ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਇਥੇ ਸਭ ਬਰਾਬਰ ਰਹੇ ਹਨ। ਪੰਜਾਬੀ ਪ੍ਰਾਹੁਣਾਚਾਰੀ ਅਤੇ ਸੁਖੀਪੁਣਾ ਵੀ ਜੀਵਨ ਦੇ ਇਸ ਉਮਾਹ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਯਤਨ ਹੈ। ਘਰ ਆਏ ਪ੍ਰਾਹੁਣੇ ਨੂੰ ਇਕ ਪਲ ਲਈ ਵੀ “ਬਾਰਿ ਪਰਾਇਐ ਬੈਸਣਾ”ਦਾ ਅਹਿਸਾਸ ਨਾ ਹੋਵੇ, ਇਸੇ ਲਈ ਉਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ "ਆਪਣਾ ਘਰ ਹੀ ਸਮਝੋ।"

ਆਪਣੀ ਸ੍ਵੈਧੀਨਤਾ ਕਾਇਮ ਰੱਖਣ ਦੀ ਵੰਗਾਰ ਨੂੰ ਹਿੰਮਤ, ਹੌਸਲੇ ਅਤੇ ਬਹਾਦਰੀ ਨਾਲ ਕਬੂਲ ਕਰਨ ਨੇ ਹੀ ਪੰਜਾਬੀਆਂ ਨੂੰ ਅਤੇ ਉਹਨਾਂ ਦੇ ਸਭਿਆਚਾਰ ਨੂੰ ਕਾਇਮ ਰਖਿਆ ਹੈ। ਪੰਜਾਬ ਨੇ ਹਰ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਝੱਲਿਆ। ਪੰਜਾਬ ਨੂੰ ਜਿੱਤਣ ਵਾਲੇ ਵੀ ਜਾਂ ਤਾਂ ਸਮਾਂ ਪਾ ਕੇ ਵਾਪਸ ਚਲੇ ਗਏ, ਜਾਂ ਅੱਗੇ ਲੰਘ ਗਏ, ਅਤੇ ਜੇ ਇਥੇ ਰਹੇ ਤਾਂ ਫਿਰ ਉਹਨਾਂ ਨੇ ਆਪਣੀ ਹਸਤੀ ਨੂੰ ਇਥੋਂ ਦੇ ਲੋਕਾਂ ਨਾਲ ਹੀ ਇਕਮਿਕ ਕਰ ਲਿਆਂ। ਪੰਜਾਬ ਸਭ ਤੋਂ ਮਗਰੋਂ ਗੁਲਾਮ ਬਣਿਆ। ਪਰ ਗ਼ੁਲਾਮ ਬਣਨ ਤੋਂ ਮਗਰੋਂ ਵੀ ਕੋਈ ਦਹਾਕਾ ਐਸਾ ਨਹੀਂ ਲੰਘਿਆ, ਜਦੋਂ ਇਸ ਨੇ ਆਜ਼ਾਦੀ ਦੀ ਲੜਾਈ ਵਿਚ ਕੋਈ ਵੱਡੀ ਬਲੀ ਨਾ ਦਿੱਤੀ ਹੋਵੇ, ਕੋਈ ਵੱਡਾ ਘੱਲੂਘਾਰਾ ਨਾ ਕੀਤਾ ਹੋਵੇ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਵੀ ਪੰਜਾਬੀ ਸਭਿਆਚਾਰ ਤੋਂ ਉਪਜੇ ਪੰਜਾਬੀ ਆਚਰਨ ਦੇ ਇਸੇ ਗੁਣ ਵੱਲ ਹੀ ਪ੍ਰੋ. ਪੂਰਨ ਸਿੰਘ ਇਸ਼ਾਰਾ ਕਰ ਰਿਹਾ ਸੀ, ਜਦੋਂ ਉਸ ਨੇ ਆਪਣੀ ਕਵਿਤਾ 'ਜਵਾਨ ਪੰਜਾਬ ਦੇ' ਵਿਚ ਲਿਖਿਆ:

..."ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ।
ਪਰ ਟੈਂ ਨਾ ਮੰਨਣ ਕਿਸੇ ਦੀ...
.....................
ਹੱਥਾਂ ਵਿਚ ਗੋਹਲੇ ਕੀਤੇ ਕਿਸੇ ਵੀ ਪਾਤਸ਼ਾਹ ਨਾ
ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ
ਪਿਆਰ ਦਾ ਨਾਮ ਇਹਨਾਂ ਸਿਖਿਆ,
ਦਿਲ ਜਾਨ ਵਾਰਨ ਇਹ ਪਿਆਰ ’ਤੇ
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ..."

1947 ਦੀ ਜੋ ਮਾਰ ਪੰਜਾਬ ਅਤੇ ਪੰਜਾਬੀਆਂ ਨੂੰ ਸਹਿਣੀ ਪਈ, ਉਸ ਨੂੰ ਇਹਨਾਂ ਨੇ ਆਪਣੇ ਆਚਰਨ ਦੇ ਇਸੇ ਬੁਨਿਆਦੀ ਗੁਣ ਸਦਕਾ ਹੀ ਨਾ ਸਿਰਫ ਬਰਦਾਸ਼ਤ ਹੀ ਕੀਤਾ, ਸਗੋਂ ਘੱਟ ਤੋਂ ਘੱਟ ਸਮੇਂ ਵਿਚ ਇਸ ਦੇ ਅਸਰ ਵਿਚੋਂ ਨਿਕਲ ਕੇ ਸਮੁੱਚੇ ਦੇਸ਼ ਨੂੰ ਉਸ ਰਾਹ ਉਤੇ ਲਿਜਾਣ ਵਿਚ ਵੱਡਾ ਹਿੱਸਾ ਪਾਇਆ, ਜਿਸ ਉੱਤੇ ਚੱਲ ਕੇ ਉਹ ਬਸਤੀਵਾਦੀ ਦੌਰ ਦੇ ਸਿੱਟਿਆਂ ਨੂੰ ਖ਼ਤਮ ਕਰ ਸਕਦਾ ਸੀ। ਭਾਖੜਾ ਬੰਨ੍ਹ ਧਰਤੀ ਦੇ ਇਸ ਖਿੱਤੇ ਉਤੇ

132