ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਂ ਹੈ। ਕੇਂਦਰੀ ਥਾਂ ਵਿਅਕਤੀ ਮੱਲ ਲੈਂਦਾ ਹੈ। ਪਰਿਵਾਰ ਅਤੇ ਸਮਾਜ ਵੀ ਵਿਅਕਤੀ ਦੇ ਪ੍ਰਸੰਗ ਵਿਚ ਹੀ ਧਿਆਨ ਦੇ ਕੇਂਦਰ ਬਣਦੇ ਹਨ। ਕਵਿਤਾ ਵਿਚ ਜਦੋਂ ਕੋਈ ਕਵਿਤਰੀ ਭਰੀ ਸਭਾ ਵਿਚ ਹੋਕਾ ਦੇਂਦੀ ਹੈ - “ਵੇ ਲੋਕੋ ਮੈਨੂੰ ਰੋਕੋ ਨਾ ਮਨ ਆਈਆਂ ਕਰਨ ਕਰਾਉਣ ਦਿਓ', ਤਾਂ ਉਹ ਸਮੇਂ ਦੇ ਇਸੇ ਰੁਝਾਨ ਨੂੰ ਹੀ ਪੇਸ਼ ਕਰਦੀ ਹੈ। ਬਾਵਾ ਬਲਵੰਤ ਅਤੇ ਪ੍ਰੀਤਮ ਸਿੰਘ ਸਫ਼ੀਰ ਦੀ ਇਸ ਸਮੇਂ ਦੀ ਕਾਫ਼ੀ ਕਵਿਤਾ ਨੂੰ ਸਿਰਫ਼ ਉਨ੍ਹਾਂ ਦੇ ਵਿਅਕਤੀਗਤ ਸੰਦਰਭ ਅਤੇ ਵਿਆਖਿਆਂ ਨਾਲ ਹੀ ਸਮਝਿਆ ਜਾ ਸਕਦਾ ਹੈ। ਉਸ ਅਸਪੱਸ਼ਟਤਾ ਅਤੇ ਜਟਿਲਤਾ ਦਾ, ਜਿਹੜੀ ਕਈ ਪਾਠਕਾਂ ਨੂੰ ਉਹਨਾਂ ਦੀ ਕਵਿਤਾ ਵਿਚ ਦਿੱਸਦੀ ਹੈ, ਕਾਰਨ ਇਹੀ ਵਿਅਕਤੀ-ਕੇਂਦਰਿਤ ਹੋਣਾ ਹੈ, ਜੋ ਕਿ ਇਨ੍ਹਾਂ ਦੀ ਸੂਰਤ ਵਿਚ ਸ੍ਵੈ-ਕੇਂਦਰਿਤ ਹੋ ਨਿਬੜਦਾ ਹੈ।

