ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਬਾਰੇ ਲਿਖਦਿਆਂ — "ਅਸਲ ਵਿਚ ਸਭ ਆਰਟ ਪ੍ਰਾਪੇਗੰਡਾ ਹੁੰਦਾ ਹੈ ...ਪਰ... ਇਸ ਵਿਚ ਜਾਣ-ਬੁੱਝ ਕੇ ਕੀਤੀ ਲੈਕਚਰਬਾਜ਼ੀ ਇਸ ਨੂੰ ਘਟੀਆ ਦਰਜੇ ਦਾ ਆਰਟ ਬਣਾ ਦਿੰਦੀ ਹੈ।"

ਪੁਸਤਕ ਵਿਚਲੇ ਇਸ ਤਰ੍ਹਾਂ ਦੇ ਸਾਰੇ ਕਥਨਾਂ ਨੂੰ ਲਿਆਂ ਸਿਰਫ਼ ਇਕ ਚੀਜ਼ ਉਭਰਦੀ ਹੈ ਕਿ ਦੁੱਗਲ ਸਾਹਿਤ ਵਿਚ ਪਹਿਲਾ ਸਥਾਨ ਇਸ ਦੀ ਸਾਹਿਤਕਤਾ ਨੂੰ ਦੇਂਦਾ ਹੈ, ਜੋ ਕਿ 'ਕਲਾ ਕਲਾ ਲਈ' ਨਾਲੋਂ ਇਕ ਵੱਖਰੀ ਚੀਜ਼ ਹੈ। ਇਸ ਵਿਚ ਸਾਹਿਤ ਦੇ ਮੁੱਲਾਂਕਣ ਵਿਚ ਪਹਿਲਾ ਥਾਂ ਸਾਹਿਤਿਕਤਾ ਨੂੰ ਦਿਤਾ ਗਿਆ ਹੈ। ਦੁੱਗਲ ਨੇ ਕਿਉਂਕਿ ਇਹੀ ਗੱਲ ਕਹਿਣ ਲਈ 'ਕਲਾ ਕਲਾ ਲਈ ਵਾਕੰਸ਼ ਵਰਤਿਆ ਹੈ, ਇਸ ਲਈ ਉਸ ਨੂੰ ਉਸ ਦੇ ਪੂਰੇ ਪਿਛੋਕੜ ਵਿਚ ਸਮਝੇ ਤੋਂ ਬਿਨਾਂ, ਸਿਰਫ਼ ਇਸੇ ਵਾਕੰਸ਼ ਦੇ ਆਧਾਰ ਉਤੇ ਦਾਗ਼ ਦਿੱਤਾ ਗਿਆ ਹੈ। ਅਤੇ ਇਸੇ ਦਾ ਪਰਛਾਵਾਂ ਅਜੇ ਤਕ ਸਾਡੀ ਪ੍ਰਗਤੀਵਾਦੀ ਅਖਵਾਉਂਦੀ ਆਲੋਚਨਾ ਉਤੇ ਪੈਂਦਾ ਆ ਰਿਹਾ ਹੈ।

ਇਸੇ ਤਰ੍ਹਾਂ ਕਿਸੇ ਸਾਹਿਤਿਕ ਮਹਾਰਥੀ ਵਲੋਂ ਕੁਝ ਸਤਰਾਂ ਦੇ ਪ੍ਰਸੰਗ ਬਾਹਰੇ ਅਰਥ ਕੱਢਣ ਤੋਂ ਬਣਾਈ ਧਾਰਨਾ ਨੇ ਮੋਹਨ ਸਿੰਘ ਉਪਰ ਅਸ਼ਲੀਲ ਹੋਣ ਦਾ ਬਹੁਤ ਦੇਰ ਤੱਕ ਠੱਪਾ ਲਾ ਛੱਡਿਆ।

