ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਸ਼ਲੀਲਤਾ ਅਤੇ ਪ੍ਰਕਿਰਤੀਵਾਦ ਦੇ ਇਕ ਵਾਰੀ ਜਨਮ ਧਾਰ ਚੁੱਕਾ ਭੂਤ ਮੁੜ ਬੋਤਲ ਵਿਚ ਵਾਪਸ ਨਾ ਪਿਆ, ਜਿਸ ਦੇ ਸਿੱਟੇ ਵਜੋਂ ਅੱਜ ਵੀ ਸਾਹਿਤਿਕ /ਅਸਾਹਿਤਿਕ, ਪੱਧਰ ਉਤੇ ਇਸ ਨਾਲ ਸਾਨੂੰ ਨਿਪਟਣਾ ਪੈ ਰਿਹਾ ਹੈ। ਇਹ ਕੋਈ ਸਬੱਬੀ ਗੱਲ ਨਹੀਂ ਕਿ ਅੱਜ ਵੀ ਪ੍ਰਕਿਰਤੀਵਾਦ ਅਤੇ ਅਸ਼ਲੀਲਤਾ ਦੇ ਚਿਤੇਰੇ ਇਸ ਨੂੰ ਸਮਾਜ ਲਈ ਕਲਿਆਣਕਾਰੀ ਦੱਸ ਕੇ ਹੀ ਚਿਤਰਦੇ ਹਨ, ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਦਕੀਆਨੂਸ਼ੀ ਅਤੇ ਪ੍ਰਤਿਗਾਮੀ ਦੱਸਦੇ ਹਨ। ਇਹ ਪ੍ਰਵਿਰਤੀਆਂ ਤਾਂ ਭਾਵੇਂ ਫਿਰ ਵੀ ਸਮਾਂ ਪਾ ਕੇ ਪੰਜਾਬੀ ਸਾਹਿਤ ਵਿਚ ਆ ਜਾਂਦੀਆਂ, ਪਰ ਪ੍ਰਗਤੀਵਾਦ ਨਾਲ ਇਹਨਾਂ ਦਾ ਜੁੜਨਾ ਫਿਰ ਸੰਭਵ ਨਹੀਂ ਸੀ ਹੋਣਾ।

ਇਹ ਰੁਝਾਣ ਲੇਖਕਾਂ ਦੀ ਗਿਣਤੀ ਜਾਂ ਸਮੇਂ ਵਜੋਂ ਕਿੰਨਾ ਕੁ ਸੀਮਤ ਜਾਂ ਵਿਸ਼ਾਲ ਸੀ, ਇਸ ਗੱਲ ਨੂੰ ਜੇ ਅਜੇ ਇਕ ਪਾਸੇ ਰਹਿਣ ਦੇਈਏ, ਤਾਂ ਵੀ ਇਸ ਤੋਂ ਪੰਜਾਬੀ ਵਿਚ ਪ੍ਰਗਤੀਵਾਦ ਦੇ ਵਿਕਾਸ ਦੇ ਖਾਸੇ ਬਾਰੇ ਇਕ ਮਹੱਤਵਪੂਰਨ ਸੰਕੇਤ ਜ਼ਰੂਰ ਮਿਲਦਾ ਹੈ। ਪੰਜਾਬੀ ਵਿਚ ਇਸ ਲਹਿਰ ਦਾ ਵਿਕਾਸ ਅਨਿੱਖੜ ਤੌਰ ਉਤੇ ਮਧਵਰਗੀ ਵਿਅਕਤੀਵਾਦ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਇਸ ਦੀ ਜੇ ਇਕ ਸਿਰੇ ਦੀ ਉਦਾਹਰਣ ਉਤੇ ਗਲਤ ਧਾਰਨਾ ਹੈ, ਜਿਸ ਵਿਚ ਪ੍ਰਗਤੀਵਾਦੇ ਅਤੇ ਪ੍ਰਕਿਰਤੀਵਾਦ ਨੂੰ ਖ਼ਲਤਮਲਤ ਕੀਤਾ ਮਿਲਦਾ ਹੈ, ਤਾਂ ਦੂਜੇ ਸਿਰੇ ਦੀ ਉਦਾਹਰਣ ਸਮਾਜਿਕ ਢਾਂਚੇ ਵਿਚ ਬੁਨਿਆਦੀ ਪਰਿਵਰਤਨ ਦੀ ਲੋੜ ਦੇ ਅਹਿਸਾਸ ਨੂੰ ਨਾਅਰੇ ਦੀ ਪੱਧਰ ਉਤੇ ਜਿਊਣਾ ਅਤੇ ਪਰਚਾਰਨਾ ਹੈ, ਜਿਹੜੀ ਗੱਲ ਕਿ ਮਗਰੋਂ ਜੁਝਾਰਵਾਦੀ ਕਾਵਿ ਵਿਚ ਹੋਰ ਵੀ ਵਧਰ ਤੀਖਣਤਾ ਨਾਲ ਸਾਹਮਣੇ ਆਉਂਦੀ ਹੈ।

ਇਸ ਰੁਝਾਣ ਦੇ ਨਾਲ ਨਾਲ ਸਮੇਂ ਦੇ ਸਾਹਿਤਿਕ ਸਭਿਆਚਾਰ ਵਿਚਲਾ ਇਕ ਹੋਰ ਤੱਥ ਵੀ ਧਿਆਨ ਮੰਗਦਾ ਹੈ। ਚੌਥੇ ਅਤੇ ਪੰਜਵੇਂ ਦਹਾਕੇ ਵਿਚ ਮਧਵਰਗੀ ਵਿਅਕਤੀਵਾਦ ਨੂੰ ਪਰਣਾਇਆ ਸਾਡਾ ਬੁਧੀਜੀਵੀ ਆਪਣੀਆਂ ਸਮੱਰਥਾਵਾਂ ਤੋਂ ਚੇਤੰਨ ਹੁੰਦਾ ਹੈ, ਹਰ ਖੇਤਰ ਵਿਚ ਥਾਂ ਖ਼ਾਲੀ ਦੇਖਦਾ ਹੈ ਅਤੇ ਚਾਰੇ ਪਾਸੇ ਫੈਲ ਜਾਣ ਦਾ ਯਤਨ ਕਰਦਾ ਹੈ। ਇਸ ਸਮੇਂ ਦਾ ਇਹ ਇਕ ਪ੍ਰਤਿਨਿਧ ਵਰਤਾਰਾ ਹੈ ਕਿ ਕੋਈ ਵੀ ਸਾਹਿਤਕਾਰ ਕਿਸੇ ਇਕ ਸਾਹਿਤ-ਰੂਪ ਤਕ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਦਾ। ਹਰ ਸਾਹਿਤਕਾਰ ਹਰ ਸਾਹਿਤ-ਰੂਪ ਉਤੇ ਹੀ ਹੱਥ ਅਜ਼ਮਾਉਂਦਾ ਹੈ। ਇਸ ਦੌਰ ਦਾ ਸਭ ਤੋਂ ਵੱਧ ਵਿਸ਼ੇਸ਼ੀਕ੍ਰਿਤ ਸਾਹਿਤਕਾਰ ਸ਼ਾਇਦ ਪ੍ਰੀਤਮ ਸਿੰਘ ਸਫ਼ੀਰ ਹੈ, ਜਿਸ ਨੇ ਕਵਿਤਾ ਤੋਂ ਛੁੱਟ ਹੋਰ ਕਿਸੇ ਪਾਸੇ ਹੱਥ ਨਹੀਂ ਅਜ਼ਮਾਇਆ। ਬਾਵਾ ਬਲਵੰਤ ਕਵਿਤਾ ਦੇ ਨਾਲ ਸਾਹਿਤਕ ਲੇਖਾਂ ਉਤੇ ਹੱਥ ਅਜ਼ਮਾਉਂਦਾ ਹੈ। ਸੁਜਾਨ ਸਿੰਘ ਕਹਾਣੀਆਂ ਤੋਂ ਉਪਰੰਤ ਕਵਿਤਾ ਅਤੇ ਸਾਹਿਤਿਕ ਲੇਖ ਲਿਖਦਾ ਹੈ, ਅਤੇ ਨਾਵਲ ਲਿਖਣ ਦੀ ਚਿਰਜੀਵੀ ਇੱਛਾ ਰੱਖਦਾ ਹੈ। ਬਾਕੀ ਪ੍ਰਮੁੱਖ ਸਾਹਿਤਕਾਰ ਇਕੋ ਵੇਲੇ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕਕਾਰ, ਆਲੋਚਕ ਸਭ ਕੁਝ ਹੀ ਹਨ, ਅਤੇ ਹਰ ਖੇਤਰ ਵਿਚ ਪ੍ਰਤਿਮਾਨ ਕਾਇਮ

142