ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਵੀ ਵੱਖ ਵੱਖਰੇ ਖੇਤਰਾਂ ਵਿਚ ਲੋਕਯਾਨ ਦੀ ਸਿਰਜਣਾ ਨਿਰੰਤਰ ਹੋ ਰਹੀ ਹੈ, ਸਿਰਫ਼ ਇਸ ਵੱਲ ਧਿਆਨ ਦੇ ਕੇ ਇਸ ਨੂੰ ਰੀਕਾਰਡ ਨਹੀਂ ਕੀਤਾ ਜਾ ਰਿਹਾ। ਸਰਵਣ ਸਿੰਘ ਦੀਆਂ ਪੁਸਤਕਾਂ ਦਾ ਇਥੇ ਫਿਰ ਹਵਾਲਾ ਦਿੱਤਾ ਜਾ ਸਕਦਾ ਹੈ। ਪਿੰਡ ਦੀ ਸੱਥ 'ਚੋਂ ਸਿਰਫ਼ ਪਿੰਡਾਂ ਦੇ ਜੀਵਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਹੀ ਪੇਸ਼ ਨਹੀਂ ਕਰਦੀ, ਸਗੋਂ ਪਿੰਡਾਂ ਵਿਚ ਜਨਮ ਲੈ ਰਹੇ ਨਵੇਂ ਲੋਕਯਾਨ ਨੂੰ ਰੀਕਾਰਡ ਵੀ ਕਰਦੀ ਹੈ। ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਵੀ ਉਸ ਦੇ ਲੇਖ ਨਾ ਸਿਰਫ਼ ਗਿਆਨ ਹੀ ਦੇਂਦੇ ਹਨ, ਸਗੋਂ ਨਵੇਂ ਪੈਦਾ ਹੋ ਰਹੇ ਲੋਕਯਾਨਿਕ ਅੰਸ਼ਾਂ ਨੂੰ ਵੀ ਪੇਸ਼ ਕਰਦੇ ਹਨ, ਜਿਵੇਂ ਹਾਕੀ ਬਾਰੇ ਲੇਖ ਵਿਚ।

ਇਸੇ ਤਰ੍ਹਾਂ ਅਖਾਉਤਾਂ, ਮੁਹਾਵਰਿਆਂ, ਬੋਲੀਆਂ, ਲੋਕ-ਗੀਤਾਂ ਦੀ ਨਿਰੰਤਰ ਸਿਰਜਣਾ ਹੁੰਦੀ ਰਹਿੰਦੀ ਹੈ।

2. ਭਾਰਤ ਸੋਮੇ:

