ਸੌੜੇ ਹਿਤਾਂ ਤੋਂ ਦਖ਼ਲ-ਅੰਦਾਜ਼ੀ ਕਰਦੀ ਹੈ। ਕੌਮੀ ਪਛਾਣ ਨੂੰ ਨਿਖਾਰਨ ਦੇ ਨਾਂ ਉਤੇ ਇਸ ਨੂੰ ਵਿਗਾੜਦੀ ਹੈ। ਕੌਮੀਅਤਾਂ ਦੇ ਰੂਪ ਧਾਰਨ ਦੇ ਕੁਦਰਤੀ ਇਤਿਹਾਸਕ ਅਮਲ ਵਿਚ ਰੁਕਾਵਟ ਬਣਦੀ ਹੈ। ਸਭਿਆਚਾਰਕ ਫ਼ਰਕਾਂ ਨੂੰ ਸਭਿਆਚਾਰਕ ਟੱਕਰਾਂ ਵਿਚ ਬਦਲਦੀ ਹੈ ਅਤੇ ਫਿਰ ਇਹਨਾਂ ਟੱਕਰਾਂ ਨੂੰ ਖ਼ਤਮ ਕਰਨ ਦੇ ਬਹਾਨੇ ਅਣਚਾਹੇ ਸਭਿਆਚਾਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਿਤੇ ਉਪ-ਸਭਿਆਚਾਰਾਂ ਨੂੰ ਮੁੱਖ ਸਭਿਆਚਾਰਾਂ ਦਾ ਦਰਜਾ ਦੇ ਕੇ ਅਤੇ ਕਿਤੇ ਮੁੱਖ-ਸਭਿਆਚਾਰਾਂ ਦੀ ਹੋਂਦ ਤੋਂ ਇਨਕਾਰ ਕਰਕੇ ਇਹ ਆਪਣੇ ਹਿਤਾਂ ਵਿਚ ਸਭਿਆਚਾਰਕ ਵਿਰੋਧਾਂ ਨੂੰ ਭੜਕਾਈ ਰੱਖਦੀ ਹੈ। ਭਾਰਤੀ ਸੰਦਰਭ ਵਿਚ ਹੀ, ਉਦਾਹਰਣ ਵਜੋਂ, ਡੋਗਰੀ ਨੂੰ ਸ੍ਵੈ-ਧੀਨ ਭਾਸ਼ਾ ਦਾ ਦਰਜਾ ਦਿੱਤੇ ਜਾਣ, ਪਰ ਆਪਣੇ ਸਾਹਿਤਕ ਪਿਛੋਕੜ ਅਤੇ ਇਤਿਹਾਸਕ ਵਿਕਾਸ ਦੇ ਪੱਖੋਂ ਕਿਤੇ ਜ਼ਿਆਦਾ ਭਰਪੂਰ ਮੈਥਿਲੀ ਅਤੇ ਭੋਜਪੁਰੀ ਨੂੰ ਇਹ ਰੁਤਬਾ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਸਭਿਆਚਾਰਕ ਦਲੀਲ ਕੰਮ ਨਹੀਂ ਕਰਦੀ, ਸਗੋਂ ਨਿਰੋਲ ਰਾਜਸੀ ਹਿੱਤ ਕੰਮ ਕਰਦੇ ਹਨ।
ਮੁੱਖ ਸਭਿਆਚਾਰ ਅਤੇ ਉਪ-ਸਭਿਆਚਾਰ, ਬਹੁ ਗਿਣਤੀ ਸਭਿਆਚਾਰ ਅਤੇ ਘੱਟ ਗਿਣਤੀ ਸਭਿਆਚਾਰ ਕੌਮੀ ਸੰਦਰਭ ਵਿਚ ਅੱਜ ਮਹੱਤਵਪੂਰਨ ਹੁੰਦੇ ਹਨ। ਪਰ ਇਹ ਉੱਨਤੀ ਕਰਨਗੇ ਜਾਂ ਜਾਂ ਆਵੁਨਤੀ ਵੱਲ ਜਾਣਗੇ, ਇਹਨਾਂ ਵਿਚਲੇ ਸੰਬੰਧ ਮਿੱਤਰਤਾ ਵਾਲੇ ਹੋਣਗੇ ਜਾਂ ਦੁਸ਼ਮਣੀ ਵਾਲੇ, ਇਸ ਗੱਲ ਦਾ ਸਿੱਧਾ ਸੰਬੰਧ ਰਾਜ-ਸੱਤਾ ਦੀ ਪ੍ਰਕਿਰਤੀ ਨਾਲ ਹੈ।
