਗਰੋਂ ਉਹ ਪੰਜਾਬ ਹੋਂਦ ਵਿਚ ਆਇਆ ਜਿਹੜਾ ਅੱਜ ਹੈ, ਜਿਸ ਵਿਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖਰੇ ਰਾਜ ਕੱਢ ਦਿੱਤੇ ਗਏ ਹਨ।
ਉਪ੍ਰੋਕਤ ਸਾਰਾ ਕੁਝ ਪੰਜਾਬ ਦੀ ਭੂਗੋਲਿਕ ਹੱਦਬੰਦੀ ਦਾ ਇਤਿਹਾਸਕ ਪੱਖ ਹੈ, ਜਿਸ ਨੂੰ ਪੰਜਾਬੀ ਸਭਿਆਚਾਰ ਦੇ ਆਰੰਭਕ ਸਮੇਂ ਤੱਕ ਪਿਛੇ ਉਲੀਕਿਆ ਜਾ ਸਕਦਾ ਹੈ। ਭੂਗੋਲਿਕ ਹੱਦਬੰਦੀ ਦੀ ਇਹ ਅਜਥਿਰਤਾ ਸਭਿਆਚਾਰਕ ਨਿਸਚਿਤਤਾ ਨੂੰ ਵੀ ਧੁੰਦਲਾ ਬਣਾਉਂਦੀ ਹੈ ਅਤੇ ਨਾਲ ਹੀ ਉਸ ਸਮੂਹ ਨੂੰ ਵੀ ਆਪਣੀ ਹੋਂਦ ਇਕ ਇਕਾਈ ਵਜੋਂ ਪਛਾਨਣ ਦੇ ਰਾਹ ਵਿਚ ਰੁਕਾਵਟ ਬਣਦੀ ਹੈ, ਜਿਹੜਾ ਸਮੂਹ ਇਸ ਸਭਿਆਚਾਰ ਦਾ ਵਾਹਕ ਹੁੰਦਾ ਹੈ। ਪੰਜਾਬੀ ਕੌਮੀ ਮਤ ਦੇ ਰੂਪ ਧਾਰਨ ਵਿਚ ਆਉਂਦੀਆਂ ਰੁਕਾਵਟਾਂ ਵਿਚੋਂ ਇਕ ਇਸ ਤੱਥ ਨੂੰ ਵੀ ਗਿਣਵਾਇਆ ਜਾ ਸਕਦਾ ਹੈ, ਭਾਵੇਂ ਇਹ ਇਸ ਪੱਖ ਨਿਰਣਾਇਕ ਤੱਥ ਨਹੀਂ।
ਭੂਗੋਲਿਕ ਪੱਖੋਂ ਪੰਜਾਬੀ ਸਭਿਆਚਾਰ ਲਈ ਸਭ ਤੋਂ ਵੱਧ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਹਮੇਸ਼ਾਂ ਹੀ ਸਰਹੱਦੀ ਪ੍ਰਾਂਤ ਰਿਹਾ ਹੈ, ਅਤੇ ਇਸ ਤੱਥ ਨੇ ਪੰਜਾਬੀ ਸਭਿਆਚਾਰ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ, ਇਸ ਨੂੰ ਕਈ ਨਿਸਚਿਤਕਾਰੀ ਅੰਸ਼ ਦਿੱਤੇ ਹਨ, ਪੰਜਾਬੀ ਆਚਰਣ ਨੂੰ ਵਿਲੱਖਣ ਰੂਪ ਦਿੱਤਾ ਹੈ। ਉੱਪਰ ਵਰਨਣ ਕੀਤੇ ਗਏ ਤੱਥ ਅਸਥਿਰ ਭਗੋਲਿਕ ਸਰਹੱਦਾਂ ਲਈ ਵੀ ਪੰਜਾਬ ਦਾ ਸਰਹੱਦੀ ਪਾਤ ਹੋਣਾ ਕਾਫ਼ੀ ਹੱਦ ਤੱਕ ਜ਼ਿਮੇਵਾਰ ਹੈ।
ਸਰੀਰਕ ਪੱਖੋਂ ਸੁਡੌਲਤਾ, ਬਹਾਦਰੀ, ਦਲੇਰੀ ਪੰਜਾਬੀਆਂ ਦੀ ਮਜਬੂਰੀ ਹੈ। ਇਥੋਂ ਦੇ ਜੰਮੇਂ ਨੂੰ ਨਿੱਤ ਮੁਹਿੰਮਾਂ ਰਹਿਣ ਕਾਰਨ, ਸ਼ਰੀਰਕ ਨਰੋਏਪਣ ਤੋਂ ਬਿਨਾਂ ਹੋਂਦ ਕਾਇਮ ਰੱਖ ਸਕਣਾ ਸੰਭਵ ਨਹੀਂ ਸੀ। ਧਰਤੀ ਉਪਜਾਊ ਹੋਣਾ ਇਕ ਹੋਰ ਭੂਗੋਲਿਕ ਤੱਥ ਸੀ, ਜਿਹੜਾ ਸਰੀਰਕ ਨਰੋਏਪਣ ਨੂੰ ਕਾਇਮ ਰੱਖਣਾ ਸੰਭਵ ਬਣਾਉਂਦਾ ਸੀ, ਕਿਉਂਕਿ ਅਮਨ ਦੇ ਸਮੇਂ ਵਿਚ ਆਪਣੀ ਮਿਹਨਤ ਨਾਲ ਉਹ ਪੌਸ਼ਟ ਆਹਾਰ ਦੀਆਂ ਵਸਤਾਂ ਪੈਦਾ ਕਰ ਸਕਦਾ ਸੀ।
ਪੰਜਾਬ ਦੇ ਸਰਹੱਦੀ ਇਲਾਕਾ ਹੋਣਾ ਹੀ ਪੰਜਾਬੀ ਸ਼ਖ਼ਸੀਅਤ ਦੇ ਕਈ ਵਿਲੱਖਣ ਲੱਛਣਾਂ ਦਾ ਕਾਰਨ ਬਣਿਆ। ਨਿੱਤ ਮੁਹਿੰਮਾਂ ਰਹਿਣ ਕਾਰਨ ਰਣ-ਜੂਝਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਸੀ। ਸਿੱਟੇ ਵਜੋਂ, ਜ਼ਿੰਦਗੀ ਨੂੰ ਮਾਨਣ ਲਈ ਜੋਸ਼ ਅਤੇ ਉਮਾਹ ਵੀ ਓਨਾ ਹੀ ਤੀਬਰ ਹੁੰਦਾ ਸੀ, ਜਿੰਨਾ ਰਣ-ਜੂਝਣ ਵੇਲੇ ਲੜਨ ਮਰਨ ਲਈ ਤਤਪਰਤਾ। ਕਿਉਂਕਿ ਕੱਲ ਦਾ ਭਰੋਸਾ ਨਹੀਂ ਸੀ ਹੁੰਦਾ, ਇਸ ਲਈ ਖਾਧਾ ਪੀਤਾ ਹੀ
115