ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਰ੍ਹਾਂ ਦੇ ਮਨੋਵਿਗਿਆਨਿਕ ਯਥਾਰਥਵਾਦ ਦੇ ਆਰੰਭ ਅਤੇ ਵਿਕਾਸ ਨੂੰ ਕਰਤਾਰ ਸਿੰਘ ਦੁੱਗਲ ਦੇ ਨਾਂ ਨਾਲ ਜੋੜਿਆ ਜਾਂਦਾ ਹੈ। 'ਔਂਤਰੀ, ਹਵਾਲਦਾਰ ਦੀ ਵਹੁਟੀ', 'ਪੰਜ ਗੀਟੜਾ', 'ਪੁਣਛ ਦੇ ਪੁੱਤਰ ਤੋਂ ਲੈ ਕੇ 'ਅੰਮੀ ਨੂੰ ਕੀ ਹੋ ਗਿਐ' ਤੱਕ ਅਸਲ ਵਿਚ ਪੰਜਾਬੀ ਵਿਚ ਮਨੋਵਿਗਿਆਨਿਕ ਯਥਾਰਥਵਾਦ ਦੇ ਵਿਕਾਸ ਨੂੰ ਹੀ ਉਲੀਕਦੀਆਂ ਕਹਾਣੀਆਂ ਹਨ, ਜਿਨ੍ਹਾਂ ਕਰਕੇ ਇਸ ਯਥਾਰਥਵਾਦ ਦਾ ਮਾਪ ਅਜੇ ਵੀ ਦੁੱਗਲ ਹੀ ਬਣਿਆ ਹੋਇਆ ਹੈ।

ਵਿਅਕਤੀ ਨੂੰ ਕੇਂਦਰ ਵਿਚ ਰੱਖਣ ਦੀ ਵਿਧੀ ਸਿਰਫ਼ ਨਿੱਕੀ ਕਹਾਣੀ ਦੀ ਮਜਬੂਰੀ ਨਹੀਂ। ਸਾਹਿਤ ਦੇ ਦੂਜੇ ਰੂਪਾਂ ਲਈ ਵੀ ਇਹ ਅਨਿਵਾਰੀ ਹੋ ਗਈ ਹੈ। ਨਾਨਕ ਸਿੰਘ ਦੇ ਚਿਰੰਜੀਵੀ ਨਾਵਲ ਉਹੀ ਸਿੱਧ ਹੋਣਗੇ ਜਿਹੜੇ ਸਾਡੇ ਸਾਹਿਤਿਕ ਸਭਿਆਚਾਰ ਦੇ ਇਸ ਅੰਸ਼ ਨਾਲ ਮੇਲ ਖਾਣਗੇ। ਜਿਵੇਂ ਕਿ ਪਵਿੱਤਰ ਪਾਪੀ। ਇਸ ਅੰਸ਼ ਦੀ ਅਣਹੋਂਦ ਹੀ ਜਸਵੰਤ ਸਿੰਘ ਕੰਵਲ ਨੂੰ ਨਾਵਲਕਾਰ ਵਜੋਂ ਸਮੇਂ ਦਾ ਹਾਣੀ ਨਹੀਂ ਬਣਨ ਦੇ ਰਹੀ।

ਨਾਵਲਕਾਰ ਵਜੋਂ ਦੁੱਗਲ ਨੇ ਹਮੇਸ਼ਾਂ ਹੀ ਉਪਰੋਕਤ ਮਨੋਵਿਗਿਆਨਿਕ ਯਥਾਰਥਵਾਦ ਦੀ ਵਿਧੀ ਨੂੰ ਨਹੀਂ ਅਪਣਾਇਆ, ਪਰ ਨਾਵਲਕਾਰ ਵਜੋਂ ਵੀ ਉਹ ਸਫਲ ਉਥੇ ਹੀ ਹੈ ਜਿਥੇ ਉਹ ਇਸ ਵਿਧੀ ਨੂੰ ਇਸ ਦੀ ਭਰਪੂਰਤਾ ਵਿਚ ਵਰਤ ਸਕਿਆ ਹੈ, ਜਿਵੇਂ ਕਿ ਹਾਲ ਮਰਦਾਂ ਦਾ ਦੇ ਮਗਰਲੇ ਦੋ ਹਿੱਸਿਆਂ (ਇਕ ਦਿਲ ਵਿਕਾਊ ਹੈ ਅਤੇ ਮੇਰਾ ਦਿਲ ਮੋੜ ਦੇਹ) ਵਿਚ, ਅਤੇ ਆਪਣੀ ਬੱਜਰੀ ਨਾਵਲ-ਤੱਕੜੀ ਅੰਮੀ ਨੂੰ ਕੀ ਹੋ ਗਿਐ, ਦਰਦ ਨੇ ਜਾਣੇ ਕੋਇ, ਮੈਂ ਤੇ ਪ੍ਰੇਮ ਦੀਵਾਨੀ ਵਿਚ। ਮਨੋਵਿਗਿਆਨਿਕ ਯਥਾਰਥਵਾਦ ਦੀ ਦ੍ਰਿਸ਼ਟੀ ਤੋਂ ਇਸ ਨਾਵਲ-ਤਿੱਕੜੀ ਵਿਚ ਕਈ ਨਵੇਂ ਪ੍ਰਯੋਗ ਕੀਤੇ ਗਏ ਹਨ, ਜਿਹੜੇ ਪੰਜਾਬੀ ਸਾਹਿਤ ਵਿਚ ਮਨੋਵਿਗਿਆਨਿਕ ਚਿੰਤਨ ਵਿਚ ਨਵੇਂ ਅੰਸ਼ ਹਨ।

