ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਨੇ ਕਿਸੇ ਸਾਹਿਤਿਕ ਅੰਸ਼ ਜਾਂ ਪਰੰਪਰਾ ਨੂੰ ਜਨਮ ਦਿੱਤਾ ਜਾਂ ਜਾਰੀ ਰਖਿਆ ਹੁੰਦਾ ਹੈ, ਲੋਪ ਹੋ ਜਾਣ ਤੋਂ ਮਗਰੋਂ ਵੀ ਇਹ ਅੰਸ਼ ਸਾਹਿਤ-ਵਿਸ਼ੇਸ਼ ਦਾ ਅੰਗ ਬਣੇ ਰਹਿੰਦੇ ਹਨ ਅਤੇ ਫਿਰ ਨਿਰੋਲ ਉਸ ਸਾਹਿਤ ਦੇ ਸੰਦਰਭ ਵਿਚ ਆਪਣੀ ਵਿਆਖਿਆ ਪਾਉਂਦੇ ਹਨ। ਸਾਹਿਤਿਕ ਪਰੰਪਰਾ ਵੀ ਹੋਰ ਸਮਜਿਕ ਸਭਿਆਚਾਰਕ ਪਰੰਪਰਾ ਵਾਂਗ ਕਿਸੇ ਪਿਛਲੀ ਸਾਹਿਤਕ ਪਰੰਪਰਾ ਦੀ ਥਾਂ ਲੈਂਦੀ ਹੋਈ ਉਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦੇਦੀ, ਸਗੋਂ ਉਸ ਦੇ ਕੁਝ ਅੰਸ਼ ਆਪਣੇ ਵਿਚ ਸਮਾਂ ਲੈਂਦੀ ਹੈ ਅਤੇ ਇਸ ਤਰ੍ਹਾਂ ਇਹਨਾਂ ਨੂੰ ਅੱਗੇ ਤੋਰਦੀ ਹੈ। ਇਸੇ ਲਈ ਕੋਈ ਵੀ ਚੀਜ਼ ਜਿਹੜੀ ਇਕ ਅੰਸ਼ ਜਾਂ ਪਰੰਪਰਾ ਵਜੋਂ ਕਿਸੇ ਸਾਹਿਤਿਕ ਸਭਿਆਚਾਰ ਵਿਚ ਥਾਂ ਬਣਾ ਲੈਂਦੀ ਹੈ, ਉਸ ਦੀ ਝਲਕ ਮਗਰਲੇ ਸਾਹਿਤਕ ਵਿਚ ਨਿਰੰਤਰ ਦਿੱਸਦੀ ਰਹਿੰਦੀ ਹੈ।

ਸਾਹਿਤਕਾਰ ਵਜੋਂ ਕਿਸੇ ਦਾ ਮੁੱਲ ਪਾਉਣ ਜਾਂ ਸਥਾਨ ਨਿਸ਼ਚਿਤ ਕਰਨ ਵਿੱਚ ਇਹ ਦੇਖਣਾ ਸਹਾਇਕ ਸਿੱਧ ਹੁੰਦਾ ਹੈ ਕਿ ਉਹ ਆਪਣੇ ਸਮੇਂ ਦੇ ਸਾਹਿਤਿਕ ਸਭਿਆਚਾਰ ਦੇ ਅਮਲ ਵਿਚ ਕੀ ਹਿੱਸਾ ਪਾ ਸਕਿਆ ਹੈ। ਜੇ ਕੋਈ ਸਾਹਿਤਕਾਰ ਸਭਿਆਚਾਰ ਨੂੰ ਕੋਈ ਵੀ ਅੰਸ਼ ਦੇ ਸਕਿਆ ਹੈ, ਜਿਹੜਾ ਮਗਰੋਂ ਉਸ ਦੇ ਨਾਮ ਨਾਲ ਜਾਣਿਆ ਜਾਏਗਾ, ਤਾਂ ਉਸ ਨੇ ਸਾਹਿਤਿਕ ਸਭਿਆਚਾਰ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੁੰਦੀ ਹੈ।