ਸਭਿਆਚਾਰਕ ਖੇਤਰ ਵਿਚਲਾ ਵਰਗੀਕਰਣ ਉਪਰਲੇ ਨਿਖੇੜਾਂ ਤੱਕ ਹੀ ਖ਼ਤਮ ਨਹੀਂ ਹੋ ਜਾਂਦਾ। ਮਨੁੱਖੀ ਚਿੰਤਨ ਲਗਾਤਾਰ ਸਾਂਝ ਅਤੇ ਨਿਖੇੜ ਲੱਭਣ ਵਿਚ ਅਤੇ ਇਹਨਾਂ ਦੇ ਆਧਾਰ ਉਤੇ ਹੋਰ ਵਰਗੀਕਰਨ ਕਰਨ ਵਿਚ ਲੱਗਾ ਰਹਿੰਦਾ ਹੈ। ਸਭਿਆਚਾਰ' ਸ਼ਬਦ ਦੀ ਵਰਤੋਂ ਬੜੇ ਵੱਖ ਵੱਖ ਖੇਤਰਾਂ ਵਿਚ ਹੋਣ ਲੱਗ ਪਈ ਹੈ, ਜਿਸ ਨਾਲ ਇਸ ਦੇ ਅਰਥਾਂ ਵਿਚ ਵਿਸਤਾਰ ਤਾਂ ਆਉਂਦਾ ਹੀ ਹੈ, ਪਰ ਨਾਲ ਹੀ ਇਸ ਦੀ ਪਰਿਭਾਸ਼ਾ ਅਤੇ ਕਾਰਜਖੇਤਰ ਬਾਰੇ ਅਨਿਸਚਿਤਤਾ, ਵਧਦੀ ਜਾਂਦੀ ਹੈ। ਉਦਾਹਰਣ ਵਜੋਂ, ਜਿਸ ਵੇਲੇ ਅਸੀਂ ਰਾਜਨੀਤਕ ਸਭਿਆਚਾਰ' ਜਾਂ 'ਆਰਥਕ ਸਭਿਆਚਾਰ' ਦੀ ਗੱਲ ਕਰਦੇ ਹਾਂ ਤਾਂ ਜਿਥੇ ਅਸੀਂ ਸਭਿਆਚਾਰ ਦੀ ਇਕ ਦ੍ਰਿਸ਼ਟੀਕੋਨ ਤੋਂ ਪਰਿਭਾਸ਼ਾ (ਜਿਸ ਅਨੁਸਾਰ ਸਮਾਜਕ ਵਿਹਾਰ ਦੇ ਵਿਸ਼ੇਸ਼ ਪੈਟਰਨਾਂ ਨੂੰ ਸਭਿਆਚਾਰ ਕਹਿੰਦੇ ਹਨ) ਨੂੰ ਵਿਸਥਾਰ ਦੇ ਰਹੇ ਹੁੰਦੇ ਹਾਂ, ਓਥੇ ਉਸ ਦੇ ਕਾਰਜ-ਖੇਤਰ ਨੂੰ ਸੀਮਤ ਕਰ ਕੇ ਦੇਖ ਰਹੇ ਹੁੰਦੇ ਹਾਂ (ਕੇਵਲ ਰਾਜਨੀਤਕ ਜਾਂ ਆਰਥਕ ਖੇਤਰ ਵਿਚ ਵਿਹਾਰ ਦੇ ਪੈਟਰਨ)। ਖੇਤਰੀ ਆਧਾਰ ਉਤੇ ਸਭਿਆਚਾਰ ਦੇ ਸੰਕਲਪ ਪਹਿਲਾਂ ਹੀ ਹੋਦ ਵਿਚ ਆ ਚੁੱਕੇ ਹਨ। ਜਿਸ ਵੇਲੇ ਮਾਰਕਸ 'ਏਸ਼ੀਆਈ ਉਤਪਾਦਨ ਵਿਧੀ' ਦੀ ਗੱਲ ਕਰਦਾ ਹੈ, ਤਾਂ ਕੁਦਰਤੀ ਤੌਰ ਉਤੇ ਉਹ ਕਿਸੇ ਐਸੈ ਸਭਿਆਚਾਰਕ ਅੰਸ਼ ਵੱਲ ਸੰਕੇਤ ਕਰ ਰਿਹਾ ਹੈ, ਜਿਹੜਾ ਸਾਰ ਜਾਂ ਬਹੁਤੇ ਏਸ਼ੀਆਈ ਦੇਸ਼ਾਂ ਵਿਚ ਸਾਂਝਾ