ਮਧਵਰਗੀ ਬੁਧੀਜੀਵੀ ਦੇ ਵਿਅਕਤੀਵਾਦ ਦਾ ਡੂੰਘਾਈ ਦੀ ਕੀਮਤ ਉਤੇ ਵਿਸ਼ਾਲਤਾ ਵਿਚ ਫੈਲਣਾ ਜਦੋਂ ਤਕ ਤਾਂ ਕਿਸੇ ਤਰਾਂ ਦੇ ਆਦਰਸ਼ ਨਾਲ ਬੱਝਾ ਰਿਹਾ, ਇਹ ਫਿਰ ਵੀ ਸ਼ਮਾਜਿਕ ਪੱਖ ਸਾਰਥਕ ਸਾਹਿਤ ਪੈਦਾ ਕਰਦਾ ਰਿਹਾ। ਪਰ ਜਿਉਂ ਹੀ ਇਸ ਦੇ ਆਦਰਸ਼ ਨਾਲੋਂ ਨਾਤਾ ਟੁੱਟਾ, ਇਸ ਨੇ ਬੇਗਾਨਗੀ ਦਾ ਝੰਡਾ ਚੁੱਕ ਲਿਆ। ਪ੍ਰਯੋਗਵਾਦ ਅਤੇ ਆਧੁਨਿਕਤਾਵਾਦ ਲਈ ਬੇਗਾਨਗੀ ਸਭ ਤੋਂ ਵੱਧ ਮਨ-ਭਾਉਂਦਾ ਵਿਸ਼ਾ ਹੈ। ਪਰ ਇਸ ਬੇਗਾਨ ਦੀ ਸਮਾਜਿਕ ਅਸਲੀਅਤ ਕੀ ਹੈ? ਕੀ ਸੱਚਮੁੱਚ ਹੀ ਇਹ ਸਾਡੇ ਸਮਾਜ ਵਿੱਚ ਇਸ ਪੱਧਰ ਅਤੇ ਪੈਮਾਨੇ ਉਤੇ ਪਾਈ ਜਾਂਦੀ ਹੈ ਕਿ ਇਸ ਨੂੰ ਇਕ ਇਕ ਹਕੀਕਤ ਵਜੇ ਪੇਸ਼ ਕਰਨਾ ਠੀਕ ਮੰਨਿਆਂ ਜਾ ਸਕੇ?

ਬੇਗਾਨਗੀ ਉਹਨਾਂ ਸਮਾਜਾਂ ਵਿਚ ਵੀ ਸਾਹਿਤ ਵਿਚ ਚਿਤਰ ਜਾਣਯੋਗ ਇੱਕੋ ਇੱਕ ਹਕੀਕਤ ਨਹੀਂ ਹੁੰਦੀ, ਜਿਹੜੇ ਸਮਾਜ ਵਿਕਸਤ ਸਰਮਾਏਦਾਰੀ ਦੀਆਂ ਹਾਲਤਾਂ ਵਿਚ ਰਹਿ ਰਹੇ ਹਨ ਅਤੇ ਇਸ ਦੇ ਵਿਕ੍ਰਿਤ ਪ੍ਰਗਟਾਵਾਂ ਨੂੰ ਪੂਰੀ ਤਰ੍ਹਾਂ ਭੋਗ ਰਹੇ ਹਨ। ਪਰ ਵਿਕਾਸ ਕਰਦੇ ਸਮਾਜਾਂ ਵਿਚ (ਭਾਵੇਂ ਇਹ ਵਿਕਾਸ ਸਰਮਾਏਦਾਰਾਨਾ ਹਾਲਤਾਂ ਹੇਠ ਹੀ ਕਿਉਂ ਨਾ ਹੋ ਰਿਹਾ ਹੋਵੇ) ਬੇਗਾਨਗੀ ਦੀ ਇਕ ਸਰਬ-ਵਿਆਪਕ ਅਤੇ ਪ੍ਰਧਾਨ ਹਕੀਕਤ ਵਜੋਂ ਪੇਸ਼ਕਾਰੀ ਅਕਸਰ ਹੀ ਗਿਣਤੀ ਦੇ ਬੁਧੀਮਾਨਾਂ ਦੀ ਦਿਮਾਗ ਕਾਢ ਹੁੰਦੀ ਹੈ, ਜਿਹੜੇ ਨਵੀਨਤਾ ਅਤੇ ਪ੍ਰਯੋਗ ਦੇ ਨਾਅਰੇ ਹੇਠ ਸਾਹਿਤ ਦੇ (ਹਾਂ-ਪੱਖੀ) ਸਮਾਜਿਕ ਪ੍ਰਕਾਰਜ ਤੋਂ ਮੂੰਹ ਫੇਰ ਰਹੇ ਹੁੰਦੇ ਹਨ। ਅਜਿਹੀ ਸੂਰਤ ਵਿਚ ਬੇਗਾਨਗੀ ਸਮਾਜਿਕ ਯਥਾਰਥ ਨੂੰ ਨਹੀਂ ਪੇਸ਼ ਕਰ ਰਹੀ ਹੁੰਦੀ, ਸਗੋਂ ਸਮਾਜਿਕ ਯਥਾਰਥ ਨੂੰ ਵੇਖਣ ਦੇ ਇਕ ਰੋਮਾਂਟਿਕ ਫ਼ੈਸ਼ਨ ਨੂੰ

144