ਉਪਰੋਕਤ ਨਿਰੋਲ ਸਥਾਨਕ ਸੋਮਿਆਂ ਤੋਂ ਇਲਾਵਾ ਕੁਝ ਐਸੇ ਸਮੇਂ ਵੀ ਹਨ, ਜਿਹੜੇ ਸਥਾਨਕ ਨਹੀਂ, ਪਰ ਭਾਰਤ ਤੋਂ ਬਾਹਰੋਂ ਨਹੀਂ ਆਏ। ਸਾਰੇ ਹੀ ਵੇਦ, ਬ੍ਰਾਹਮਣ ਗ੍ਰੰਥ, ਉਪਨਿਸ਼ਦ, ਪੁਰਾਣ, ਮਹਾਂਕਾਵਿ, ਪੰਜਾਬ ਦੀ ਧਰਤੀ ਉਪਰ ਨਹੀਂ ਰਚੇ ਗਏ, ਪਰ ਉਹ ਵੀ ਪੰਜਾਬੀ ਸਭਿਆਚਾਰ ਦਾ ਇਕ ਅਖੁੱਟ ਸੋਮਾ ਹਨ। ਅਸਲ ਵਿਚ ਧਾਰਮਿਕ ਆਦਰਸ਼ਵਾਦੀ ਫ਼ਲਸਫ਼ਾ ਕੋਈ ਵੀ ਐਸਾ ਨਹੀਂ, ਜਿਸ ਨੇ ਭਾਰਤ ਵਿਚ ਰੂਪ ਧਾਰਿਆ ਹੋਵੇ, ਪਰ ਉਸ ਦਾ ਸੋਮਾ ਉਕਤ ਪੁਰਾਤਨ ਧਾਰਮਿਕ ਅਤੇ ਦਾਰਸ਼ਨਿਕ ਥਾਂ ਵਿਚ ਨਾ ਹੋਵੇ। ਇਹ ਗੱਲ ਮਧ-ਕਾਲੀਨ ਧਾਰਮਿਕ ਲਹਿਰਾਂ - ਸ਼ੰਕਰ ਦੇ ਅਦਵੈਤ ਵੇਦਾਂਤ ਤੋਂ ਲੈ ਕੇ ਭਗਤੀ ਲਹਿਰ ਦੇ, ਬਿਲਕੁਲ ਮਗਰਲੇ ਟਾਵਾਂ ਤੱਕ ਸਭ ਉਪਰ ਢੁੱਕਦੀ ਹੈ। ਉਨੀਵੀਂ ਸਦੀ ਤੱਕ ਦੀਆਂ ਲਹਿਰਾਂ (ਮੇਂ ਸਮਾਜ, ਆਰੀਆ ਸਮਾਜ ਆਦਿ) ਅਤੇ ਪ੍ਰਧਕਾਰੀਆਂ (ਰਾਮਕ੍ਰਿਸ਼ਨਾ, ਵਿਵੇਕਾਨੰਦ, ਅਰਬਿੰਦੋ ਘੋਸ਼ ਆਦਿ) ਸਭ ਦੀਆਂ ਜੜਾਂ ਪੁਰਾਤਨ, ਭਾਰਤੀ ਫ਼ਲਸਫ਼ੇ ਵਿਚ ਹੀ ਹਨ। ਇਹ ਲਹਿਰਾਂ ਭਾਵੇਂ ਪੰਜਾਬ ਵਿਚ ਪੈਦਾ ਨਹੀਂ ਹੋਈਆਂ, ਪਰ ਇਹਨਾਂ ਨੇ ਪੰਜਾਬੀ ਚਿੰਤਨ ਉਤੇ ਅਮਿਟ ਛਾਪ ਛੱਡੀ ਹੈ। ਜੈਨ ਅਤੇ ਬੁੱਧ ਮੱਤ ਨੇ ਪੰਜਾਬੀ ਚਿੰਤਨ ਨੂੰ ਕੁਝ ਅੰਸ਼ ਦਿੱਤੇ ਹਨ। ਇਸੇ ਤਰ੍ਹਾਂ ਭਾਰਤੀ ਪੱਧਰ ਉਪਰ ਵੱਖ ਵੱਖ ਸਭਿਆਚਾਰ ਇਕ ਦੂਜੇ ਤੋਂ ਕਈ ਅੰਸ਼ ਗ੍ਰਹਿਣ ਕਰਦੇ ਰਹਿੰਦੇ ਹਨ। ਬਨਾਰਸ ਦਾ ਕਬੀਰ ਜੇ ਪੰਜਾਬ ਲਈ ਇਕ ਪ੍ਰਭਾਵ ਹੈ, ਤਾਂ ਪੰਜਾਬ ਦਾ ਗੁਰੂ ਗੋਬਿੰਦ ਸਿੰਘ ਬੰਗਾਲ ਅਤੇ ਤਾਮਿਲ ਦੇ ਲੇਖਕਾਂ ਲਈ ਪ੍ਰੇਰਣਾ-ਸਰੋਤ ਬਣਦਾ ਹੈ। ਇਸ ਪੱਖੋਂ ਗੁਰੂ ਗ੍ਰੰਥ ਸਾਹਿਬ ਭਾਰਤੀ ਪੱਧਰ ਉਤੇ ਸਭਿਆਚਾਰਕ ਆਦਾਨ-ਪ੍ਰਦਾਨ ਦੀ ਚੰਗੀ ਉਦਾਹਰਣ ਹੈ। ਗੁਰੂ ਗ੍ਰੰਥ ਸਾਹਿਬ ਪੰਜਾਬੀ ਸਭਿਆਚਾਰ ਦੀ ਪ੍ਰਕਿਰਤੀ ਦੀ ਵੀ ਇਕ ਉੱਤਮ ਮਿਸਾਲ

123