ਇਸ ਸਦੀ ਦੇ ਚੌਥੇ ਦਹਾਕੇ ਨੂੰ ਸਮੁੱਚੀ ਵੀਹਵੀਂ ਸਦੀ ਦੇ ਪੰਜਾਬੀ ਦੇ ਸਾਹਿਤਕ ਸਭਿਆਚਾਰ ਵਿਚ ਕੇਂਦਰੀ ਸਥਾਨ ਪ੍ਰਾਪਤ ਹੈ, ਕਿਉਂਕਿ ਇਸ ਦਹਾਕੇ ਵਿਚ ਇਸੇ ਸਾਹਿਤਕ ਸਭਿਆਚਾਰ ਵਿਚ ਕੁਝ ਬੁਨਿਆਦੀ ਤਬਦੀਲੀਆਂ ਆਈਆਂ ਜਿਹੜੀਆਂ ਮਗਰਲੇ ਸਾਰ ਦਾ ਅਨਿੱਖੜ ਅੰਗ ਬਣਦੀਆਂ ਹੋਈਆਂ ਸਮਾਂ ਪੈਣ ਨਾਲ ਮਜ਼ਬੂਤ ਹੁੰਦੀਆਂ ਗਈਆਂ ਗੁਰਬਖ਼ਸ਼ ਸਿੰਘ ਪ੍ਰੀਤ ਲੜੀ' ਤੋਂ ਲੈ ਕੇ ਚੌਥੇ ਦਹਾਕੇ ਵਿਚ ਸਾਹਿਤਕ ਪਿੜ ਵਿਚ ਨਿੱਤਰਣ ਵਾਲੇ ਸਾਰੇ ਸਾਹਿਤਕਾਰ ਇਹਨਾ ਤਬਦੀਲੀਆਂ ਦਾ ਵਾਹਣ ਬਣੇ। ਮੋਹਨ ਸਿੰਘ, ਸੰਤ ਸਿੰਘ ਸੇਖੋਂ, ਅੰਤਾਂ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ ਅਤੇ ਕਰਤਾਰ ਸਿੰਘ ਦੁੱਗਲ ਦਾ ਨਾਂ ਇਸ ਪਖੋਂ ਵਰਨਣਯੋਗ ਹੈ।

ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਸੀ ਕਿ ਸਾਹਿਤ 'ਸਮੂਹਿਕ ਖਪਤ' ਦੀ ਵਸਤ ਨਾ ਰਹਿ ਕੇ 'ਵਿਅਕਤੀਗਤ ਖਪਤ' ਦੀ ਚੀਜ਼ ਬਣ ਗਿਆ। ਇਥੇ ਸ਼ਬਦ 'ਸਮਾਜਿਕ ਖਪਤ' ਨਹੀਂ ਵਰਤਿਆ ਜਾ ਰਿਹਾ, ਕਿਉਂਕਿ ‘ਸਮੂਹਿਕ ਖਪਤ' ਅਤੇ ਵਿਅਕਤੀਗਤ ਖਪਤ' ਸਮਾਜਿਕ ਖਪਤ ਦੇ ਹੀ ਦੋ ਰੂਪ ਹੁੰਦੇ ਹਨ। ਇਸ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ, ਅਤੇ ਸਮੂਹਿਕ ਖਪਤ ਉਪਰ ਜ਼ੋਰ ਦੇਣ ਵਾਲੇ ਮਗਰਲੇ ਆਲੋਚਕਾਂ ਲਈ ਵੀ, ਇਸ ਖਪਤ ਦਾ ਆਦਰਸ਼ਿਕ ਰੂਪ 'ਪਰਿਵਾਰਕ ਖਪਤ' ਸੀ। ਐਸੇ ਸਾਹਿਤ ਨੂੰ ਮੁੱਲਵਾਨ ਸਾਹਿਤ ਨਹੀਂ ਸੀ ਸਮਝਿਆ ਜਾਂਦਾ, ਜਿਸ ਨੂੰ ਕੋਈ ਆਪਣੇ ਪਰਿਵਾਰ ਦੇ ਜੀਵਾਂ ਵਿਚ ਬੈਠ ਕੇ, ਬੀਬੀਆਂ, ਧੀਆਂ, ਭੈਣਾਂ ਦੀ ਸੰਗਤ ਵਿਚ ਨਹੀਂ ਸੀ ਪੜ ਸਕਦਾ। ਸਮੂਹਿਕ ਖਪਤ ਦੀ ਆਦਰਸ਼ਿਕ ਇਕਾਈ ਵਜੋਂ ਪਰਿਵਾਰ ਵੀਹਵੀਂ ਸਦੀ ਦੇ ਪਹਿਲੇ{{rh|137||}