ਮੁਸਲਿਮ ਸਭਿਆਚਾਰ ਹੈ, ਨਾ ਈਸਾਈ। ਪੰਜਾਬੀ ਸਭਿਆਚਾਰ ਸਿਰਫ਼ ਪੰਜਾਬੀ ਸਭਿਆਚਾਰ ਹੈ, ਜਿਹੜਾ ਆਪਣੀ ਉਪ੍ਰੋਕਤ ਕੇਂਦਰੀ ਕਦਰ ਕਰਕੇ, ਅਤੇ ਇਸ ਦੁਆਲੇ ਜੁੜੀ ਹੋਈ ਬਾਕੀ ਕਦਰ-ਪ੍ਰਣਾਲੀ ਕਰਕੇ ਇੱਕ ਹੈ। ਪੰਜਾਬੀਆਂ ਨੂੰ ਕਦੀ ਕਿਸੇ ਓਪਰੇ ਸਭਿਆਚਾਰ ਦੇ ਦਰਮਿਆਨ ਵਿਚਰਦੇ ਦੇਖੇ। ਉਹਨਾਂ ਦਾ ਧਰਮ ਭਾਵੇਂ ਕੋਈ ਵੀ ਹੋਵੇ, ਉਹਨਾਂ ਦਾ ਵਿਹਾਰ ਮੂੰਹੋਂ ਬੋਲੇਗਾ ਕਿ ਉਹ ਪੰਜਾਬ ਹਨ। ਰੋਟੀ ਰੋਜ਼ੀ ਦੀ ਭਾਲ ਵਿਚ ਨਿਕਲੇ ਪੰਜਾਬੀ ਵੀ, ਭਾਵੇਂ ਉਹ ਭਾਰਤ ਵਿਚ ਹੋਣ ਜਾਂ ਬਦੇਸ਼ਾਂ ਵਿਚ, ਹੱਥ ਅੱਡ ਕੇ ਖਾਣ ਨਾਲੋਂ ਹੱਡ ਭੰਨ ਕੇ ਖਾਣਾ ਠੀਕ ਸਮਝਦੇ ਹਨ। ਇਸੇ ਲਈ ਉਹ ਸਮਾਂ ਪਾ ਕੇ ਸਥਾਨਕ ਆਰਥਕਤਾ ਦਾ ਹੀ ਅੰਗ ਬਣ ਜਾਂਦੇ ਹਨ, ਸਗੋਂ ਉਸ ਨੂੰ ਪ੍ਰਭਾਵਤ ਕਰਦੇ ਹਨ। ਇਸੇ ਕਰਕੇ ਪੰਜਾਬੀਆਂ ਨਾਲ ਰਸ਼ਕ ਵੀ ਕੀਤਾ ਜਾਂਦਾ ਹੈ, ਪੰਜਾਬੀਆਂ ਨਾਲ ਮਾੜਾ ਵੀ ਕੀਤਾ ਜਾਂਦਾ ਹੈ।
ਭਾਵੇਂ ਸਭਿਆਚਾਰ ਓਨੀ ਹੀ ਸਾਧਾਰਨ ਪਰ ਲਾਜ਼ਮੀ ਸਥਿਤੀ ਹੈ, ਜਿੰਨੀ ਮਨੁੱਖ ਲਈ ਹੋਵੇ ਜਾਂ ਮੱਛੀ ਲਈ ਪਾਣੀ, ਤਾਂ ਵੀ ਇਹ ਕੋਈ ਨਿਰਵਿਘਨ ਚੱਲਣ ਵਾਲਾ ਅਤੇ ਸੰਕਟ-ਰਹਿਤ ਅਮਲ ਨਹੀਂ। ਬਦਲਦੀਆਂ ਪਰਿਸਥਿਤੀਆਂ ਇਸ ਉਪਰ ਸਮੇਂ ਸਮੇਂ ਦਬਾਅ ਪਾਉਂਦੀਆਂ ਰਹਿੰਦੀਆਂ ਹਨ ਅਤੇ ਇਸ ਵਿਚ ਤਣਾਅ ਪੈਦਾ ਕਰਦੀਆਂ ਰਹਿੰਦੀਆਂ ਹਨ। ਜੇ ਇਹਨਾਂ ਪਰਿਸਥਿਤੀਆਂ ਦੇ ਪ੍ਰਭਾਵ ਹੇਠ ਕੋਈ ਸਭਿਆਚਾਰ ਆਪਣੀਆਂ ਬੁਨਿਆਦੀ ਕਦਰ-ਕੀਮਤਾਂ ਦਾ ਤਿਆਗ ਕਰਨ ਵੱਲ ਤੁਰਦਾ ਹੈ, ਤਾਂ ਉਹ ਆਪਣੀ ਹੋਂਦ ਨੂੰ ਮਿਟਾਉਣ ਵੱਲ ਤੁਰ ਪੈਂਦਾ ਹੈ। ਪਰ ਜੇ ਉਹ ਇਹਨਾਂ ਕਦਰਾਂ-ਕੀਮਤਾਂ ਨੂੰ ਬਚਾਅ ਕੇ, ਬਦਲੀਆਂ ਪਰਿਸਥਿਤੀਆਂ ਅਨੁਸਾਰ ਇਹਨਾਂ ਵਿਚ ਨਵਾਂ ਵਸਤੁ ਭਰ ਕੇ ਇਹਨਾਂ ਨੂੰ ਸੈਮ ਦੇ ਅਨਕੁਲ ਅਰਥ ਦੇਂਦਾ ਹੈ, ਤਾਂ ਨਾ ਸਿਰਫ਼ ਸੰਕਟ ਨੂੰ ਹੀ ਟਾਲ ਲੈਂਦਾ ਹੈ, ਸਗੋਂ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਪੰਜਾਬੀ ਸਭਿਆਚਾਰ ਇਸ ਪ੍ਰਕਾਰ ਦੇ ਕਈ ਸੰਕਟਾਂ ਵਿਚੋਂ ਲੰਘਦਾ ਹੋਇਆ ਅਕਸਰ ਵਧੇਰੇ ਨਰੋਆ ਹੋ ਕੇ ਨਿਕਲਦਾ ਰਿਹਾ ਹੈ।
ਆਪਣੇ ਸਭਿਆਚਾਰ ਤੋਂ ਮੂੰਹ ਫੇਰਨਾ ਕੋਈ ਸਾਧਾਰਨ ਸਥਿਤੀ ਨਹੀਂ, ਨਾ ਹੀ ਇਹ ਸੰਭਵ ਹੈ। ਮਾਪਿਆਂ ਤੋਂ ਇਨਕਾਰੀ ਹੋ ਕੇ ਵੀ ਕੋਈ ਉਹਨਾਂ ਦੀ ਹੋਂਦ ਅਤੇ ਰੁਤਬੇ ਨੂੰ ਖ਼ਤਮ ਨਹੀਂ ਕਰ ਸਕਦਾ ਹੈ, ਨਾ ਹੀ ਦਿੱਖ ਅਤੇ ਵਿਹਾਰ ਵਿਚਲੇ ਉਹਨਾਂ ਗੁਣਾਂ ਨੂੰ ਖ਼ਤਮ ਕਰ ਸਕਦਾ ਹੈ, ਜਿਹੜੇ ਉਹਨਾਂ ਕਰਕੇ ਆਏ ਹੁੰਦੇ ਹਨ। ਆਪਣੇ ਸਭਿਆਚਾਰ ਤੋਂ ਇਨਕਾਰੀ ਹੋਣਾ ਸਿਰਫ਼ ਤੰਗ-ਨਜ਼ਰ ਸਿਆਸੀ ਪੈਂਤੜਾ ਹੀ ਹੋ ਸਕਦਾ ਹੈ, ਜਿਸ ਤੋਂ ਨੁਕਸਾਨ ਤਾਂ ਸਭ ਨੂੰ ਹੁੰਦਾ ਹੈ, ਲਾਭ ਸਿਰਫ਼ ਆਰਜ਼ੀ ਅਤੇ ਉਹ ਵੀ ਸਿਰਫ਼ ਕੁਝ ਵਿਅਕਤੀਆਂ ਨੂੰ ਹੀ ਹੁੰਦਾ ਹੈ। ਅਸਲ ਵਿਚ ਇਹ ਭਾਵਕ ਕੰਗਾਲ ਵੱਲ ਅਤੇ ਅਮਾਨਵੀ ਰੁਚੀਆਂ ਵੱਲ ਇਕ ਕਦਮ ਹੁੰਦਾ ਹੈ। ਇਹ ਆਂਪਣੀ ਸ੍ਵੈਧੀਨ ਹੋਂਦ ਨੂੰ ਖ਼ਤਮ ਕਰਨ ਅਤੇ ਕਿਸੇ ਦੂਜੇ ਸਭਿਆਚਾਰ ਦੀ ਗੁਲਾਮੀ ਦਾ ਜੂਲਾ ਪਾਉਣ ਵੱਲ ਪਹਿਲਾ ਕਦਮ ਹੁੰਦਾ ਹੈ। ਕੌਮੀ ਏਕਤਾ ਦੇ ਨਾਂ ਉਤੇ ਆਪਣੇ ਸਭਿਆਚਾਰ ਵਲੋਂ ਕੀਤਾ ਗਿਆ ਇਨਕਾਰ
134