ਉਪਰ ਅਸੀਂ ਵਿਅਕਤੀਗਤ ਖਪਤ ਅਤੇ ਵਿਅਕਤੀਵਾਦੀ ਰੁਝਾਣ ਦੀ ਇਕ ਸਿਖਰ ਵਜੋਂ ਕੁੜੀ ਕਹਾਣੀ ਕਰਦੀ ਗਈ ਦਾ ਜ਼ਿਕਰ ਕੀਤਾ ਹੈ। ਪਰ ਇਹ ਪੁਸਤਕ ਸਾਹਿਤਿਕ ਪਿੜ ਵਿਚ ਐਸੀ ਘਟਨਾ ਵੱਲ ਵੀ ਸੰਕੇਤ ਕਰਦੀ ਹੈ, ਜਿਸ ਨੇ ਸਾਡੇ ਸਾਹਿਤਿਕ ਸਭਿਆਚਾਰ ਨੂੰ ਕਈ ਪੱਖਾਂ ਤੋਂ, ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਅਤੇ ਇਸ ਵਿਚ ਕੋਈ ਚੰਗੇ ਮਾੜੇ ਅੰਬ ਲਿਆਂਦੇ। ਇਹ ਘਟਨਾ ਪ੍ਰਗਤੀਵਾਦੀ ਲਹਿਰ ਦਾ ਜਨਮ ਸੀ।

ਇਹ ਲਹਿਰ ਆਸ਼ੇ ਵਲੋਂ ਏਕਾਰਥੀ ਸੀ, ਪਰ ਪ੍ਰਟਾਅ ਵਿਚ ਅਨੇਕਾਰਥੀ ਸੀ। ਇਸ ਦੇ ਪ੍ਰਭਾਵ ਹੇਠ ਪੰਜਾਬੀ ਸਾਹਿਤ ਵਿਚ ਵੀ ਅਤੇ ਭਾਰਤੀ ਸਾਹਿਤ ਵਿਚ ਵੀ ਬਹੁਤ ਚੰਗੀਆਂ ਤਬਦੀਲੀਆਂ ਆਈਆਂ। ਪਰ ਇਹ ਵੀ ਇਕ ਤੱਥ ਹੈ ਕਿ ਨਾ ਸਿਰਫ਼ ਪੰਜਾਬੀ ਸਾਹਿਤ ਵਿਚ ਹੀ ਸਗੋਂ ਕਈ ਦੂਜੇ ਭਾਰਤੀ ਸਾਹਿਤਾਂ ਵਿਚ ਵੀ ਇਹ ਲਹਿਰ ਕੁਝ ਲੋਕਾਂ ਲਈ ਅਸ਼ਲੀਲਤਾ, ਕਿਰਤੀਵਾਦ ਅਤੇ ਅਰਾਜਕਤਾ ਦੀ ਸਮਾਨਾਰਥੀ ਬਣ ਗਈ। ਇਹ ਬਹੁਤ ਥੋੜ੍ਹੇ ਸਮੇਂ ਲਈ ਇੰਝ ਰਿਹਾ, ਅਤੇ ਐਸਾ ਸਾਹਿਤ ਰਚਣ ਵਾਲੇ ਲੇਖਕਾਂ ਨੇ ਮਗਰੋਂ ਮੰਨਿਆਂ ਕਿ ਉਹ ਕਿਸੇ ਗ਼ਲਤ-ਫਹਿਮੀ ਹੇਠ ਕੰਮ ਕਰ ਰਹੇ ਸਨ। ਪਰ

140