ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਲ ਵਿਚ ਕੌਮ ਨਾਲ ਗ਼ੱਦਾਰੀ ਹੁੰਦਾ ਹੈ। ਕੌਮੀ ਸਭਿਆਚਾਰ ਹਮੇਸ਼ਾਂ ਹੀ ਵੱਖੋ ਵੱਖਰੇ ਸਭਿਆਚਾਰਾਂ ਦਾ ਇਕ ਰੰਗ-ਬਰੰਗਾ ਗੁਲਦਸਤਾ ਹੁੰਦਾ ਹੈ। ਇਸੇ ਗੁਲਦਸਤੇ ਵਿਚੋਂ ਕਿਸੇ ਵੀ ਇਕ ਫੁੱਲ ਨੂੰ ਕੱਢ ਦੇਣਾ ਜਾਂ ਖ਼ਤਮ ਕਰ ਦੇਣਾ ਸਮੁੱਚੀ ਸੁੰਦਰਤਾ ਉਤੇ ਭੈੜਾ ਪ੍ਰਭਾਵ ਪਾਉਂਦਾ ਹੈ।

ਕੁਝ ਹੋਰ ਤਰ੍ਹਾਂ ਦੇ ਤਣਾਓ ਵੀ ਹਨ, ਜਿਨ੍ਹਾਂ ਵਿਚੋਂ ਇਸ ਵੇਲੇ ਪੰਜਾਬੀ ਸਭਿਆਚਾਰ ਲੰਘ ਰਿਹਾ ਹੈ। ਇਹ ਤਣਾਓ ਵੀ ਇਸ ਸਦੀ ਦੇ ਸ਼ੁਰੂ ਵਿਚ ਦਿੱਸਣੇ ਸ਼ੁਰੂ ਹੋ ਗਏ ਸਨ, ਹੁਣ ਸਿਰਫ਼ ਇਹ ਵਧੇਰੇ ਤੀਖਣ ਹੀ ਹੋ ਰਹੇ ਹਨ। ਇਹ ਤਣਾਓ ਨਾ ਸਿਰਫ਼ ਪੰਜਾਬੀ ਸਭਿਆਚਾਰ ਦੀ ਬੁਨਿਆਦੀ ਕਦਰ ਨੂੰ ਹੀ ਵਿਅਰਥ ਬਣਾਉਣ ਵੱਲ ਲਿਜਾ ਰਹੇ ਹਨ, ਸਗੋਂ ਇਸ ਦੁਆਲੇ ਜੁੜੀ ਬਾਕੀ ਕਦਰ-ਪ੍ਰਣਾਲੀ ਨੂੰ ਵੀ ਬਦਲਣ ਦੀ ਰੁਚੀ ਰਖਦੇ ਹਨ।

ਡਾ. ਦੀਵਾਨ ਸਿੰਘ ਕਾਲੇ ਪਾਣੀ ਨੇ ਇਹਨਾਂ ਤਣਾਓਆਂ ਵੱਲ ਹੀ ਇਸ਼ਾਰਾ ਕੀਤਾ ਸੀ, ਜਦੋਂ ਉਹਨੇ ‘ਕਾਰ ਮੇਰੇ ਰੱਬ ਦੀ ਕਵਿਤਾ ਵਿਚ ਕਿਹਾ ਸੀ:

"ਮੈਂ ਆਪਣੇ ਬੰਦਿਆਂ ਵਾਸਤੇ ਗੁਲਾਮੀ ਹਰਾਮ ਕੀਤੀ ਸੀ,
ਮੇਰੇ ਬੰਦੇ ਫਿਰ ਗ਼ੁਲਾਮ ਨੇ ਕਿਉਂ?
....................
ਇਹ ਕੀ ਹੈ ਆਲ, ਜਾਲ, ਜੰਜਾਲ
ਮੇਰੇ ਬੰਦਿਆਂ ਨੂੰ ਬੰਨ੍ਹੇ ਬੰਨ੍ਹਣ?
ਧਰਮ, ਮਜ਼ਬ, ਸ਼ਰ੍ਹਾ, ਸ਼ਿਕੰਜੇ — ਵਹਿਮ ਭੁਲੇਖੇ।"

ਅਤੇ ਇਸੇ ਦਾ ਹੀ ਇਕ ਹੋਰ ਦ੍ਰਿਸ਼ਟੀ ਤੋਂ ਪ੍ਰਗਟਾਅ ਉਸ ਨੇ ਆਪਣੀ ਕਵਿਤਾ ‘ਕੈਦੀ ਵਿਚ ਕੀਤਾ ਸੀ:

"ਮੇਰੀ ਜ਼ਿੰਦ, ਸੋਹਣੀ ਜਿਹੀ, ਨਿੱਕੀ ਜਿਹੀ, ਬੇਕ ਬੁਲਬੁਲ, ਕੈਦ ਖਾਹਸ਼ਾਂ ਦੀਆਂ ਸੀਖਾਂ ਅੰਦਰ ਦੂਜੇ ਦੀਆਂ ਕੰਧਾਂ ਅੰਦਰ ਫ਼ਰੇਬਾਂ ਦੇ ਪਰਦੇ ਅੰਦਰ ਮੂਰਖਤਾ ਦੇ ਕੋਠੇ ਅੰਦਰ ਸਿਰ ਪੇਟਕਦੀ, ਖ਼ਾਹਸ਼ਾਂ ਦੇ