ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ। “ਪੂਜਾ’ ਆਪਣੇ ਆਪ ਵਿਚ ਦਰਾਵੜ ਮੂਲ ਦਾ ਅਰਥ ਹੈ। 'ਪੂ' ਫੁੱਲਾਂ ਲਈ ਵਰਤਿਆ ਜਾਂਦਾ ਹੈ ਅਤੇ ਫੁੱਲ, ਫਲ ਆਦਿ ਦੇਵਤੇ ਨੂੰ ਭੇਟਾ ਕਰਨ ਦੀ ਸਾਰੀ ਰਸਮ ਲਈ ਸ਼ਬਦ 'ਪੂਜਾ' ਵਰਤਿਆਂ ਜਾਂਦਾ ਸੀ। ਸਾਨ੍ਹ ਦੀ ਪੂਜਾ ਮਿਸਰੀਆਂ, ਸੁਮੇਰੀਆਂ, ਅਸੀਰੀਅਨਾਂ ਅਤੇ ਈਰਾਨੀਆਂ ਸਮੇਤ ਆਰੀਆਂ ਵਿਚ ਸਾਝੀ ਸੀ। ਪਰ ਗਊ-ਪੂਜਾ ਨਿਸਚੇ ਹੀ ਪੂਰਵ-ਆਰੀਆਈ, ਸਥਾਨਕ ਰਸਮ ਸੀ, ਅਤੇ - ਛੇਤੀ ਹੀ ਗਊ ਨੇ ਆਰੀਆਂ ਦੇ ਦੇਵੀ ਦੇਵਤਿਆਂ ਵਿਚ ਵੀ ਸਥਾਨ ਪ੍ਰਾਪਤ ਕਰ ਲਿਆ, ਹਾਲਾਂਕਿ ਭਾਰਤ ਵਿਚ ਆਉਣ ਤੋਂ ਪਹਿਲਾਂ ਇਹ ਉਹਨਾਂ ਲਈ ਸਿਰਫ਼ ਅਹਾਰ ਦੀ ਵਸਤੂ ਸੀ। ਅਸ਼ੋਕ ਵੱਲੋਂ ਵਰਤੀ ਗਈ ਬ੍ਰਹਮੀ ਲਿਪੀ ਵੀ ਉਸ ਤੋਂ ਸੌ ਕੁ ਸਾਲ ਪਹਿਲਾਂ ਹੀ ਕਿਤੋਂ ਬਾਹਰੋਂ ਲੈ ਕੇ ਅਪਣਾਈ ਗਈ ਲੱਗਦੀ ਹੈ। ਹਨੂਮਾਨ’ ਦਾ ਮੂਲ ਵੀ ਦਰਾਵੜ ਭਾਸ਼ਾ ਵਿਚ ਦੇਖਿਆ ਜਾਂਦਾ ਹੈ। ਰਿੱਗਵੇਦ ਅਤੇ ਮਗਰਲੇ ਭਾਰਤੀ ਸਾਹਿਤ ਵਿਚ ਇੰਦਰ ਦੇ ਖਿਲਾਫ਼ ਲੜਣ ਵਾਲਾ ਕ੍ਰਿਸ਼ਨ ਵੀ ਪੀ. ਟੀ, ਸਿਰੀਨਿਵਾਸ ਆਇੰਗਰ ਅਨੁਸਾਰ, ਦਰਾਵੜ ਜਵਾਨੀ ਦਾ ਦੇਵਤਾ ਹੈ।

