ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਦਰ-ਪ੍ਰਣਾਲੀ ਹੈ, ਜਿਹੜੀ ਫ਼ਰੀਦ ਬਾਣੀ ਵਿਚ ਅਤੇ ਬਾਕੀ ਪੰਜਾਬੀ ਸਾਹਿਤ ਵਿਚ ਵੀ ਪ੍ਰਤਿਬਿੰਬਤ ਹੈ, ਅਤੇ ਪੰਜਾਬੀ ਜੀਵਨ ਜਿਸ ਦੀ ਸ਼ਾਹਦੀ ਭਰਦਾ ਹੈ। ਉਕਤ ਆਦਰਸ਼ ਨੂੰ ਹੀ ਕਿਸੇ ਹੋਰ ਤਰੀਕੇ ਨਾਲ ਲੋਕ-ਗੀਤ ਦੀ ਇਸ ਤੁਕ ਵਿਚ ਪੇਸ਼ ਕੀਤਾ ਗਿਆ ਹੈ:

“ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮਟਕ ਦੇ ਨਾਲ।"

ਜਿਊਣਾ ਆਪਣੀ ਥਾਂ ਉਤੇ ਕੋਈ ਮਹੱਤਾ ਨਹੀਂ ਰੱਖਦਾ। ਜੀਉ ਤਾਂ ਕੀੜੇ ਮਕੌੜੇ ਵੀ ਲੈਂਦੇ ਹਨ। ਪਰ ਮਟਕ ਦੇ ਨਾਲ ਜਿਉਣਾ ਸਿਰਫ਼ ਬੰਦੇ ਦੇ ਲੇਖੇ ਹੀ ਆਇਆ ਹੈ। ਸ੍ਵੈਧੀਨਤਾ ਤੋਂ ਬਿਨਾਂ ਮਟਕੇ ਦਾ ਕੋਈ ਮਤਲਬ ਨਹੀਂ। ਸੋ ਇਸ ਕਦਰ-ਪ੍ਰਣਾਲੀ ਵਿਚ ਸ੍ਵੈਧੀਨਤਾ ਜੀਵਨ ਦੀ ਸਮਾਨਾਰਥੀ ਹੈ, 'ਬਾਰਿ ਪਰਾਇਐ ਬੈਸਣਾ' ਮੌਤ ਹੈ।

