ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
13.
ਵੀਹਵੀਂ ਸਦੀ ਵਿਚ ਪੰਜਾਬੀ ਸਾਹਿਤਿਕ ਸਭਿਆਚਾਰ


ਇਸ ਕਾਂਡ ਵਿਚ ਅਸੀਂ ਵੀਹਵੀਂ ਸਦੀ ਦੇ ਪੰਜਾਬੀ ਸਾਹਿਤਿਕ ਸਭਿਆਚਾਰ ਵਿਚਲੇ ਕੁਝ ਅਮਲਾਂ ਨੂੰ ਨਿਖੇੜਣ ਅਤੇ ਉਘਾੜਣ ਦਾ ਯਤਨ ਕਰਾਂਗੇ, ਜਿਸ ਤੋਂ ਇਸ ਸਦੀ ਦੇ ਪੰਜਾਬੀ ਸਾਹਿਤ ਅਤੇ ਇਸ ਦੇ ਵਿਕਾਸ ਦੀ ਪ੍ਰਕਿਰਤੀ ਦਾ ਪਤਾ ਲੱਗ ਸਕੇ।

'ਸਾਹਿਤਿਕ ਸਭਿਆਚਾਰ' ਸ਼ਬਦ ਬਹੁਤਾ ਪ੍ਰਚੱਲਤ ਨਹੀਂ ਜਿਸ ਕਰਕੇ ਇਸ ਦੀ ਵਿਆਖਿਆ ਕਰ ਦੇਣਾ ਉਚਿਤ ਹੋਵੇਗਾ। ਹਰ ਸਭਿਆਚਾਰ ਕਿਸੇ ਜਨ-ਸਮੂਹ ਦੀ ਵਿਲੱਖਣਤਾ ਨੂੰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਸਾਹਿਤਿਕ ਸਭਿਆਚਾਰ ਦੀ ਨਿਵੇਕਲੇ ਖੇਤਰ ਵਜੋਂ ਉਚਿੱਤਤਾ ਨੂੰ ਸਿੱਧ ਕਰਨ ਵਾਲੇ ਤੱਥ ਵੀ ਉਹੀ ਹਨ ਜਿਹੜੇ ਇਸ ਦੀ ਵਿਲੱਖਣਤਾ ਨੂੰ ਪੇਸ਼ ਕਰਦੇ ਹਨ। ਇਹ ਤੱਥ ਇਸ ਪ੍ਰਕਾਰ ਗੁਣਵਾਏ ਜਾ ਸਕਦੇ ਹਨ ਕਿ ਹਰ ਸਾਹਿਤ ਦੂਜੇ ਸਾਹਿਤ ਨਾਲੋਂ ਵਿਲੱਖਣ ਹੁੰਦਾ ਹੈ। ਹਰ ਸਾਹਿਤ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਹਰ ਸਾਹਿਤ ਆਪਣੇ ਅੰਸ਼ ਉਭਾਰਦਾ, ਆਪਣੀਆਂ ਜੁਗਤਾਂ ਘੜਦਾ, ਆਪਣੀ ਸਾਹਿਤਿਕ ਸ਼ਬਦਾਵਲੀ ਤੇ ਸ਼ੈਲੀ ਦਾ ਵਿਕਾਸ ਕਰਦਾ ਹੈ। ਹਰ ਦੌਰ ਦਾ ਆਪਣਾ ਇਕ ਵਿਸ਼ੇਸ਼ ਸਾਹਿਤਿਕ ਸਭਿਆਚਾਰ ਹੁੰਦਾ ਹੈ। ਇਹ ਆਪਣੇ ਪਾਠਕ ਸਮੂਹ ਦੇ ਸਾਹਿਤਿਕ ਸਵਾਦ ਨੂੰ ਘੜਦਾ ਵੀ ਹੈ, ਪਾਲਦਾ ਵੀ ਹੈ ਅਤੇ ਉਸ ਨੂੰ ਪੂਰਿਆਂ ਵੀ ਕਰਦਾ ਹੈ। ਹਰ ਸਾਹਿਤ ਆਪਣੇ ਸਮੇਂ ਦੇ ਸਾਹਿਤਿਕ ਸਵਾਦ ਦੀ ਉਪਜ ਵੀ ਹੁੰਦਾ ਹੈ ਅਤੇ ਇਸ ਨੂੰ ਪ੍ਰਭਾਵਿਤ ਵੀ ਕਰਦਾ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਾਹਿਤਿਕ ਸਭਿਆਚਾਰ ਉਹ ਸਮੁੱਚਾ ਮਾਹੌਲ ਹੈ ਜਿਸ ਵਿਚ ਕੋਈ ਸਾਹਿਤਕ ਕਿਰਤ ਜਨਮ ਲੈਂਦੀ ਅਤੇ ਪ੍ਰਵਾਨ ਚੜ੍ਹਦੀ ਹੈ, ਜਾਂ ਬਿਨਾਂ ਪ੍ਰਵਾਨ ਚੜਿਆਂ ਮੁੱਕ ਜਾਂਦੀ ਹੈ। ਜਾਂ ਫਿਰ ਕੋਈ ਬੀਤੇ ਦੀ ਕਿਰਤ ਪੁਨਰ-ਜਨਮ ਲੈਦੀ, ਨਵਾਂ ਰੂਪ ਧਾਰਦੀ ਅਤੇ ਮੁੜ ਪ੍ਰਸਿੱਧੀ ਪ੍ਰਾਪਤ ਕਰਦੀ ਹੈ।

ਸਾਹਿਤਿਕ ਸਭਿਆਚਾਰ ਸਮਾਜ ਦੇ ਸਮੁੱਚੇ ਸਭਿਆਚਾਰ ਦਾ ਅੰਗ ਹੋਣ ਦੇ ਨਾਤੇ ਉਸ ਨਾਲ ਅਨਿੱਖੜ ਤੌਰ ਉਤੇ ਜੁੜਿਆ ਹੁੰਦਾ ਹੈ। ਤਾਂ ਵੀ ਸਾਹਿਤਿਕ ਸਭਿਆਚਾਰ ਦੇ ਅੰਸ਼ਾਂ ਦੀ ਸ੍ਰੈਧੀਨ ਹੋਂਦ ਨੂੰ ਪਛਾਣਿਆਂ ਅਤੇ ਨਿਖੇੜਿਆ ਜਾ ਸਕਦਾ ਹੈ। ਇਹ ਸ਼ੈਧੀਨਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਉਹਨਾਂ ਸਮਾਜਿਕ ਅਤੇ ਸਭਿਆਚਾਰਕ ਹਾਲਤਾਂ ਦੇ,

137