ਆਰੀਆਂ ਨੇ ਭਾਵੇਂ ਆਪਣੇ ਤੋਂ ਪਹਿਲਾਂ ਦੇ ਉੱਨਤ ਸਭਿਆਚਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ, ਤਾਂ ਵੀ ਭਾਰਤੀ ਸਭਿਆਚਾਰ ਨੂੰ ਆਰੀਆਂ ਦੀ ਦੇਣ ਨਿਰਸੰਦੇਹ ਮਹਾਨ ਹੈ। ਆਰੀਆਂ ਤੋਂ ਮਗਰੋਂ ਅਤੇ ਸੰਨ ਈਸਵੀ ਤੋਂ ਪਹਿਲੇ ਹਜ਼ਾਰ ਕੁ ਸਾਲ ਵਿਚ ਕੁਝ ਹੋਰ ਬਦੇਸ਼ੀ ਹਮਲਾਵਰ ਆਏ, ਜਿਹੜੇ ਭਾਰਤੀ ਅਤੇ ਪੰਜਾਬੀ ਸਭਿਆਚਾਰ ਉਪਰ ਆਪਣੇ ਨਿਸ਼ਾਨੇ ਛੱਡ ਗਏ। ਇਹਨਾਂ ਵਿਚ ਹੀ ਅਸੀਰੀਅਨ ਸਨ, ਜਿਹੜੇ ਆਪਣੇ ਆਪ ਨੂੰ 'ਅਸੁਰ' ਕਹਿੰਦੇ ਸਨ। ਇਹ ਸ਼ਬਦ ਉਹਨਾਂ ਅਰਥਾਂ ਵਿਚ ਪੱਕੀ ਤਰ੍ਹਾਂ ਸਾਡੀਆਂ ਭਾਸ਼ਾਵਾਂ ਦਾ ਹਿੱਸਾ ਬਣ ਚੁੱਕਾ ਹੈ। ਅਬਰ ਬੜੇ ਨਿਰਦੋਈ ਸਨ। ਪਰ ਭਵਨਨਿਰਮਾਣ ਕਲਾ ਵਿਚ ਬਹੁਤ ਮਾਹਰ ਸਨ। ਇਸੇ ਹੀ ਸਮੇਂ ਪੰਜਾਬ ਦਾ ਪੱਛਮੀ ਇਲਾਕਾ ਈਰਾਨੀ ਹਕੂਮਤ ਹੇਠ ਰਿਹਾ। ਪਰ ਆਰੀਆ ਨੇ ਇਹ ਪ੍ਰਭਾਵ ਨਾ ਤਾਂ ਫੈਲਣ ਦਿੱਤਾ ਅਤੇ ਨਾ ਹੀ ਗਾਲਬ ਹੋਣ ਦਿੱਤਾ। ਯੂਨਾਨੀ ਪ੍ਰਭਾਵ ਵਧੇਰੇ ਚਿੰਨ੍ਹ ਛੱਡ ਗਿਆ ਹੈ। ਪਹਿਲੇ ਵਿਆਕਰਣ-ਵੇਤਾ ਪਾਣਿਨੀ ਦੀ ਰਚਨਾ ਅਸ਼ਟਾਧਿਆਏ ਵਿਚ ਯੂਨਾਨੀ ਭਾਸ਼ਾ ਦੇ ਜ਼ਿਕਰ ਮਿਲਦਾ ਹੈ। ਪੂਰਵ-ਈਸਵੀ ਸਮੇਂ ਵਿਚ ਹੀ ਵਧਿਆ ਫੁਲਿਆ ਗੰਧਾਰ ਕਲਾਂ ਦਾ ਸਕੂਲ ਯੂਨਾਨੀ ਅਸਰ ਦਾ ਪ੍ਰਤੱਖ ਪ੍ਰਮਾਨ ਸੀ। ਗੰਧਾਰੇ ਸਕੂਲ ਦੇ ਕਲਾਕਾਰਾਂ ਬਾਰੇ ਆਮ ਕਿਹਾ ਜਾਂਦਾ ਰਿਹਾ ਹੈ ਕਿ ਉਹਨਾਂ ਦੇ ਦਿਲ ਭਾਰਤੀ ਸਨ, ਪਰ ਹੱਥ ਯੂਨਾਨੀ ਸਨ। ਕਈ ਤਾਂ ਗੰਧਾਰ ਕਲਾ ਵਿਚ ਰੋਮਨ ਅਤੇ ਮਧ-ਏਸ਼ੀਆਈ ਅਸਰ ਵੀ ਦੇਖਦੇ ਹਨ।

ਯੂਨਾਨੀਆਂ ਤੋਂ ਮਗਰ' ਸੀਥੀਅਨਾਂ ਅਤੇ ਗੋਰੇ ਹੁਨਾਂ ਦੇ ਹਮਲੇ ਹੋਏ। ਇਹ ਦੋਵੇਂ ਨਸਲਾਂ ਵੀ ਅਸੀਰੀਅਨਾਂ ਵਾਂਗ ਦਲੇਰ ਅਤੇ ਜ਼ਾਲਮ ਸਨ।

ਇਸੇ ਹੀ ਸਮੇਂ ਹੋਰ ਕਈ ਕਬੀਲੇ ਮੱਧ-ਏਸ਼ੀਆ ਤੋਂ ਉੱਠ ਕੇ ਹਲਾਵਰ ਦੇ ਰੂਪ ਵਿਚ ਆਏ। ਉਹਨਾਂ ਨੇ ਇਸ ਇਲਾਕੇ ਨੂੰ ਜਿੱਤ ਵੀ ਲਿਆ, ਪਰ ਆਖ਼ਰ ਇਥੋਂ ਦੀ ਵਸੋਂ

125