ਚਾਰ ਉਪਰ ਪ੍ਰਭਾਵ ਪਿਆ ਹੈ। ਪੰਜਾਬ ਭਾਵੇਂ ਉੱਨਤ ਖੇਤੀ ਵਾਲਾ ਸੂਬਾ ਹੈ, ਪਰ ਨਾਲ ਹੀ ਇਹ ਪਛੜੀ ਹੋਈ ਸਨਅਤ ਦਾ ਅਤੇ ਵੱਡੀ ਸਨਅਤ ਦੀ ਅਣਹੋਂਦ ਦਾ ਸੂਬਾ ਹੈ। ਇਹ ਮਗਰਲੇ ਤੱਥ ਪੰਜਾਬ ਨੂੰ ਸਭਿਅਤਾ ਦੀ ਦੌੜ ਵਿਚ ਪੱਛੜਿਆਂ ਰੱਖ ਰਹੇ ਹਨ। ਉੱਨਤ ਖੇਤੀ ਨੂੰ ਜਿੰਨਾ ਚਿਰ ਤੱਕ ਵਿਗਿਆਨ ਅਤੇ ਸਨਅਤ ਦੇ ਵਿਕਾਸ ਵਿਚ ਆਪਣਾ ਪੂਰਕ ਨਹੀਂ ਮਿਲਦਾ, ਇਹ ਸਭਿਆਚਾਰਕ ਵਿਕਾਸ ਦਾ ਕਾਰਨ ਨਹੀਂ ਬਣ ਸਕਦੀ। ਉਦੋਂ ਤੱਕ ਨਾ ਸਿਰਫ਼ ਖਣਿਜ ਪਦਾਰਥਾਂ ਵਿਚ ਹੀ ਸਗੋਂ ਆਪਣੀਆਂ ਕਈ ਹੋਰ ਲਾਜ਼ਮੀ ਲੋੜਾਂ ਲਈ ਵੀ ਇਸ ਨੂੰ ਦੂਜਿਆਂ ਉਪਰ ਨਿਰਭਰ ਕਰਨਾ ਪਵੇਗਾ। ਉਦੋਂ ਤੱਕ ਵਿਗਿਆਨ ਵਿਚ ਉੱਨਤ ਦਿਮਾਗ਼ਾਂ ਨੂੰ ਪ੍ਰਾਂਤ ਤੋਂ ਅਤੇ ਦੇਸ਼ ਤੋਂ ਬਾਹਰ ਸ਼ਰਨ ਲੈਣੀ ਪੈਂਦੀ ਹੈ, ਕਿਉਂਕਿ ਉਹਨਾਂ ਦੇ ਗੁਣਾਂ ਤੋਂ ਲਾਭ ਉਠਾਉਣ ਲਈ ਨਾ ਇਥੇ ਲੋੜੀਂਦਾ ਮਾਹੌਲ ਹੁੰਦਾ ਹੈ ਅਤੇ ਨਾ ਹੀ ਲੋੜੀਦੇ ਸਾਧਨ। ਇਹ ਬੌਧਕ ਨਿਕਾਸ ਸਭਿਆਚਾਰ ਨੂੰ ਆਪਣੀ ਕੰਗਾਲੀ ਵਿਚ ਰਹਿਣ ਲਈ ਮਜਬੂਰ ਕਰਦਾ ਹੈ। ਸਗੋਂ ਕਈ ਵਾਰੀ ਤਾਂ ਇਹ ਇਹੋ ਜਿਹੀ ਕੰਗਾਲ ਤੋਂ ਸੁਚੇਤ ਵੀ ਨਹੀਂ ਹੁੰਦਾ।
ਉਪ੍ਰੋਕਤ ਤੋਂ ਇਲਾਵਾ, ਭੂਗੋਲਿਕ ਤੱਥਾਂ ਨੇ ਪੰਜਾਬੀ ਸਭਿਆਚਾਰ ਨੂੰ ਹੋਰ ਕਈ ਅੰਸ਼ ਦਿੱਤੇ ਹਨ। ਭਾਸ਼ਾ ਸਿਰਫ਼ ਉਹਨਾਂ ਭੂਗੋਲਿਕ ਤੱਥਾਂ ਨੂੰ ਹੀ ਬਿਆਨ ਕਰਨ ਦੇ ਸਮਰੱਥ ਹੁੰਦੀ ਹੈ, ਜਿਹੜੇ ਉਸ ਖਿੱਤੇ ਵਿਚ ਮਿਲਦੇ ਹਨ। ਪੌਣ-ਪਾਣੀ ਅਤੇ ਧਰਤੀ ਦੀਆਂ ਹਾਲਤਾਂ ਮੁਹਾਵਰਿਆਂ ਦਾ ਰੂਪ ਧਾਰਨ ਕਰ ਕੇ ਭਾਸ਼ਾ ਦੀ ਪ੍ਰਗਟਾਉ ਸਮਰੱਥਾ ਵਧਾਉਂਦੀਆਂ ਹਨ। ਬਾਰਾਮਾਹਾਂ ਵਿਚ ਇਸ ਤੱਥ ਦਾ ਉਘੜਵਾਂ ਪ੍ਰਗਟਾਅ ਮਿਲਦਾ ਹੈ। ਬਦਲਦੀਆਂ ਰੁੱਤਾਂ ਮਨ ਅਤੇ ਸਰੀਰ ਉਤੇ ਵੱਖ ਵੱਖ ਅਸਰ ਰੱਖਦੀਆਂ ਹਨ। ਸਾਡੇ ਸਭਿਆਚਾਰ ਵਿਚ ਰੁੱਤਾਂ ਦੇ ਆਧਾਰ ਉਤੇ ਆਹਾਰ ਨੂੰ ਅਤੇ ਸਰੀਰਕ ਸਭਿਆਚਾਰ ਨੂੰ ਨਿਯਮਿਤ ਕੀਤਾ ਗਿਆ ਹੈ ਸਾਵਣ ਦੇ ਮਹੀਨੇ ਨਾਲ ਸੰਬੰਧਤ ਸਾਰਾ ਆਹਾਰ, ਵਿਹਾਰ, ਖੁੱਲਾਂ ਅਤੇ ਵਰਜਣਾ ਇਸ ਦਾ ਇਕ ਪ੍ਰਮਾਣ ਹਨ। ਮੇਲੇ ਭਾਵੇਂ ਧਾਰਮਿਕ ਰੰਗਤ ਹੀ ਰੱਖਦੇ ਹੋਣ, ਉਹਨਾਂ ਦਾ ਰੁੱਤਾਂ ਨਾਲ ਸੰਬੰਧ ਪ੍ਰਤੱਖ ਹੁੰਦਾ ਹੈ।
ਅੰਤਮ ਵਿਸ਼ਲੇਸ਼ਣ ਵਿਚ, ਇਹ ਵੀ ਕਿਹਾ ਜਾ ਸਕਦਾ ਹੈ ਕਿ ਕਈ ਵਾਰੀ ਫ਼ਲਸਫ਼ੇ ਅਤੇ ਜੀਵਨ ਪ੍ਰਤਿ ਦ੍ਰਿਸ਼ਟੀਕੋਨ ਨੂੰ ਘੜਣ ਵਿਚ ਜਾਂ ਠੁੰਮ੍ਹਣਾ ਦੇਈ ਰੱਖਣ ਵਿਚ ਭੂਗੋਲਿਕ ਹਾਲਤਾਂ ਦਾ ਤੱਥ ਹੁੰਦਾ ਹੈ। ਮੈਕਸਿਮ ਗੋਰਕੀ ਨੇ ਠੀਕ ਹੀ ਕਿਹਾ ਸੀ ਕਿ ਦੇਵਜਾਨਸਨ
ਦੇਵਜਾਨਸ (Diogenes): ਪੁਰਾਤਨ ਸਮੇਂ ਦਾ ਇਕ ਯੂਨਾਨੀ ਫ਼ਿਲਾਸਫਰ ਜਿਹੜਾ ਸਿਨਿਕ (cynics) ਦੀ ਵਿਚਾਰਧਾਰਾ ਦੇ ਧਾਰਨੀ ਸੀ।
ਕਿਹਾ ਜਾਂਦਾ ਹੈ ਕਿ ਸਨਕੀਵਾਦੀ ਸੋਚਣੀ ਵਾਲਾ ਇਹ ਵਿਚਾਰਧਾਰਕ ਇਕ ਡਰੱਮ ਜਿਹੇ ਵਿਚ ਰਹਿੰਦਾ ਸੀ। ਜਦੋਂ ਇਕ ਵਾਰੀ ਸਿਕੰਦਰ ਨੇ ਪੁਛਿਆ ਸੀ—ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?" ਤਾਂ ਉਸ ਨੇ ਸਿਰਫ਼ ਏਨਾ ਕਿਹਾ ਸੀ-"ਧੁੱਪ ਛੱਡ ਦੇ ਤੇ ਅੱਗੋਂ ਲਾਂਭੇ ਹੋ ਜਾ।"
117