ਜਿਸ ਨੂੰ ਅੱਜ ਨਿੱਕੀ ਕਹਾਣੀ ਕਿਹਾ ਜਾਂਦਾ ਹੈ, ਉਹ ਅਸਲ ਵਿਚ ਹੈ ਹੀ ਵਿਅਕਤੀ ਵਲੋਂ ਪਿੜ ਮੱਲਣ ਦੀ ਦਾਸਤਾਨ। ਚੌਥੇ ਦਹਾਕੇ ਤੋਂ ਪਹਿਲਾਂ ਇਹ ਕਹਾਣੀ ਪੰਜਾਬੀ ਵਿਚ ਜਨਮ ਹੀ ਨਹੀਂ ਸੀ ਲੈ ਸਕਦੀ, ਕਿਉਂਕਿ ਇਸ ਵਾਸਤੇ ਇਹ ਲਾਜ਼ਮੀ ਪੂਰਵ-ਲੋੜ ਮੌਜੂਦ ਨਹੀਂ ਸੀ। ਅੱਜ ਦੀ ਨਿੱਕੀ ਕਹਾਣੀ ਨੂੰ ਕਸੇ ਵਿਅਕਤੀ ਦੀ ਪਲਕ ਝਲਕ ਨੂੰ ਪੇਸ਼ ਕਰੇ ਜਾਂ ਉਸ ਦੀ ਸਾਰੀ ਜ਼ਿੰਦਗੀ ਨੂੰ ਕਲਾਵੇ ਵਿਚ ਲੈ ਲਵੇ, ਇਸੇ ਦੀ ਬੁਨਿਆਦੀ ਜੁਗਤ ਵਿਅਕਤੀ ਦੀ ਸ਼ਖ਼ਸੀਅਤ ਅਤੇ ਮਾਨਸਿਕਤਾ ਦੀ ਪੇਸ਼ਕਾਰੀ ਅਤੇ ਵਿਸ਼ਲੇਸ਼ਣ ਹੈ। ਤੇ ਜੇ ਅਸੀਂ ਇਹ ਗੱਲ ਧਿਆਨ ਵਿਚ ਰਖੀਏ ਕਿ ਵਿਅਕਤੀ ਦੀ ਸ਼ਖ਼ਸੀਅਤ ਅਤੇ ਮਾਨਸਿਕਤਾ ਸਮਾਜਕ ਤਾਣੇ-ਪਏ ਦਾ ਹੀ ਇਕ ਵਿਲੱਖਣ ਸੰਜਰੀ ਹੁੰਦਾ ਹੈ, ਤਾਂ ਵਿਅਕਤੀ ਦੀ ਸ਼ਖ਼ਸੀਅਤ ਅਤੇ ਮਾਨਸਿਕਤਾ ਦੀ ਪੇਸ਼ਕਾਰ ਅਤੇ ਵਿਸ਼ਲੇਸ਼ਣ ਅਸਲ ਵਿਚ ਵਿਅਕਤੀ ਨੂੰ ਕੇਂਦਰ ਵਿਚ ਰੱਖਦਿਆਂ ਸਮਾਜਿਕ ਤਾਣੇ-ਪੇਟੇ ਦੀ ਪੇਸ਼ਕਾਰੀ ਅਤੇ ਵਿਸ਼ਲੇਸ਼ਣ ਹੋ ਨਿਬੜਦਾ ਹੈ। ਜਿਸ ਵੇਲੇ ਸਾਡੇ ਆਲੋਚਕ ਮਨੋਵਿਗਿਆਨਿਕ ਯਥਾਰਥਵਾਦ ਦੀ ਗੱਲ ਕਰਦੇ ਹਨ, ਤਾਂ ਉਹਨਾਂ ਦਾ ਕਰ ਉਪ੍ਰੋਕਤ ਕਥਨ ਦੇ ਸਿਰਫ਼ ਪਹਿਲੇ ਅੱਧ ਵੱਲ ਹੀ ਹੁੰਦਾ ਹੈ, ਜਦ ਕਿ ਮਨੋਵਿਗਿਆਨ ਯਥਾਰਥਵਾਦ ਦੇ ਪੂਰਨ ਅਰਥਾਂ ਲਈ ਉਪ੍ਰੋਕਤ ਕਥਨ ਨੂੰ ਪੂਰੀ ਤਰ੍ਹਾਂ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਇਹ ਮਨੋਵਿਗਿਆਨਿਕ ਯਥਾਰਥਵਾਦ ਸਾਡੇ ਅੱਜ ਦੇ, ਸਾਹਿਤਿਕ ਸਭਿਆਚਾਰ ਵਿਚ ਮੁੱਖ ਅੰਸ਼, ਸਗੋਂ ਕਈ ਵਾਰੀ ਨਿਰਣਾਇਕ ਅੰਸ਼ ਬਣ ਗਿਆ ਹੈ - ਸਾਹਿਤਿਕ ਵਿਧੀ ਦੇ ਪੱਖ’ ਵੀ ਅਤੇ ਸਾਹਿਤਿਕ ਸਵਾਦ ਦੇ ਪੱਖੋਂ ਵੀ। ਸੁਲਝੇ ਪਾਠਕ ਦੀ ਦਿਲਚਸਪੀ ਘਟਨਾ ਵਿਚ ਨਹੀਂ, ਪਾਤਰ ਵਿਚ ਹੁੰਦੀ ਹੈ, ਜਿਹੜਾ ਘਟਨਾ ਨੂੰ ਜਨਮ ਦੇਂਦਾ, ਜਿਉਂਦਾ ਅਤੇ ਉਸ ਦੇ ਸਿੱਟੇ ਨੂੰ ਭੋਗਦਾ ਹੈ।

ਭਾਵੇਂ ਜੋਸ਼ੂਆ ਫ਼ਜ਼ਲਦੀਨ ਨੇ ਆਪਣੇ ਨਾਵਲ ਪ੍ਰਭਾ ਨੂੰ ਪੰਜਾਬੀ ਦਾ ਪਹਿਲਾ ਮਨੋਵਿਗਿਆਨਿਕ ਨਾਵਲ ਕਿਹਾ ਸੀ, ਤਾਂ ਵੀ ਬੜੇ ਉਚਿਤ ਤੌਰ ਉਤੇ ਪੰਜਾਬੀ ਵਿਚ ਇਸ

140