ਇਹ ਕੇਂਦਰੀ ਕਦਰ ਹੈ, ਜਿਸ ਦੇ ਹਵਾਲੇ ਨਾਲ ਬਾਕੀ ਕਦਰਾਂ ਅਰਥ ਰੱਖਦੀਆਂ ਹਨ। ਪੰਜਾਬੀ ਸਭਿਆਚਾਰ ਵਿਚ ਸ੍ਵੈਧੀਨਤਾ ਦਾ ਅਰਥ ਮਨ-ਮਰਜ਼ੀ ਜਾਂ ਆਪ ਹੁਦਰਾਪਣ ਕਦੀ ਵੀ ਨਹੀਂ ਹੋਇਆ। ਕਿਉਂਕਿ ਪੰਜਾਬੀ ਆਪਣੀ ਸ੍ਵੈਧੀਨਤਾ ਨੂੰ ਕੇਂਦਰੀ ਮਹੱਤਾ ਦੇਂਦੇ ਹਨ, ਇਸ ਲਈ ਇਹ ਇਸ ਦੀ ਰਾਖੀ ਲਈ ਜਾਨਾਂ ਵੀ ਵਾਰ ਸਕਦੇ ਹਨ। ਇਥੋਂ ਇਹਨਾਂ ਦੀ ਬਹਾਦਰੀ ਨੂੰ ਅਰਥ ਮਿਲਦੇ ਹਨ। ਕਿਉਂਕਿ ਇਹ ਆਪਣੀ ਸ੍ਵੈਧੀਨਤਾ ਦੀ ਕਦਰ ਕਰਦੇ ਹਨ, ਇਸ ਲਈ ਇਹ ਇਸ ਖ਼ਾਤਰ ਵੀ ਜਾਨਾਂ ਵਾਰਦੇ ਰਹੇ ਹਨ, ਕਿ ਦੂਜੇ ਲੋਕ ਸ੍ਵੈਧੀਨਤਾ ਦਾ ਜੀਵਨ ਬਤੀਤ ਕਰ ਸਕਣ। ਇਥੇ ਇਹਨਾਂ ਦੀ ਬਹਾਦਰੀ ਨੂੰ ਅਗਲਾ ਪਸਾਰ ਮਿਲਦਾ ਹੈ। ਪੰਜਾਬੀ ਸਭਿਆਚਾਰ ਵਿਚ ਪਿਆਰ ਵੀ ਕੋਈ ਹਿਰਸ ਜਾਂ ਹਵਸ ਦਾ ਪ੍ਰਗਟਾਅ ਨਹੀਂ ਰਿਹਾ, ਸਗੋਂ ਸੈਧੀਨ ਇੱਛਾ ਅਨੁਸਾਰ ਜੀਵਨ ਬਤੀਤ ਕਰਨ ਦਾ ਪ੍ਰਗਟਾਅ ਰਿਹਾ ਹੈ, ਇਸ ਲਈ ਇਸ ਦੇ ਰਾਹ ਵਿਚ ਆਉਂਦੀ ਕੋਈ ਵੀ ਰੁਕਾਵਟ ਪ੍ਰਵਾਨਣ ਯੋਗ ਨਹੀਂ ਰਹੀ, ਭਾਵੇਂ ਉਹ ਦੀਨ ਵਲੋਂ ਆ ਰਹੀ ਹੋਵੇ, ਭਾਵੇਂ ਦੁਨੀਆਂ ਵਲੋਂ। ਹੋਰ ਕਿਸੇ ਵੀ ਸਮਕਾਲੀ ਭਾਰਤੀ ਸਭਿਆਚਾਰ ਨਾਲੋਂ, ਪੰਜਾਬੀ ਸਭਿਆਚਾਰ ਵਿਚ ਬਰਾਬਰੀ ਕਿਤੇ ਜ਼ਿਆਦਾ ਪ੍ਰਵਾਣਿਤ ਕਰ ਰਹੀ ਹੈ। ਔਰਤ ਮਰਦ ਦੀ ਨਾਬਰਾਬਰੀ, ਵਰਣ-ਵੰਡ ਅਤੇ ਵਰਗ-ਵੰਡ ਦੇ ਅਮਾਨਵੀ ਪ੍ਰਗਟਾਅ ਪੰਜਾਬ ਵਿਚ ਦੂਜੇ ਪੁੱਤਾਂ ਦੇ ਮੁਕਾਬਲੇ ਉਤੇ ਘੱਟ ਦੇਖਣ ਵਿਚ ਆਏ ਹਨ। ਇਸੇ ਕੇਂਦਰੀ ਕਦਰ ਨੇ ਪੰਜਾਬ ਦੇ ਧਾਰਮਿਕ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਰੱਬ ਅਤੇ ਮਨੁੱਖ ਵਿਚਕਾਰ ਰਿਸ਼ਤਾ ਪਿਆਰ ਦਾ ਹੈ, ਮਾਲਕ ਅਤੇ ਗੁਲਾਮ ਦਾ ਨਹੀਂ। ਧੰਨੇ ਵਰਗਾ ਸਿੱਧੜ ਜੱਟ ਕਿਤੇ ਵੀ ਰੱਬ ਨਾਲ ਸਿੱਡਾ ਲਾ ਸਕਦਾ ਹੈ ਅਤੇ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕਰ ਸਕਦਾ ਹੈ, ਜਿਸ ਦਾ ਪੂਰਾ ਹੋਣਾ ਜ਼ਰੂਰੀ ਹੈ, ਜੇ ਰੱਬ ਨੇ ਭਗਤੀ ਕਰਾਉਣੀ ਹੈ ਤਾਂ। ਪਰ ਉਹ ਪ੍ਰਵਾਨਗੀ ਅਤੇ ਸਨਮਾਣ ਪੰਜਾਬੀ ਸਭਿਆਚਾਰ ਦੀ ਕਦਰ-ਪ੍ਰਣਾਲੀ ਵਿਚ ਹੀ ਪਾ ਸਕਦਾ ਹੈ। ਸਿਰਫ਼ ਪੰਜਾਬ ਵਿਚ ਹੀ ਗੁਰੂ ਸਿੱਖ ਦੀ ਅਤੇ ਸਿੱਖ ਗੁਰੂ ਰੀ ਥਾਂ ਲੈ ਸਕਿਆ ਹੈ। ਸੰਗਤ ਅਤੇ ਪੰਗਤ

131

131